ਹੇਰਾ, ਐਸ਼ਵਰਿਆ ਤੇ ਗੁਰਸ਼ਰਨ ਨੂੰ ਮਿਲਿਆ ਸਿੰਮੀ ਮਰਵਾਹਾ ਪੱਤਰਕਾਰ ਸਨਮਾਨ

0
26

ਚੰਡੀਗੜ੍ਹ: ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 22ਵਾਂ ਸਾਲਾਨਾ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਵੀਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਕਰਵਾਇਆ ਗਿਆ। ਇਸ ਵਾਰ ਦਿੱਲੀ ਦੀ ਖੋਜੀ ਪੱਤਰਕਾਰ 27 ਸਾਲਾਂ ਦੀ ਹੇਰਾ ਰਿਜ਼ਵਾਨ , ਬਿਹਾਰ ਤੋਂ ਐਸ਼ਵਰਿਆ ਏ ਵੀ ਰਾਜ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਾੱਸ ਕਾੱਮ ਕੌਰਸਪੋਨਡਸ ਟਾੱਪਰ ਗੁਰਸ਼ਰਨ ਸਿੰਘ ਨੂੰ ਦਿੱਤਾ ਗਿਆ। ਹੇਰਾ ਵੱਲੋਂ ਚਾਇਲਡ ਮੌਡਲਿੰਗ ਸਕੈਮ, ਬਿਹਾਰ ਵਿੱਚ ਮਗਨਰੇਗਾ ਘੋਟਾਲਾ, ਸੋਸ਼ਲ ਮੀਡੀਆ ਵਾਲਿਆਂ ਵੱਲੋਂ ਅਯੁੱਧਿਆ ਰਾਮ ਆਏਂਗੇ ਦੇ ਨਾਮ ਦੀ ਮਸ਼ਹੂਰ ਹੋਣ ਲਈ ਵਰਤੋਂ ਵਰਗੀਆਂ ਖਬਰਾਂ ਨਸ਼ਰ ਕਰ ਖੋਜੀ ਪੱਤਰਕਾਰੀ ਦਾ ਅਹਿਸਾਸ ਕਰਾਇਆ ਗਿਆ।

ਇਹ ਵੀ ਪੜੋ: ਲੁਧਿਆਣਾ ਪੱਛਮੀ ਤੋਂ ਕਾਂਗਰਸ ਨੇ ਐਲਾਨਿਆ ਉਮੀਦਵਾਰ; ਸਾਬਕਾ ਕੈਬਨਿਟ ਮੰਤਰੀ ਆਸ਼ੂ ‘ਤੇ ਜਤਾਇਆ ਭਰੋਸਾ

ਐਸ਼ਵਰਿਆ ਵੱਲੋਂ ਨਾਰੀ ਸਸ਼ਕਤੀਕਰਨ ਤੇ ਉਹਨਾਂ ਦੇ ਹੱਕ ਤੇ ਖਬਰਾਂ ਕਰ ਆਪਣੀ ਕਲਮ ਤਕੜੀ ਹੋਣ ਦਾ ਸਬੂਤ ਦਿੱਤਾ ਗਿਆ। ਪੀ ਯੂ ਟਾੱਪਰ ਗੁਰਸ਼ਰਨ ਮੂਲ ਰੂਪ ਨਾਲ ਗਿੱਦੜਬਾਹਾ ਵਾਸੀ ਤੇ ਬਨੂੰੜ ਵਿਖੇ ਗਣਿਤ ਦੇ ਸਰਕਾਰੀ ਅਧਿਆਪਕ ਹਨ ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪੱਤਰਕਾਰ ਕਵੀ ਦਰਬਾਰ ਰਿਹਾ । ਜਿਸ ਵਿੱਚ ਗੁਰਨੀਤ ਕੌਰ , ਦੀਪਕ ਸ਼ਰਮਾ ਚਨਾਰਥਲ, ਭੁਪਿੰਦਰ ਮਲਿਕ , ਸੁਰਿੰਦਰ ਬਾਂਸਲ , ਜੈ ਸਿੰਘ ਛਿੱਬਰ, ਲਲਿਤ ਪਾਂਡੇ , ਬਹਾਦਰ ਸਿੰਘ ਗੋਸਲ , ਜਗਤਾਰ ਸਿੰਘ ਜੋਗ , ਬਲਜੀਤ ਮਰਵਾਹਾ ਵੱਲੋਂ ਆਪਣੀ ਲਿੱਖਣ ਕਲਾ ਪੇਸ਼ ਕੀਤੀ ਗਈ। ਪ੍ਰੈਸ ਕੌਂਸਲ ਆੱਫ ਇੰਡੀਆ ਦੇ ਮੈਂਬਰ ਵਿਨੋਦ ਕੋਹਲੀ ਨੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਟਰੱਸਟ ਵੱਲੋਂ ਅੱਜ ਤੱਕ 68 ਪੱਤਰਕਾਰਾਂ ਦਾ ਦੇਸ਼ ਭਰ ਚੋਂ ਸਨਮਾਨ ਕੀਤਾ ਜਾ ਚੁੱਕਿਆ ਹੈ ।

LEAVE A REPLY

Please enter your comment!
Please enter your name here