ਹਾਈ ਕੋਰਟ ਨੇ ਦਿੱਤੇ ਡੀ. ਸੀ. ਪਾਸੋਂ ਹਲਫੀਆਂ ਬਿਆਨ ਦਾਖ਼ਲ ਕਰਨ ਦੇ ਹੁਕਮ

0
16
High Court orders

ਪਟਿਆਲਾ, 19 ਜੁਲਾਈ 2025 : ਪਿੰਡ ਰੋੰਗਲਾ (Village Rongla) ਜ਼ਿਲ੍ਹਾ ਪਟਿਆਲਾ ਦੀ ਕਰਮਜੀਤ ਕੌਰ ਦਾ ਮਕਾਨ ਕੁਝ ਨਕਾਬਪੋਸ਼ ਵਿਅਕਤੀਆਂ ਨੇ ਅੱਧੀ ਰਾਤ ਸਮੇਂ ਜੇ ਸੀ ਬੀ ਲਗਾ ਕੇ ਢਾਹ ਦਿੱਤਾ ।

ਕਰਮਜੀਤ ਕੌਰ ਅਤੇ ਬੱਚਿਆਂ ਨੂੰ ਕਾਰ ਵਿੱਚ ਅਗਵਾ ਕਰਕੇ ਭਾਖੜਾ ਨਹਿਰ ਦੇ ਕੰਡੇ ਛੱਡ ਕੇ ਭਾਖੜਾ ਨਹਿਰ ਵਿੱਚ ਸੁੱਟਣ ਦੀਆਂ ਧਮਕੀਆਂ ਦਿੱਤੀਆਂ । ਜਦੋਂ ਬੱਚੇ ਅਤੇ ਕਰਮਜੀਤ ਕੌਰ ਪੈਦਲ ਪਿੰਡ ਆਏ ਤਾਂ ਅੱਧਾ ਮਕਾਨ ਢਾਇਆ ਹੋਇਆ ਸੀ ਕਰਮਜੀਤ ਕੌਰ ਨੇ ਪਿੰਡ ਦੀ ਸਰਪੰਚ ਅਤੇ ਉਸਦੇ ਲੜਕੇ ਉੱਤੇ ਸ਼ੱਕ ਜਾਹਿਰ ਕੀਤਾ ਹੈ ਕਿ ਇਹਨਾਂ ਨੇ ਹੀ ਕੁਝ ਦਿਨ ਪਹਿਲਾ ਮਕਾਨ ਢਾਉਣ ਬਾਰੇ ਧਮਕੀਆਂ ਦਿੱਤੀਆਂ ਸਨ ਅਤੇ ਨਸ਼ਿਆਂ ਦੇ ਕਾਰੋਬਾਰ ਦੀ ਆੜ ਲੈ ਕੇ ਉਨਾਂ ਦਾ ਮਕਾਨ ਪੁਰਾਣੀ ਰੰਜਿਸ਼ ਕਾਰਨ ਢਾਇਆ ਗਿਆ ਹੈ ਕਿਉਂਕਿ ਕਰਮਜੀਤ ਕੌਰ ਦੀ ਸੱਸ ਅਤੇ ਸਹੁਰੇ ਨੇ ਪਿੰਡ ਦੇ ਲਗਭਗ 25 ਵਿਅਕਤੀਆਂ ਵਿਰੁੱਧ ਮਾਨਯੋਗ ਅਦਾਲਤ ਪਟਿਆਲਾ ਵਿਖੇ ਪਹਿਲਾ ਹੀ ਕੇਸ ਪਾਇਆ ਹੋਇਆ ਹੈ ।

ਕਰਮਜੀਤ ਕੌਰ ਨੇ ਕੀਤੀ ਵਕੀਲ ਮਯੂਰ ਕਰਕਰਾ ਰਾਹੀ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ

ਇਸ ਸਬੰਧੀ ਕਰਮਜੀਤ ਕੌਰ (Karamjit Kaur) ਨੇ ਆਪਣੇ ਵਕੀਲ ਮਯੂਰ ਕਰਕਰਾ ਰਾਹੀ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ । ਜਿਸ ਵਿੱਚ ਪੰਜਾਬ ਸਰਕਾਰ ਨੂੰ ਰਾਹੀ ਡਿਪਟੀ ਕਮਿਸ਼ਨਰ ਪਟਿਆਲਾ ਪਾਰਟੀ ਬਣਾਉਣ ਤੋਂ ਇਲਾਵਾ ਪੰਚਾਇਤ ਨੂੰ ਵੀ ਪਾਰਟੀ ਬਣਾਇਆ, ਮਾਨਯੋਗ ਹਾਈਕੋਰਟ ਨੇ ਜਸਟਿਸ ਦੀਪਕ ਸਿੰਬਲ ਅਤੇ ਜਸਟਿਸ ਲਪਿਤਾ ਬੈਨਰਜੀ ਨੇ ਉਕਤ ਮਕਾਨ ਨੂੰ ਢਾਉਣ ਬਾਰੇ ਡੀਸੀ ਪਟਿਆਲਾ ਪਾਸੋਂ ਹਲਫੀਆ ਬਿਆਨ ਮਿਤੀ 16/07/2025 ਤੱਕ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸਨ ।

ਮਾਨਯੋਗ ਜੱਜ ਸਾਹਿਬਾਨ ਨੇ ਦਿੱਤਾ ਹੈ 25 ਅਗਸਤ ਤੱਕ ਦਾ ਸਰਕਾਰ ਪਾਸੋਂ ਡੀ. ਸੀ. ਨੂੰ ਆਖਰੀ ਮੌਕਾ

ਬਿਨਾਂ ਕਿਸੇ ਨੋਟਿਸ (Notice) ਦੇ ਅਤੇ ਕਾਨੂੰਨ ਮੁਤਾਬਿਕ ਮਕਾਨ ਨਹੀਂ ਢਾਇਆ ਗਿਆ ਤਾਂ ਕਰਮਜੀਤ ਕੌਰ ਦਾ ਮਕਾਨ ਕਿੰਨਾ ਹਾਲਾਤਾਂ ਵਿੱਚ ਢਾਇਆ ਗਿਆ । ਇਸ ਬਾਰੇ 16/07/2025 ਨੂੰ ਡੀ. ਸੀ. ਨੇ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਰਾਹੀ ਹਲਫੀਆ ਬਿਆਨ ਦਾ ਸਮਾਂ ਮੰਗਿਆ ਹੈ ਅਤੇ ਮਾਨਯੋਗ ਜੱਜ ਸਾਹਿਬਾਨ ਨੇ ਮਿਤੀ 25/08/2025 ਤੱਕ ਸਮਾਂ ਦਿੰਦੇ ਹੋਏ ਸਰਕਾਰ ਦੀ ਤਰਫੋਂ ਡੀ. ਸੀ. ਪਟਿਆਲਾ ਨੂੰ ਆਖਰੀ ਮੌਕਾ ਦਿੱਤਾ ਹੈ ।

Read More : ਯੁੱਧ ਨਸ਼ਿਆਂ ਵਿਰੁੱਧ: 2 ਸਟੋਰਾਂ ਤੋਂ 16 ਤਰ੍ਹਾਂ ਦੀਆਂ ਢਾਈ ਲੱਖ ਤੋਂ ਵੱਧ ਕੀਮਤ ਦੀਆਂ ਦਵਾਈਆਂ ਜ਼ਬਤ

LEAVE A REPLY

Please enter your comment!
Please enter your name here