ਪਟਿਆਲਾ ਨੂੰ ਸੁੰਦਰ ਤੇ ਸੁਵਿਧਾਜਨਕ ਸ਼ਹਿਰ ਬਣਾਉਣ ਲਈ ਸਰਕਾਰ ਵਚਨਬੱਧ : ਕੋਹਲੀ

0
7
MLA Kohli
ਪਟਿਆਲਾ, 27 ਅਕਤੂਬਰ 2025 : ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਸਤੇ ਅੱਜ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ, ਜਦੋਂ ਪਟਿਆਲਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajitpal Singh Kohli) ਨੇ ਰਜਬਾਹਾ ਰੋਡ (21 ਫਾਟਕ ਪੁਲ) ਤੇ ਬਣਨ ਜਾ ਰਹੀ ਸੜਕ ਦੇ ਨਿਰਮਾਣ ਕਾਰਜਾਂ ਦੀ ਵਿਧਿਵਤ ਸ਼ੁਰੂਆਤ ਕੀਤੀ । ਇਸ ਮੌਕੇ ਓਹਨਾ ਦੇ ਨਾਲ ਐਕਸੀਅਨ ਪਿਯੂਸ਼ ਅੱਗਰਵਾਲ ਐਸ. ਡੀ. ਓ. ਸੰਦੀਪ ਵਾਲੀਆ ਵੀ ਮੌਜੂਦ ਸਨ ।

ਵਿਧਾਇਕ ਕੋਹਲੀ ਵੱਲੋਂ ਪਟਿਆਲਾ ‘ ਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਦੀ ਸ਼ੁਰੂਆਤ

ਵਿਧਾਇਕ ਕੋਹਲੀ ਨੇ ਕਿਹਾ ਕਿ ਇਹ ਸੜਕ ਪਟਿਆਲਾ ਸ਼ਹਿਰ ਦੇ ਸਭ ਤੋਂ ਰਸ਼ ਵਾਲੇ ਮਾਰਗਾਂ ਵਿੱਚੋਂ ਇੱਕ ਹੈ, ਜੋ ਕਿ ਨਾ ਸਿਰਫ਼ ਸਥਾਨਕ ਵਪਾਰਿਕ ਗਤੀਵਿਧੀਆਂ ਲਈ ਮਹੱਤਵਪੂਰਨ ਹੈ, ਸਗੋਂ ਸ਼ਹਿਰ ਦੇ ਦਿਨ-ਪ੍ਰਤੀਦਿਨ ਦੇ ਟ੍ਰੈਫ਼ਿਕ ਬੋਝ (Daily traffic load) ਨੂੰ ਘਟਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ । ਓਹਨਾ ਕਿਹਾ ਕਿ ਇਸ ਸੜਕ ਦੀ ਮੁਰੰਮਤ ਅਤੇ ਵਿਸਥਾਰ ਲਈ ਲਗਭਗ ਡੇਢ ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ । ਨਵੀਂ ਸੜਕ ਨੂੰ ਉੱਚ ਗੁਣਵੱਤਾ ਦੇ ਸਮੱਗਰੀ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਇਹ ਲੰਮੇ ਸਮੇਂ ਤੱਕ ਟਿਕਾਊ ਰਹੇ ।

ਪਟਿਆਲਾ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਬਿਨਾ ਕਿਸੇ ਭੇਦਭਾਵ ਦੇ ਜਾਰੀ ਹਨ ਅਤੇ ਜਿਹੜੇ ਮਾਰਗ ਲੰਬੇ ਸਮੇਂ ਤੋਂ ਖਰਾਬ ਹਾਲਤ ਵਿੱਚ ਸਨ

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਬਿਨਾ ਕਿਸੇ ਭੇਦਭਾਵ ਦੇ ਜਾਰੀ ਹਨ ਅਤੇ ਜਿਹੜੇ ਮਾਰਗ ਲੰਬੇ ਸਮੇਂ ਤੋਂ ਖਰਾਬ ਹਾਲਤ ਵਿੱਚ ਸਨ, ਉਹਨਾਂ ਨੂੰ ਤਰਜੀਹ ਦੇ ਆਧਾਰ ‘ਤੇ ਦੁਬਾਰਾ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੇ ਵਾਅਦੇ ਅਨੁਸਾਰ ਪਟਿਆਲਾ ਨੂੰ ਸੁੰਦਰ, ਸਾਫ਼ ਤੇ ਸੁਵਿਧਾਜਨਕ ਸ਼ਹਿਰ ਬਣਾਉਣਾ (Making Patiala a beautiful, clean and convenient city)ਸਾਡਾ ਮਕਸਦ ਹੈ ।  ਉਨ੍ਹਾਂ ਦੱਸਿਆ ਕਿ ਸੜਕ ਦੇ ਨਿਰਮਾਣ ਦੌਰਾਨ ਟ੍ਰੈਫ਼ਿਕ ਪ੍ਰਬੰਧ ਲਈ ਖਾਸ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਹੋਵੇ । ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੰਮ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰਾ ਕੰਮ ਨਿਰਧਾਰਤ ਸਮੇਂ ਅੰਦਰ ਪੂਰਾ ਕੀਤਾ ਜਾਵੇ ।
ਸਰਕਾਰ ਦਾ ਧਿਆਨ ਸਿਰਫ਼ ਵੱਡੇ ਪ੍ਰੋਜੈਕਟਾਂ ’ਤੇ ਹੀ ਨਹੀਂ, ਸਗੋਂ ਹਰ ਗਲੀ, ਹਰ ਮੋਹੱਲੇ ਦੇ ਵਿਕਾਸ ’ਤੇ ਕੇਂਦ੍ਰਿਤ ਹੈ 
ਸਥਾਨਕ ਨਿਵਾਸੀਆਂ ਨੇ ਵਿਧਾਇਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਖਰਾਬ ਹਾਲਤ ਵਿੱਚ ਸੀ, ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਇਸ ਨਵੇਂ ਨਿਰਮਾਣ ਨਾਲ ਆਵਾਜਾਈ ਸੁਚਾਰੂ ਹੋਵੇਗੀ ਤੇ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ । ਵਿਧਾਇਕ ਕੋਹਲੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਸਿਰਫ਼ ਵੱਡੇ ਪ੍ਰੋਜੈਕਟਾਂ ’ਤੇ ਹੀ ਨਹੀਂ, ਸਗੋਂ ਹਰ ਗਲੀ, ਹਰ ਮੋਹੱਲੇ ਦੇ ਵਿਕਾਸ ’ਤੇ ਕੇਂਦ੍ਰਿਤ ਹੈ । ਓਹਨਾ ਕਿਹਾ ਕਿ ਅਸੀਂ ਪਟਿਆਲਾ ਨੂੰ ਮਾਡਰਨ ਤੇ ਸਮਾਰਟ ਸ਼ਹਿਰ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ । ਇਸ ਮੌਕੇ ਓਹਨਾ ਦੇ ਨਾਲ ਵਾਰਡ ਨ 50 ਤੋਂ ਐਮ. ਸੀ. ਹਰਮਨ ਸਿੱਧੂ ਅਤੇ  ਵਾਰਡ ਨ 55 ਤੋਂ ਕੰਵਲਜੀਤ ਕੌਰ ਜੱਗੀ ਹਾਜਰ ਸਨ ।

LEAVE A REPLY

Please enter your comment!
Please enter your name here