ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਲੋਕਾਂ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ : ਹਡਾਣਾ

0
37
Hadana

ਦੂਧਨਸਾਧਾਂ, 29 ਅਕਤੂਬਰ 2025 : ਹਲਕਾ ਸਨੌਰ (Sanaur District) ਵਿੱਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਅੱਜ ਪੀ. ਆਰ. ਟੀ. ਸੀ. ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ (Sanour constituency in-charge Ranjodh Singh Hadana) ਵੱਲੋਂ 4 ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ 2,83,05,125 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਵੰਡੇ ਗਏ । ਇਹ ਦਸਤਾਵੇਜ਼ ਦੂਧਨਸਾਧਾਂ ਤਹਿਸੀਲ ਕੰਪਲੈਕਸ ਵਿਖੇ ਕਰਵਾਏ ਸਾਦੇ ਸਮਾਰੋਹ ਰਾਹੀਂ ਤਕਸੀਮ ਕੀਤੇ ਗਏ, ਜਿੱਥੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ।

ਚੇਅਰਮੈਨ ਹਡਾਣਾ ਵੱਲੋਂ ਹਲਕਾ ਸਨੌਰ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 2.83 ਕਰੋੜ ਰੁਪਏ ਦੇ ਮੁਆਵਜ਼ੇ ਦੇ ਦਸਤਾਵੇਜ਼ ਤਕਸੀਮ

ਇਸ ਮੌਕੇ ਚੇਅਰਮੈਨ ਹਡਾਣਾ ਦੇ ਨਾਲ ਜਗਤਾਰ ਸਿੰਘ ਨਾਇਬ ਤਹਿਸੀਲਦਾਰ (Jagtar Singh Naib Tehsildar) ਅਤੇ ਦੁਧਨਸਾਧਾ ਦੇ ਸਮੂਹ ਪਟਵਾਰੀਆਂ ਤੋਂ ਇਲਾਵਾ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ, ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਦੁਧਨ ਸਾਧਾ ਅਤੇ ਹੋਰ ਆਪ ਆਗੂ ਵੀ ਮੌਜੂਦ ਸਨ । ਸਮਾਰੋਹ ਦੌਰਾਨ ਚੇਅਰਮੈਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਅਤੇ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

ਟਾਂਗਰੀ ਅਤੇ ਮਾਰਕੰਡੇ ਦਰਿਆ ਦੇ ਪਾਣੀ ਨੇ ਹਲਕੇ ਵਿੱਚ ਵੱਡਾ ਨੁਕਸਾਨ ਕੀਤਾ ਹੈ

ਉਨਾਂ ਦੱਸਿਆ ਕਿ ਟਾਂਗਰੀ ਅਤੇ ਮਾਰਕੰਡੇ ਦਰਿਆ ਦੇ ਪਾਣੀ ਨੇ ਹਲਕੇ ਵਿੱਚ ਵੱਡਾ ਨੁਕਸਾਨ ਕੀਤਾ ਹੈ, ਜਿਸ ਨਾਲ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਦੀ ਪਾਰਦਰਸ਼ਤਾ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਯੋਗ ਕਿਸਾਨਾਂ ਦੇ ਕੇਸ ਮਨਜ਼ੂਰ ਹੋਏ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਮੁਆਵਜ਼ਾ ਜਮ੍ਹਾਂ ਕਰ ਦਿੱਤਾ ਗਿਆ ਹੈ । ਇਹ ਰਾਸ਼ੀ ਹੜ੍ਹ ਪੀੜਤ ਪਰਿਵਾਰਾਂ ਲਈ ਸਹਾਰਾ ਸਾਬਤ ਹੋਵੇਗੀ, ਜਿੱਸ ਨਾਲ ਉਹ ਆਪਣੀ ਆਉਣ ਵਾਲੀ ਫਸਲ ਦੀ ਤਿਆਰੀ ਮੁੜ ਸ਼ੁਰੂ ਕਰ ਸਕਣਗੇ ।

ਅੰਕੜਿਆਂ ਅਨੁਸਾਰ ਚਾਰ ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ

ਅੰਕੜਿਆਂ ਅਨੁਸਾਰ ਚਾਰ ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ (Financial assistance to a total of 467 beneficiaries from four villages) ਜਾਰੀ ਕੀਤੀ ਗਈ ਹੈ, ਜਿਸ ਦੀ ਕੁੱਲ ਰਕਮ 2,83,05,125 ਬਣਦੀ ਹੈ । ਇਨ੍ਹਾਂ ਵਿੱਚ ਬੁੱਧਮੋਰ ਪਿੰਡ ਦੇ 293 ਲਾਭਪਾਤਰੀਆਂ ਨੂੰ 1,88,83,375, ਹਰੀਗੜ੍ਹ ਪਿੰਡ ਵਿੱਚ 65 ਲਾਭਪਾਤਰੀਆਂ ਨੂੰ ₹42,79,250, ਮੈਹਮਦਪੁਰ ਰੁੜਕੀ ਵਿੱਚ 98 ਲੋਕਾਂ ਨੂੰ ₹45, 77, 500 ਦੀ ਸਹਾਇਤਾ ਮਿਲੀ ਹੈ, ਜਦਕਿ ਜੋਧਪੁਰ ਪਿੰਡ ਵਿੱਚ 11 ਲਾਭਪਾਤਰੀਆਂ ਨੂੰ ₹5,65,000 ਦੀ ਮਨਜ਼ੂਰਸ਼ੁਦਾ ਰਕਮ ਵੰਡ ਵਿਚੋਂ ਮਿਲੀ ਹੈ ।

ਇਹ ਮਦਦ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਕਿਸਾਨਾਂ ਲਈ ਮਨੋਵਿਗਿਆਨਕ ਤੌਰ ‘ਤੇ ਭਰੋਸੇ ਦੀ ਕਾਰਵਾਈ ਹੈ

ਇਹ ਅੰਕੜੇ ਦਰਸਾਉਂਦੇ ਹਨ ਕਿ ਸਰਕਾਰ ਵੱਲੋਂ ਪਿੰਡ ਪੱਧਰ ‘ਤੇ ਲੋਕਾਂ ਦੇ ਭਲੇ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ, ਤਾਂ ਜੋ ਹੱਕਦਾਰ ਪਰਿਵਾਰਾਂ ਨੂੰ ਰਾਹਤ ਮਿਲੇ ਅਤੇ ਉਨ੍ਹਾਂ ਦੇ ਜੀਵਨ ਸਤਰ ਵਿੱਚ ਸੁਧਾਰ ਆ ਸਕੇ । ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਮਦਦ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਕਿਸਾਨਾਂ ਲਈ ਮਨੋਵਿਗਿਆਨਕ ਤੌਰ ‘ਤੇ ਭਰੋਸੇ ਦੀ ਕਾਰਵਾਈ ਹੈ । ਉਨ੍ਹਾਂ ਕਿਸਾਨਾਂ ਨਾਲ ਸਰਕਾਰ ਵੱਲੋਂ ਚਲ ਰਹੀਆਂ ਯੋਜਨਾਵਾਂ ਤੇ ਖੇਤੀ ਨਾਲ ਸਬੰਧਤ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ।

Read More : 42 ਪਿੰਡਾਂ ਦੇ 4171 ਹੜ੍ਹ ਪ੍ਰਭਾਵਿਤ ਲਾਭਪਾਤਰੀਆਂ ਨੂੰ ਮੁਆਵਜ਼ਾ ਰਾਸ਼ੀ ਪ੍ਰਦਾਨ

LEAVE A REPLY

Please enter your comment!
Please enter your name here