HDFC ਬੈਂਕ ਹੁਣ ਜਾਰੀ ਕਰ ਸਕਦਾ ਹੈ ਨਵੇਂ ਕ੍ਰੈਡਿਟ ਕਾਰਡ, RBI ਨੇ ਦਿੱਤੀ ਮਨਜ਼ੂਰੀ

0
53

ਪ੍ਰਾਈਵੇਟ ਖੇਤਰ ਦੇ ਸਭ ਤੋਂ ਵੱਡੇ ਬੈਂਕ HDFC Bank ਨੂੰ ਨਵੇਂ ਕ੍ਰੈਡਿਟ ਕਾਰਡਾਂ ਦੀ ਵਿਕਰੀ ਕਰਨ ਦੀ ਆਗਿਆ ਮਿਲ ਗਈ ਹੈ। ਕਰੀਬ ਅੱਠ ਮਹੀਨੇ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਨੇ ਐੱਚ. ਡੀ. ਐੱਫ. ਸੀ. ਬੈਂਕ ਨੂੰ ਕ੍ਰੈਡਿਟ ਕਾਰਡ ਵੇਚਣ ਤੋਂ ਰੋਕ ਦਿੱਤੀ ਸੀ। ਮੰਗਲਵਾਰ ਨੂੰ RBI ਨੇ ਐੱਚ. ਡੀ. ਐੱਫ. ਸੀ. ਬੈਂਕ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ ਹੈ। ਖ਼ਬਰਾਂ ਅਨੁਸਾਰ, ਦੱਸਿਆ ਕਿ ਹਾਲਾਂਕਿ ਨਵੀਂ ਤਕਨਾਲੋਜੀ ਪਹਿਲਾ ਸ਼ੁਰੂ ਕਰਨ ‘ਤੇ ਰੋਕ ਜਾਰੀ ਰਹੇਗੀ।

ਕ੍ਰੈਡਿਟ ਕਾਰਡ ਸੈਗਮੇਂਟ ‘ਚ ਐਚਡੀਐਫਸੀ ਬੈਂਕ ਸਭ ਤੋਂ ਅੱਗੇ ਹੈ। ਪਰ ਪਿਛਲੇ ਸਾਲ ਦਸੰਬਰ ਵਿੱਚ ਰਿਜ਼ਰਵ ਬੈਂਕ ਨੇ ਐਚਡੀਐਫਸੀ ਬੈਂਕ ਵਿੱਚ ਵਾਰ – ਵਾਰ ਤਕਨਾਲੋਜੀ ਸਬੰਧੀ ਦਿੱਕਤਾਂ ਤੋਂ ਬਾਅਦ ਉਸ ਦੇ ਕ੍ਰੈਡਿਟ ਕਾਰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਇਸ ਮੌਕੇ ਦਾ SBI ਅਤੇ ICICI ਨੇ ਜੱਮਕੇ ਫਾਇਦਾ ਚੁੱਕਿਆ। ਜੂਨ ਤੱਕ HDFC Bank ਦੇ ਕ੍ਰੈਡਿਟ ਕਾਰਡ ਗਾਹਕਾਂ ਦੀ ਗਿਣਤੀ 1.48 ਕਰੋੜ ਸੀ।

ਐਚਡੀਐਫਸੀ ਬੈਂਕ ਨੂੰ ਕ੍ਰੈਡਿਟ ਕਾਰਡ ‘ਤੇ ਲੱਗੀ ਰੋਕ ਦੇ ਹਟਾਏ ਜਾਣ ਨੂੰ ਲੈ ਕੇ ਇੱਕ ਸੂਚਨਾ ਮਿਲੀ ਹੈ। ਇਸ ਰੋਕ ਨਾਲ ਬੈਂਕ ਦੇ ਮੌਜੂਦਾ ਕ੍ਰੈਡਿਟ ਕਾਰਡ ਗਾਹਕ ਪ੍ਰਭਾਵਿਤ ਨਹੀਂ ਹੋਏ ਸਨ। 17 ਜੁਲਾਈ ਨੂੰ ਐਚਡੀਐਫਸੀ ਬੈਂਕ ਦੇ ਮੁੱਖ ਕਾਰਜਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਸੀ ਕਿ ਰਿਜ਼ਰਵ ਬੈਂਕ ਜੋ ਸੁਧਾਰ ਚਾਹੁੰਦਾ ਹੈ, ਬੈਂਕ ਨੇ ਉਨ੍ਹਾਂ ‘ਚੋਂ 85 ਪ੍ਰਤੀਸ਼ਤ ਦੀ ਪਾਲਣਾ ਪੂਰੀ ਕਰ ਲਈ ਹੈ। ਹੁਣ ਬੈਂਕ ਤੋਂ ਰੋਕ ਹਟਾਉਣ ਲਈ ਰਿਜ਼ਰਵ ਬੈਂਕ ਦੇ ਕੋਰਟ ਵਿੱਚ ਹੈ।

ਇਸ ਮਹੀਨੇ ਦੀ ਮੁਦਰਾ ਨੀਤੀ ਸਮੀਖਿਆ ਵਿੱਚ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ ਆਰਬੀਆਈ ਨੇ ਐਚਡੀਐਫਸੀ ਬੈਂਕ, ਮਾਸਟਰਕਾਰਡ ਅਤੇ ਅਮਰੀਕਨ ਐਕਸਪ੍ਰੈਸ ਵਰਗੀਆਂ ਸੰਸਥਾਵਾਂ ਦੇ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ ਹੈ ਤਾਂ ਜੋ ਰੈਗੂਲੇਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਐਚਡੀਐਫਸੀ ਬੈਂਕ ਦੇਸ਼ ਵਿੱਚ ਹੁਣ ਤੱਕ ਦਾ ਸਭ ਤੋਂ ਬਹੁਤ ਕ੍ਰੈਡਿਟ ਕਾਰਡ ਜਾਰੀਕਰਤਾ ਹੈ ਅਤੇ ਪਾਬੰਦੀ ਦੇ ਬਾਅਦ ਵੀ ਇਸ ਹਾਲਤ ਵਿੱਚ ਕਾਇਮ ਹੈ।

LEAVE A REPLY

Please enter your comment!
Please enter your name here