ਹਿੰਦੂ ਸੁਰੱਖਿਆ ਸਮਿਤੀ ਨੇ ਰੋਸ ਮਾਰਚ ਕੱਢਿਆ ਤੇ ਫੂਕਿਆ ਅੱਤਵਾਦ ਦਾ ਪੁਤਲਾ : ਚੋਪੜਾ  

0
28
Hindu Security Committee
ਪਟਿਆਲਾ, 16 ਨਵੰਬਰ 2025 : ਪਿਛਲੇ ਦਿਨੀ ਦਿੱਲੀ ਵਿਖੇ ਹੋਏ ਬੰਬ ਧਮਾਕੇ ਦੇ ਰੋਸ ਵਜੋਂ ਹਿੰਦੂ ਸੁਰੱਖਿਆ ਸਮਿਤੀ (Hindu Security Committee) ਯੂਥ ਦੇ ਪ੍ਰਧਾਨ ਕੁਸ਼ਲ ਚੋਪੜਾ ਵੱਲੋਂ ਦਿੱਲੀ ਬਲਾਸਟ ਦੀ ਨਿੰਦਾ ਕਰਦੇ ਹੋਏ ਅਤੇ ਅੱਤਵਾਦ ਦੇ ਖ਼ਿਲਾਫ਼ ਰੋਸ਼ ਪ੍ਰਗਟਾਉਂਦੇ ਹੋਏ ਇੱਕ ਰੋਸ਼ ਮਾਰਚ (Rosh March) ਕੱਢਿਆ ਗਿਆ ।

ਮਾਰਚ ਦੌਰਾਨ ਨੌਜਵਾਨ ਭਾਰਤ ਮਾਤਾ ਦੇ ਝੰਡੇ ਲਹਿਰਾਉਂਦੇ ਹੋਏ ਉੱਚੀ ਆਵਾਜ਼ ਵਿੱਚ ਅੱਤਵਾਦ ਮੁਰਦਾਬਾਦ ਦੇ ਨਾਰੇ ਲਗਾਉਂਦੇ ਅੱਗੇ ਵੱਧਦੇ ਰਹੇ

ਇਹ ਰੋਸ ਮਾਰਚ ਰੋਜ਼ ਗਾਰਡਨ ਪਟਿਆਲਾ ਤੋਂ ਸ਼ੁਰੂ ਹੋ ਕੇ ਸਤ ਨਾਰਾਇਣ ਮੰਦਰ ਤੱਕ ਪਹੁੰਚਿਆ । ਮਾਰਚ ਦੌਰਾਨ ਨੌਜਵਾਨ ਭਾਰਤ ਮਾਤਾ ਦੇ ਝੰਡੇ ਲਹਿਰਾਉਂਦੇ ਹੋਏ ਉੱਚੀ ਆਵਾਜ਼ ਵਿੱਚ ਅੱਤਵਾਦ ਮੁਰਦਾਬਾਦ (Terrorism is dead) ਦੇ ਨਾਰੇ ਲਗਾਉਂਦੇ ਅੱਗੇ ਵੱਧਦੇ ਰਹੇ । ਸਤ ਨਾਰਾਇਣ ਮੰਦਰ ਦੇ ਬਾਹਰ ਪ੍ਰਤੀਕਾਤਮਕ ਤੌਰ ‘ਤੇ ਅੱਤਵਾਦ ਦੇ ਵਿਰੋਧ ਵਿੱਚ ਇੱਕ ਪੁਤਲਾ ਸਾੜਿਆ ਗਿਆ । ਇਸ ਮੌਕੇ ਕੁਸ਼ਲ ਚੋਪੜਾ ਨੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ।

ਇਸ ਮਾਰਚ ਵਿੱਚ ਸੈਂਕੜੇ ਨੌਜਵਾਨ ਜੋਸ਼ ਅਤੇ ਇਕਜੁੱਟਤਾ ਨਾਲ ਸ਼ਾਮਲ ਹੋਏ ਅਤੇ ਅੱਤਵਾਦ ਵਿਰੋਧੀ ਸੰਦੇਸ਼ ਨੂੰ ਬੁਲੰਦ ਕੀਤਾ

ਇਸ ਮਾਰਚ ਵਿੱਚ ਸੈਂਕੜੇ ਨੌਜਵਾਨ ਜੋਸ਼ ਅਤੇ ਇਕਜੁੱਟਤਾ ਨਾਲ ਸ਼ਾਮਲ ਹੋਏ ਅਤੇ ਅੱਤਵਾਦ ਵਿਰੋਧੀ ਸੰਦੇਸ਼ ਨੂੰ ਬੁਲੰਦ ਕੀਤਾ । ਇਸ ਮੌਕੇ ਆਸ਼ੁਤੋਸ਼ ਗੌਤਮ ਪ੍ਰਧਾਨ, ਸੱਚ ਗਿਰੀ ਮਹਾਰਾਜ, ਸੁਧੀਰ ਬੈਕਟਰ, ਅਸ਼ੋਕ ਕੁਮਾਰ, ਸੁਭਾਸ਼ ਵਰਮਾ, ਤਸੀਮ ਸੈਮੀ, ਸੰਦੀਪ ਮਿੱਤਲ, ਚਿਰਾਗ ਜੰਕੀ, ਮਨਮੋਹਨ ਪਿੰਟਾ, ਕੁਲਦੀਪ ਕੌਸ਼ਲ, ਅਰਵਿੰਦਰ ਬਿੱਟਾ, ਅਮਰਜੀਤ ਭਾਟੀਆ, ਕੈਲਾਸ਼ ਸ਼ਰਮਾ, ਪ੍ਰਵੀਣ ਭਟੀਜਾ, ਸਾਹਿਲ ਬਟੀਸ਼, ਚਿੰਟੂ ਕੱਕੜ, ਨਮਨ ਮਲਹੋਤਰਾ, ਰਵੀ ਲੋਹਟ, ਭੁਵਨ ਦੀਪਕ, ਵਿਵੇਕ ਸ਼ਰਮਾ, ਹਿਮਾਂਸ਼ੂ ਸਨਾਤਨੀ, ਆਸ਼ਿਸ਼ ਸਚਦੇਵਾ, ਗੌਰਵ ਰਾਜਪੂਤ, ਕ੍ਰਿਸ਼ਨ, ਵਿਸ਼ਵ ਕਪੂਰ, ਰਾਘਵ ਰਿਸ਼ੀ, ਲਵਿਸ਼ ਕੱਕੜ, ਵਿਕੀ ਚੁੱਘ, ਜਸਮੀਨ ਸ਼ਰਮਾ, ਗੁਵਿੰਦਰ ਗਵੀ, ਕੁਨਾਲ ਅਰੋੜਾ, ਕਰਨ ਨਰੰਗ ਅਤੇ ਹਿਮਾਂਸ਼ੂ ਗੋਇਲ ਹਾਜਰ ਸਨ ।

LEAVE A REPLY

Please enter your comment!
Please enter your name here