ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਦਿੱਲੀ ਸਰਕਾਰ ਇਹ ਸੁਨਿਸ਼ਚਿਤ ਨਹੀਂ ਕਰ ਸਕਦੀ ਕਿ ਲੋਕਾਂ ਨੂੰ ਨਿਰਧਾਰਤ ਸਮੇਂ ਸੀਮਾ ‘ਚ ਕੋਵੈਕਸੀਨ ਦੀਆਂ ਦੋਵੇਂ ਖੁਰਾਕ ਮਿਲ ਜਾਣਗੀਆਂ, ਤਾਂ ‘‘ਇਸ ਨੇ ਇੰਨੇ ਜੋਰ-ਸ਼ੋਰ ਨਾਲ ਟੀਕਾਕਰਣ ਕੇਂਦਰ ਸ਼ੁਰੂ ਨਹੀਂ ਕਰਨੇ ਚਾਹੀਦੇ ਸਨ।
ਜਸਟਿਸ ਰੇਖਾ ਪੱਲੀ ਨੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਅਤੇ ਇਹ ਦੱਸਣ ਲਈ ਕਿਹਾ ਹੈ ਕਿ ਕੀ ਉਹ ਕੋਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਲੋਕਾਂ ਨੂੰ ਛੇ ਹਫ਼ਤੇ ਦੀ ਸਮੇਂ ਸੀਮਾ ਖ਼ਤਮ ਹੋਣ ਤੋਂ ਪਹਿਲਾਂ ਦੂਜੀ ਖੁਰਾਕ ਉਪਲੱਬਧ ਕਰਾ ਸਕਦੇ ਹਨ। ਅਦਾਲਤ ਨੇ ਰਾਸ਼ਟਰੀ ਰਾਜਧਾਨੀ ਵਿੱਚ ਕੋਵੈਕਸੀਨ ਅਤੇ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕ ਉਪਲੱਬਧ ਕਰਾਉਣ ਦਾ ਅਨੁਰੋਧ ਕਰਨ ਵਾਲੀ ਪਟੀਸ਼ਨਾਂ ‘ਤੇ ਕੇਂਦਰ ਨੂੰ ਨੋਟਿਸ ਵੀ ਜਾਰੀ ਕੀਤਾ।