ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਦਾ ਨਵਾਂ ਗੀਤ ਰਿਲੀਜ਼ ਹੋਣ ਲਈ ਤਿਆਰ ਹੈ। ‘ਬਿਜਲੀ ਬਿਜਲੀ’ ਨਾਂ ਦਾ ਇਹ ਗੀਤ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਹਾਰਡੀ ਸੰਧੂ ਦਾ ਲੰਬੇ ਸਮੇਂ ਬਾਅਦ ਕੋਈ ਗੀਤ ਰਿਲੀਜ਼ ਹੋ ਰਿਹਾ ਹੈ। ਦੱਸ ਦਈਏ ਕਿ ਗੀਤ ਨਾਲ ਮਸ਼ਹੂਰ ਟੀ. ਵੀ. ਅਦਾਕਾਰ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਵੀ ਪੰਜਾਬੀ ਸੰਗੀਤ ਜਗਤ ’ਚ ਐਂਟਰੀ ਕਰਨ ਜਾ ਰਹੀ ਹੈ। ਪਲਕ ਤਿਵਾਰੀ ਹਾਰਡੀ ਦੇ ‘ਬਿਜਲੀ ਬਿਜਲੀ’ ਗੀਤ ਨਾਲ ਡੈਬਿਊ ਕਰਨ ਜਾ ਰਹੀ ਹੈ।
ਪਲਕ ਤਿਵਾਰੀ ਨੇ ਬੀਤੇ ਦਿਨੀਂ ਗੀਤ ਦਾ ਪੋਸਟਰ ਸਾਂਝਾ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪੋਸਟਰ ’ਚ ਪਲਕ ਬਲੈਕ ਡਰੈੱਸ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਆਕਰਸ਼ਕ ਲੱਗ ਰਹੀ ਹੈ।
View this post on Instagram
ਇਸ ਸਬੰਧੀ ਸ਼ਵੇਤਾ ਤਿਵਾਰੀ ਨੇ ਵੀ ਇਕ ਪੋਸਟ ਸਾਂਝੀ ਕੀਤੀ ਹੈ। ਸ਼ਵੇਤਾ ਨੇ ਲਿਖਿਆ, ‘ਮਾਣ ਵਾਲਾ ਪਲ। ਹੇ ਮੇਰੇ ਪ੍ਰਮਾਤਮਾ। ਆਖਿਰ ਉਹ ਦਿਨ ਆ ਹੀ ਗਿਆ। ਪਲਕ ਤਿਵਾਰੀ ਦੀ ਪਹਿਲੀ ਮਿਊਜ਼ਿਕ ਵੀਡੀਓ ਦੀਆਂ ਵੱਖ-ਵੱਖ ਲੁੱਕਸ ’ਚੋਂ ਪੇਸ਼ ਹੈ ਉਸ ਦੀ ਇਕ ਲੁੱਕ। ਹਾਰਡੀ ਸੰਧੂ ਦਾ ਗੀਤ ‘ਬਿਜਲੀ ਬਿਜਲੀ’ 30 ਅਕਤੂਬਰ ਨੂੰ ਰਿਲੀਜ਼ ਹੋਵੇਗਾ। ਅਰਵਿੰਦਰ ਖਹਿਰਾ ਵਰਗੇ ਡਾਇਰੈਕਟਰ ਨਾਲ ਕੰਮ ਕਰਨਾ, ਜਾਨੀ ਵਰਗੇ ਗੀਤਕਾਰ ਦੇ ਬੋਲਾਂ ’ਤੇ ਪੇਸ਼ਕਾਰੀ ਦੇਣਾ ਤੇ ਬੀ ਪਰਾਕ ਵਲੋਂ ਦਿੱਤੇ ਮਿਊਜ਼ਿਕ ਵੀਡੀਓ ’ਚ ਕੰਮ ਕਰਨਾ ਕਿਸੇ ਸੁਪਨੇ ਦੇ ਪੂਰਾ ਹੋਣ ਤੋਂ ਘੱਟ ਨਹੀਂ ਹੈ।’