ਨਵੀਂ ਦਿੱਲੀ: ਭਾਰਤੀ ਬਾਜ਼ਾਰ ਵਿੱਚ ਅੱਜ ਸੋਨੇ ਦੀ ਕੀਮਤਾਂ ‘ਚ ਨਵੀਂ ਤਬਦੀਲੀ ਹੋਈ ਹੈ। ਮਹੀਨੇ ਦੇ ਉੱਚ ਪੱਧਰ ‘ਤੇ ਪੁੱਜਣ ਪਿਛੋਂ ਐਮਸੀਐਕਸ ‘ਤੇ ਸੋਨਾ 0.38 ਫ਼ੀਸਦੀ ਭਾਵ 185 ਰੁਪਏ ਵੱਧ ਕੇ 48,278 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਉੱਥੇ ਚਾਂਦੀ 0.28 ਫ਼ੀਸਦੀ ਭਾਵ 188 ਰੁਪਏ ਵੱਧ ਕੇ 67,434 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਪੁੱਜ ਗਈ ਹੈ।
ਅਗਸਤ 2020 ਦੇ ਮੁਕਾਬਲੇ ਦੇਖਿਆ ਜਾਵੇ ਤਾਂ MCX ‘ਤੇ ਸਾਲ 2020 ਵਿੱਚ ਇਸ ਸਮੇਂ 10 ਗ੍ਰਾਮ ਸੋਨੇ ਦਾ ਮੁੱਲ 56,200 ਰੁਪਏ ਦੇ ਉਚ ਪੱਧਰ ‘ਤੇ ਪੁੱਜ ਗਿਆ ਸੀ। ਉੱਥੇ MCX ਅਨੁਸਾਰ ਅੱਜ ਸੋਨਾ 48,278 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ, ਭਾਵ ਸੋਨਾ ਹੁਣ ਵੀ ਆਪਣੇ ਉਚ ਪੱਧਰ ਤੋਂ 7922 ਰੁਪਏ ਸਸਤਾ ਮਿਲ ਰਿਹਾ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੇ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਇਥੇ ਹਾਜਿਰ ਸੋਨਾ 0.3 ਫ਼ੀਸਦੀ ਵੱਧ ਕੇ 1818.25 ਡਾਲਰ ਪ੍ਰਤੀ ਔਂਸ ਹੋ ਗਿਆ। ਅਮਰੀਕੀ ਬਾਂਡ ਦੇ ਡਿੱਗਣ ਨਾਲ ਵੀ ਸੋਨੇ ਨੂੰ ਸਮਰਥਨ ਮਿਿਲਆ।
24 ਕੈਰੇਟ ਸੋਨੇ ਦਾ ਮੁੱਲ
24 ਕੈਰੇਟ ਸੋਨੇ ਦੇ ਮੁੱਲ ਦੀ ਗੱਲ ਕੀਤੀ ਜਾਵੇ ਤਾਂ ਰਾਜਧਾਨੀ ਦਿੱਲੀ ਵਿੱਚ ਕੱਲ੍ਹ ਦੀ ਕੀਮਤ 51,440 ਰੁਪਏ ਪ੍ਰਤੀ 10 ਗ੍ਰਾਮ ਹੈ। ਇਸਤੋਂ ਇਲਾਵਾ ਚੇਨਈ ਵਿੱਚ 49,560, ਮੁੰਬਈ ਵਿੱਚ 48040 ਅਤੇ ਕੋਲਕਾਤਾ ਵਿੱਚ 50300 ਰੁਪਏ ਪ੍ਰਤੀ 10 ਗ੍ਰਾਮ ਰਹੀ।