ਪਟਿਆਲਾ ‘ਚ ਐਂਨਕਾਊਂਟਰ, ਗੈਂਗਸਟਰ ਨੂੰ ਕੀਤਾ ਗ੍ਰਿਫਤਾਰ
ਪਟਿਆਲਾ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੀਆਈਏ ਪਟਿਆਲਾ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਮੁਲਜ਼ਮ ਪੁਨੀਤ ਸਿੰਘ ਉਰਫ਼ ਗੋਲੂ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ, ਜੋ ਕਿ ਪਟਿਆਲਾ ਵਿਖੇ ਤੇਜਪਾਲ ਦੇ ਕਤਲ ਕੇਸ ਅਤੇ ਉਂਗਲ ਕੱਟਣ ਦੇ ਕੇਸ ਵਿੱਚ ਲੋੜੀਂਦਾ ਸੀ।
ਇਹ ਵੀ ਪੜ੍ਹੋ ਮੋਹਾਲੀ ‘ਚ ਵਾਪਰਿਆ ਸੜਕ ਹਾਦਸਾ , ਤੇਜ਼ ਰਫਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ || News of Punjab
ਐਸਏਐਸ ਨਗਰ ਵਿਖੇ ਇਸ ਦੌਰਾਨ ਪੁਲਿਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ ‘ਚ ਦੋਸ਼ੀ ਨੂੰ ਘੇਰ ਲਿਆ, ਦੋਸ਼ੀ ਪੁਨੀਤ ਸਿੰਘ ਉਰਫ ਗੋਲੂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ, ਪੁਲਿਸ ਨੇ ਬਚਾਅ ਲਈ ਜਵਾਬੀ ਕਾਰਵਾਈ ‘ਚ ਦੋਸ਼ੀ ‘ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਦੀ ਲੱਤ ‘ਤੇ ਗੋਲੀ ਲੱਗ ਗਈ।
ਮੁਲਜ਼ਮ ‘ਤੇ ਪਹਿਲਾਂ ਹੀ ਕਈ ਕੇਸ ਹਨ ਦਰਜ
ਉਸ ਨੂੰ ਮੌਕੇ ‘ਤੇ ਜ਼ਖਮੀ ਹਲਾਤ ‘ਚ ਕਾਬੂ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ ਪੰਦਰਾਂ ਕੇਸ ਦਰਜ ਹਨ, ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ’ਤੇ ਗਿਆ ਅਤੇ ਕੁਝ ਕੇਸਾਂ ਵਿੱਚ ਲੋੜੀਂਦਾ ਵੀ ਸੀ। ਪੁਲਿਸ ਨੇ ਉਸ ਕੋਲੋਂ .32 ਬੋਰ ਦਾ ਪਿਸਤੌਲ ਕਾਰਤੂਸ ਅਤੇ ਮੋਟਰ ਸਾਈਕਲ ਬਰਾਮਦ ਕੀਤਾ ਹੈ ।