ਗੋਆ ‘ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅੱਗੇ ਚੱਲ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਗੋਆ ‘ਚ 2 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,”ਗੋਆ ‘ਚ ‘ਆਪ’ ਨੇ 2 ਸੀਟਾਂ ਜਿੱਤੀਆਂ ਹਨ। ਕੈਪਟਨ ਵੇਨਜ਼ੀ ਅਤੇ ਈ.ਆਰ. ਕਰਜ਼ੂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਇਹ ਗੋਆ ‘ਚ ਈਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਹੈ।
AAP wins two seats in Goa. Congratulations and best wishes to Capt Venzy and Er Cruz. Its the beginning of honest politics in Goa
— Arvind Kejriwal (@ArvindKejriwal) March 10, 2022
ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ‘ਚ ਆਮ ਬਹੁਮਤ ਲਈ ਕਿਸੇ ਪਾਰਟੀ ਜਾਂ ਗਠਜੋੜ ਦੇ 21 ਮੈਂਬਰ ਹੋਣੇ ਚਾਹੀਦੇ ਹਨ। ਸਾਲ 2017 ਦੀਆਂ ਚੋਣਾਂ ‘ਚ 17 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਸੱਤਾ ‘ਚ ਨਹੀਂ ਆ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਦਲਾਂ ਦੇ ਵਿਧਾਇਕਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰੀਕਰ ਦੀ ਅਗਵਾਈ ‘ਚ ਸਰਕਾਰ ਦਾ ਗਠਨ ਕਰ ਲਿਆ।