ਪੰਜਾਬ ਦੀ ਧੀ ਹਸਰਤ ਗਿੱਲ ਅੰਡਰ-19 ਵਰਲਡ ਕ੍ਰਿਕਟ ਕੱਪ ਲਈ ਆਸਟ੍ਰੇਲੀਆ ਦੀ ਉੱਪ ਕਪਤਾਨ ਚੁਣੀ ਗਈ
ਅੰਮ੍ਰਿਤਸਰ, 2 ਮਾਰਚ 2025 – ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਵਿਖੇ ਸਵ. ਹਰਦਿਆਲ ਸਿੰਘ ਦੇ ਸਪੁੱਤਰ ਗੁਰਪ੍ਰੀਤ ਸਿੰਘ ਗਿੱਲ ਬਾਸਰਕੇ ਵੱਲੋਂ ਆਪਣੀ ਹੋਣਹਾਰ ਧੀ ਹਸਰਤ ਗਿੱਲ ਦੇ ਆਸਟ੍ਰੇਲੀਆ ’ਚ ਅੰਡਰ-19 ਵਰਲਡ ਕ੍ਰਿਕਟ ਕੱਪ ਦੀ ਉੱਪ ਕਪਤਾਨ ਚੁਣੀ ਗਈ ਹੈ।
ਇਹ ਵੀ ਪੜ੍ਹੋ: ਉਤਰਾਖੰਡ ਐਵਲਾਂਚ: 50 ਮਜ਼ਦੂਰਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 4 ਦੀ ਮੌਤ: 4 ਦੀ ਭਾਲ ਤੀਜੇ ਦਿਨ ਵੀ ਜਾਰੀ
ਜ਼ਿਕਰਯੋਗ ਹੈ ਕਿ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਨਿਪੁੰਨ ਹਸਰਤ ਵਿਕਟੋਰੀਅਨ ਪ੍ਰੀਮੀਅਰ ਕ੍ਰਿਕੇਟ (ਸੀਜ਼ਨ 2021/22) ਵਿੱਚ ਮੈਲਬੌਰਨ ਕ੍ਰਿਕੇਟ ਕਲੱਬ ਲਈ ਹੈਟ੍ਰਿਕ ਲਈ ਅਤੇ 26 ਵਿਕਟਾਂ ਦੇ ਨਾਲ ਸਭ ਤੋਂ ਵੱਧ ਵਿਕਟ ਲੈਣ ਵਾਲੀ ਸਰਵੋਤਮ ਖਿਡਾਰੀ ਸੀ ਅਤੇ ਵਿਕਟੋਰੀਆਂ ਪ੍ਰੀਮਿਅਰ ਕ੍ਰਿਕੇਟ ਲੀਗ 2023-2024 ਸੀਜ਼ਨ ਦੀ ਸਰਵੋਤਮ ਖਿਡਾਰੀ ਵੀ ਰਹੀ ਹੈ।
ਪੰਜਾਬੀ ਕੁੜੀ ਨੇ ਆਸਟ੍ਰੇਲੀਆਈ ਮਹਿਲਾ ਅੰਡਰ-19 ਕ੍ਰਿਕਟ ਟੀਮ ਵਿਚ ਆਪਣੀ ਵੱਡੀ ਪਛਾਣ ਬਣਾਈ ਹੈ। ਆਪਣੀ ਚੋਣ ਤੋਂ ਬਾਅਦ ਹਸਰਤ ਨੇ ਆਪਣੇ ਪਿਤਾ ਦੀ ਇੱਛਾ ਪੂਰੀ ਕੀਤੀ ਅਤੇ ਜਨਵਰੀ ਵਿਚ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੇ ਹੋਏ 10 ਵਿਕਟਾਂ ਲਈਆਂ।
ਭਾਰਤੀ ਖਾਸ ਕਰਕੇ ਪੰਜਾਬੀ ਉਸਦੀ ਪ੍ਰਾਪਤੀ ‘ਤੇ ਮਾਣ ਕਰਦੇ ਹਨ ਤੇ ਆਸਟ੍ਰੇਲੀਆਈ ਵੀ ਬਹੁਤ ਖੁਸ਼ ਹਨ। ਜਨਵਰੀ ਵਿਚ ਹਸਰਤ ਗਿੱਲ ਨੂੰ ਆਸਟ੍ਰੇਲੀਆਈ ਅੰਡਰ-19 ਕ੍ਰਿਕਟ ਟੀਮ ਦਾ ਉਪ-ਕਪਤਾਨ ਚੁਣਿਆ ਸੀ ਤੇ ਹਸਰਤ ਦੀ ਪ੍ਰਾਪਤੀ ‘ਤੇ ਉਨ੍ਹਾਂ ਦੇ ਜਨਮ ਸਥਾਨ ਸੰਧੂ ਕਾਲੋਨੀ ਅਤੇ ਜੱਦੀ ਪਿੰਡ ਬਾਸਰਕੇ ਗਿੱਲਾ ਛੇਹਰਟਾ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।