ਪਟਿਆਲਾ, 3 ਨਵੰਬਰ 2025 : ਆਕਲਟ ਸਾਇੰਸ ਫਾਊਂਡੇਸ਼ਨ (Occult Science Foundation) ਅਤੇ ਚੰਡੀਗੜ੍ਹ ਰਾਇਲ ਸਟੇਟ ਗਰੁਪ ਵੱਲੋਂ ਦੀਪਕ ਅਹੂਜਾ ਅਤੇ ਹੋਰ ਮੈਂਬਰਾਂ ਦੇ ਸਹਿਯੋਗ ਨਾਲ ਇੱਕ ਸ਼ਾਨਦਾਰ ਜੋਤਿਸ਼ ਸੰਮੇਲਨ (Astrology Conference) ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦੇਸ਼ ਭਰ ਤੋਂ 50 ਦੇ ਕਰੀਬ ਮਾਹਿਰ ਜੋਤਸ਼ੀਆਂ ਨੇ ਵੱਡੇ ਪੱਧਰ ਤੇ ਭਾਗ ਲਿਆ ।
ਗ੍ਰਹਿ ਨਸ਼ਤਰਾਂ ਦੇ ਅਨੁਸਾਰ ਲੋਕਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦਾ ਜੋਤਿਸ਼ ਰਾਹੀਂ ਮੁਫਤ ਹੱਲ ਕੀਤਾ ਗਿਆ
ਇਸ ਮੌਕੇ ਅਚਾਰਿਆ ਨਵਦੀਪ ਮਦਾਨ (Acharya Navdeep Madan) ਨੇ ਕਿਹਾ ਕਿ ਗ੍ਰਹਿ ਨਸ਼ਤਰਾਂ ਦੇ ਅਨੁਸਾਰ ਲੋਕਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਦਾ ਜੋਤਿਸ਼ ਰਾਹੀਂ ਮੁਫਤ ਹੱਲ ਕੀਤਾ ਗਿਆ । ਉਹਨਾਂ ਕਿਹਾ ਕਿ ਜੋਤਿਸ਼ ਇੱਕ ਕਲਾ ਦੇ ਨਾਲ ਵਿਗਿਆਨ ਵੀ ਹੈ । ਜਿਸ ਰਾਹੀਂ ਲੋਕਾਂ ਨੂੰ ਸਿੱਧੇ ਰਾਹ ਪਾਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਹੀ ਤਰੀਕੇ ਨਾਲ ਦੂਰ ਕੀਤਾ ਜਾਂ ਸਕਦਾ ਹੈ ।
ਦੀਪਕ ਅਹੂਜਾ ਅਤੇ ਹੋਰ ਮੈਂਬਰਾਂ ਨੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਇਸ ਸਮੇਲਨ ਵਿੱਚ ਭਾਗ ਲੈਣ ਆਏ ਜੋਤਿਸ਼ਾਂ ਨੂੰ ਸਨਮਾਨਿਤ ਵੀ ਕੀਤਾ
ਇਸ ਮੌਕੇ ਦੀਪਕ ਅਹੂਜਾ ਅਤੇ ਹੋਰ ਮੈਂਬਰਾਂ ਨੇ ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਇਸ ਸਮੇਲਨ ਵਿੱਚ ਭਾਗ ਲੈਣ ਆਏ ਜੋਤਿਸ਼ਾਂ ਨੂੰ ਸਨਮਾਨਿਤ (Astrologers honoredAstrologers honored) ਵੀ ਕੀਤਾ । ਇਸ ਮੌਕੇ ਨਰਿੰਦਰ ਵਾਸੂਦੇਵਾ, ਊਸ਼ਾ ਵਸੁੰਧਰਾ, ਸੁਨੀਤਾ ਸਾਹਨੀ, ਦੀਪਕ ਸ਼ਰਮਾ, ਇੰਦਰਪ੍ਰੀਤ ਸਿੰਘ, ਸੰਜੀਵ ਬਖਸ਼ੀ, ਵਿਨੋਦ ਕੁਮਾਰ, ਗੁਲਸ਼ਨ ਭਾਟੀਆ, ਅਰਚਨਾ ਕਪੂਰ, ਰੂਪਾ ਸ਼ਰਮਾ ਅਤੇ ਹੋਰ ਵੀ ਮਾਹਿਰ ਜੋਤਿਸ਼ ਮੌਕੇ ਤੇ ਹਾਜ਼ਰ ਸਨ ।
Read More : ਕਰੁਨ ਕੌੜਾ ਵੱਲੋਂ ਸੰਸਥਾ ਓਮ ਫਾਊਂਡੇਸ਼ਨ ਦੇ ਇੰਚਾਰਜ ਲਗਾਉਣ ਦਾ ਐਲਾਨ









