ਗੈਂਗਸਟਰ ਗੋਲਡੀ ਬਰਾੜ ਦੇ ਨੈੱਟਵਰਕ ਦਾ ਪਰਦਾਫਾਸ਼, 5 ਵਿਅਕਤੀ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਨੇ ਬਦਨਾਮ ਗੈੰਗਸਟਰ ਗੋਲਡੀ ਬਰਾੜ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ ਅਤੇ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਹਰਿਆਣਾ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੇ ਹਨ।ਡੀਸੀਪੀ ਡਿਟੈਕਟਿਵ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਦੀ ਪੁਲੀਸ ਨੇ 4 ਸਤੰਬਰ ਨੂੰ ਸੂਚਨਾ ਦੇ ਆਧਾਰ ’ਤੇ ਹਰਸ਼ਦੀਪ ਸਿੰਘ ਅਤੇ ਗੁਰਸ਼ਰਨਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਢਿੱਲਵਾ ਖੁਰਦ, ਜ਼ਿਲ੍ਹਾ ਫਰੀਦਕੋਟ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਏ. ਨੇ ਮੁਲਜ਼ਮਾਂ ਕੋਲੋਂ ਕੁੱਲ 4 ਪਿਸਤੌਲ ਬਰਾਮਦ ਹੋਏ। ਗੋਲਡੀ ਬਰਾੜ ਦੇ ਕਹਿਣ ‘ਤੇ ਮੁਲਜ਼ਮ ਲੋਕਾਂ ਨੂੰ ਡਰਾ-ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ। ਜਿਸ ਦੇ ਤਹਿਤ ਉਨ੍ਹਾਂ ਦੀ ਸੂਚਨਾ ‘ਤੇ 3 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੀ ਯੋਜਨਾ ਦਾ ਮੁੱਖ ਸਾਜ਼ਿਸ਼ਕਰਤਾ ਸੀ ਪ੍ਰੀਤਮ ਸਿੰਘ
ਮੁਲਜ਼ਮ ਗੁਰਸ਼ਰਨਪ੍ਰੀਤ ਸਿੰਘ ਉਰਫ਼ ਸ਼ਰਨ ਨੂੰ ਹਰਿਆਣਾ ਦੇ ਰਹਿਣ ਵਾਲੇ ਦੇਵਾ ਨਾਮਕ ਵਿਅਕਤੀ ਵੱਲੋਂ ਸੇਧ ਦਿੱਤੀ ਜਾ ਰਹੀ ਸੀ। ਦੇਵਾ ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਵਿਦੇਸ਼ ਚਲਾ ਗਿਆ ਹੈ। ਦੇਵਾ ਨੇ ਹੀ ਗੁਰਸ਼ਰਨਪ੍ਰੀਤ ਸਿੰਘ ਨੂੰ ਗੋਲਡੀ ਬਰਾੜ ਨਾਲ ਜੋੜਿਆ ਸੀ। ਦੇਵਾ ਦੀ ਗ੍ਰਿਫ਼ਤਾਰੀ ਲਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ 6 ਸਤੰਬਰ 2024 ਨੂੰ ਧਰਮਪ੍ਰੀਤ ਸਿੰਘ ਵਾਸੀ ਬਾਜ਼ੀਗਰ ਬਸਤੀ ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੇ ਗੁਰਸ਼ਰਨਪ੍ਰੀਤ ਸਿੰਘ ਅਤੇ ਦੇਵਾ ਦੀ ਗੋਲਡੀ ਨਾਲ ਜਾਣ-ਪਛਾਣ ਕਰਵਾਈ ਸੀ। ਅਗਲੀ ਕਾਰਵਾਈ ‘ਚ ਪ੍ਰੀਤਮ ਸਿੰਘ ਉਰਫ਼ ਗੋਲੀ ਵਾਸੀ ਲੰਡਾ, ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਨੂੰ ਗਿ੍ਫ਼ਤਾਰ ਕੀਤਾ ਗਿਆ | ਉਸ ਖ਼ਿਲਾਫ਼ 10 ਦੇ ਕਰੀਬ ਕੇਸ ਦਰਜ ਹਨ, ਜੋ ਫਰਜ਼ੀ ਪਾਸਪੋਰਟ ’ਤੇ ਕੈਨੇਡਾ ਗਿਆ ਸੀ। ਉਸ ਨੇ ਧਰਮਪ੍ਰੀਤ ਸਿੰਘ ਅਤੇ ਦੇਵਾ ਨੂੰ ਗੋਲਡੀ ਨਾਲ ਮਿਲਾਇਆ ਸੀ। ਪ੍ਰੀਤਮ ਸਿੰਘ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੀ ਯੋਜਨਾ ਦਾ ਮੁੱਖ ਸਾਜ਼ਿਸ਼ਕਰਤਾ ਸੀ।
ਇਹ ਵੀ ਪੜ੍ਹੋ ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ, ਪੜ੍ਹੋ ਵੇਰਵਾ || Punjab News
ਇਸ ਤੋਂ ਇਲਾਵਾ ਅੱਜ ਦੋ ਹੋਰ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੰਗਾ ਸਿੰਘ ਪੁੱਤਰ ਬਾਜ਼ੀਗਰ ਬਸਤੀ ਜ਼ਿਲ੍ਹਾ ਫ਼ਰੀਦਕੋਟ, ਜਿਸ ਨੇ ਗੁਰਸ਼ਰਨਪ੍ਰੀਤ ਨਾਲ ਮਿਲ ਕੇ ਮੋਹਾਲੀ ‘ਚ ਇੱਕ ਵਿਅਕਤੀ ਦੀ ਧੋਖਾਧੜੀ ਕੀਤੀ ਸੀ, ਨੂੰ ਅੱਜ ਫ਼ਰੀਦਕੋਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੂਜਾ ਮੁਲਜ਼ਮ ਅਵਤਾਰ ਸਿੰਘ ਉਰਫ਼ ਸੁੱਖਾ ਪੁੱਤਰ ਹਰਬੰਸ ਸਿੰਘ ਵਾਸੀ ਸਮਾਲਸਰ ਜ਼ਿਲ੍ਹਾ ਮੋਗਾ, ਜੋ ਕਿ ਪ੍ਰੀਤਮ ਦੇ ਕਹਿਣ ‘ਤੇ ਪਹਿਲਾਂ ਗੁਰਸ਼ਰਨਪ੍ਰੀਤ ਸਿੰਘ ਅਤੇ ਮੰਗਾ ਸਿੰਘ ਨੂੰ ਆਪਣੀ ਐਸ-ਪ੍ਰੇਸੋ ਕੈਬ PB01-3310 ਵਿੱਚ ਹੋਟਲ ਸਿਟੀ ਤੋਂ ਚੁੱਕ ਕੇ ਮੁਹਾਲੀ ਲੈ ਗਿਆ। ਉਸ ਨੂੰ ਵੀ ਅੱਜ ਤੜਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਰਪ੍ਰੀਤ ਸਿੰਘ ਮੰਡੇਰ ਅਨੁਸਾਰ ਅਗਲੇਰੀ ਤਫਤੀਸ਼ ਬਹੁਤ ਬਾਰੀਕੀ ਨਾਲ ਅਤੇ ਤਕਨੀਕੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਵੱਲੋਂ ਗਰੋਹ ਨਾਲ ਜੁੜੇ ਲੋਕਾਂ ਨੂੰ ਫੜਨ ਲਈ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।