ਲੜਕੀ ਨੇ ਆਪਣੇ ਹੀ ਪਰਿਵਾਰ ਦੇ 13 ਮੈਂਬਰਾਂ ਦੀ ਲਈ ਜਾਨ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

0
215

ਲੜਕੀ ਨੇ ਆਪਣੇ ਹੀ ਪਰਿਵਾਰ ਦੇ 13 ਮੈਂਬਰਾਂ ਦੀ ਲਈ ਜਾਨ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਲੜਕੀ ਨੇ ਆਪਣੇ ਪਰਿਵਾਰ ਦੇ 13 ਲੋਕਾਂ ਨੂੰ ਖਾਣੇ ‘ਚ ਜ਼ਹਿਰ ਮਿਲਾ ਕੇ ਮਾਰ ਦਿੱਤਾ। ਲੜਕੀ ਦਾ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਉਸ ਦਾ ਵਿਆਹ ਕਰਨ ਲਈ ਤਿਆਰ ਨਹੀਂ ਸੀ। ਲੜਕੀ ਨੇ ਗੁੱਸੇ ‘ਚ ਇਹ ਕਦਮ ਚੁੱਕਿਆ।

ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾਉਣ ਦੀ ਕੋਸ਼ਿਸ਼, 5 ਜ਼ਖ਼ਮੀ || Latest News || || Punjab News

ਸਾਰੇ ਲੋਕਾਂ ਦੀ ਮੌਤ ਖੈਰਪੁਰ ਨੇੜੇ ਹੈਬਤ ਖਾਨ ਬਰੋਹੀ ਪਿੰਡ ਵਿੱਚ ਹੋਈ ਸੀ। ਲੜਕੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਖਾਣੇ ‘ਚ ਜ਼ਹਿਰ ਮਿਲਾਉਣ ਦੀ ਸਾਜ਼ਿਸ਼ ਰਚੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀ ਇਨਾਇਤ ਸ਼ਾਹ ਨੇ ਕਿਹਾ, ”ਖਾਣਾ ਖਾਣ ਤੋਂ ਬਾਅਦ ਸਾਰੇ 13 ਮੈਂਬਰ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਸਾਰਿਆਂ ਦੀ ਮੌਤ ਹੋ ਗਈ। ਜਦੋਂ ਪੋਸਟਮਾਰਟਮ ਕਰਵਾਇਆ ਗਿਆ ਤਾਂ ਸਾਹਮਣੇ ਆਇਆ ਕਿ ਇਨ੍ਹਾਂ ਵਿਅਕਤੀਆਂ ਦੀ ਮੌਤ ਜ਼ਹਿਰੀਲਾ ਭੋਜਨ ਖਾਣ ਕਾਰਨ ਹੋਈ ਹੈ।

ਲੜਕੀ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਕਣਕ ‘ਚ ਜ਼ਹਿਰ ਮਿਲਾਉਣ ਦੀ ਗੱਲ ਕਬੂਲੀ

ਪੁਲਿਸ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬੇਟੀ ਅਤੇ ਉਸ ਦੇ ਪ੍ਰੇਮੀ ਨੇ ਘਰ ‘ਚ ਰੋਟੀ ਬਣਾਉਣ ਲਈ ਵਰਤੀ ਜਾਂਦੀ ਕਣਕ ‘ਚ ਜ਼ਹਿਰ ਮਿਲਾ ਦਿੱਤਾ ਸੀ। ਪੁਲਿਸ ਨੇ ਐਤਵਾਰ ਨੂੰ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਲੜਕੀ ਨੇ ਆਪਣੇ ਪ੍ਰੇਮੀ ਦੀ ਮਦਦ ਨਾਲ ਕਣਕ ‘ਚ ਜ਼ਹਿਰ ਮਿਲਾਉਣ ਦੀ ਗੱਲ ਕਬੂਲੀ।

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਐਤਵਾਰ ਨੂੰ ਇਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਸ ਦੇ ਪਰਿਵਾਰ ਦੇ 13 ਮੈਂਬਰਾਂ ਦੀ ਉਸ ਦੇ ਖਾਣੇ ਵਿਚ ਜ਼ਹਿਰ ਖਾਣ ਕਾਰਨ ਮੌਤ ਹੋ ਗਈ ਸੀ ਕਿਉਂਕਿ ਉਹ ਉਸ ਨਾਲ ਉਸ ਦੀ ਪਸੰਦ ਅਨੁਸਾਰ ਵਿਆਹ ਕਰਨ ਲਈ ਤਿਆਰ ਨਹੀਂ ਸਨ।

 

LEAVE A REPLY

Please enter your comment!
Please enter your name here