ਆਸਟਰੇਲੀਆ ਦਾ ਵਰਕ ਤੇ ਟੂਰਿਸਟ ਵੀਜ਼ਾ ਦੇਣ ਦੇ ਨਾਂ ’ਤੇ ਹੋਈ ਕਰੋੜਾਂ ਦੀ ਠੱਗੀ

0
6
Farud

ਮੋਹਾਲੀ, 11 ਅਗਸਤ 2025 : ਭਾਰਤ ਦੇਸ਼ ਦੇ ਪੰਜਾਬ ਸੂਬੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਜਾ ਕੇ ਕੰਮ ਕਰਕੇ ਪੈਸਾ ਕਮਾਉਣ ਦੀ ਹੌੜ ਦੇ ਚਲਦਿਆਂ ਉਨ੍ਹਾਂ ਨਾਲ ਠੱਗੀ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਜਿਸਦੇ ਚਲਦਿਆਂ ਆਸਟਰੇਲੀਆ ਦਾ ਵਰਕ ਅਤੇ ਟੂਰਿਸਟ ਵੀਜ਼ਾ (Australia work and tourist visa) ਦੇਣ ਦੇ ਨਾਂ ’ਤੇ ਤਕਰੀਬਨ 13 ਸ਼ਿਕਾਇਤਕਰਤਾਵਾਂ ਨਾਲ ਇਕ ਕਰੋੜ 9 ਲੱਖ ਰੁਪਏ ਦੀ ਠੱਗੀ (9 lakh rupees fraud) ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ । ਸੈਕਟਰ-17 ਥਾਣਾ ਪੁਲਸ ਨੇ ਇਹ ਮਾਮਲਾ ਦਰਜ ਕੀਤਾ ਹੈ ।

ਕੀ ਦੱਸਿਆ ਸਿ਼ਕਾਇਤਕਰਤਾ ਅਰਸ਼ਦੀਪ ਸਿੰਘ ਨੇ

ਸ਼ਿਕਾਇਤਕਰਤਾ (Complainant) ਅਰਸ਼ਦੀਪ ਸਿੰਘ ਵਾਸੀ ਮੁੰਡੀ ਖਰੜ ਜ਼ਿਲ੍ਹਾ ਮੋਹਾਲੀ ਅਤੇ ਉਸ ਨਾਲ 12 ਹੋਰ ਸ਼ਿਕਾਇਤਕਰਤਾ ਜਿਨ੍ਹਾਂ ਵਿਚ ਦੀਪਕ ਸ਼ਰਮਾ, ਪਵਨ ਕੁਮਾਰ, ਰਜਨੀਸ਼ ਅਤੇ ਹੋਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਆਸਟਰੇਲੀਆ ਦਾ ਵਰਕ ਅਤੇ ਟੂਰਿਸਟ ਵੀਜ਼ਾ ਲੈਣ ਲਈ ਸ਼੍ਰੀ ਰਾਮ ਓਵਰਸੀਜ ਨੇੜੇ ਦੀਪਕ ਰੇਡੀਓ ਸੈਕਟਰ 17 ਡੀ ਚੰਡੀਗੜ੍ਹ ਦੇ ਦਫ਼ਤਰ ਵਿਚ ਸੰਪਰਕ ਕੀਤਾ ਸੀ। ਸ਼ਿਕਾਇਤ ਕਰਤਾ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਲਗਾਇਆ ਸਿ਼ਕਾਇਤਕਰਤਾ ਨੇ ਦੋਸ਼

ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾਵਾਂ ਦਾ ਦੋਸ਼ ਲਗਾਇਆ ਕਿ ਸ਼੍ਰੀ ਰਾਮ ਓਵਰਸੀਜ ਵੱਲੋਂ ਉਹਨਾਂ ਤੋਂ ਤਕਰੀਬਨ ਇਕ ਕਰੋੜ 9 ਲੱਖ ਰੁਪਏ ਲੈ ਲੈ ਗਏ। ਨਾ ਤਾਂ ਆਸਟਰੇਲੀਆ ਦਾ ਵੀਜ਼ਾ ਦਿਤਾ ਅਤੇ ਨਾ ਹੀ ਹੁਣ ਉਹਨਾਂ ਦੇ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਸ਼ਿਕਾਇਤਕਰਤਾਵਾਂ ਨੇ ਮਾਮਲੇ ਦੀ ਸੂਚਨਾ ਸੈਕਟਰ 17 ਥਾਣਾ ਪੁਲਸ ਨੂੰ ਦਿਤੀ। ਸੈਕਟਰ 17 ਥਾਣਾ ਪੁਲਿਸ ਨੇ ਸ੍ਰੀ ਰਾਮ ਓਵਰ ਸੀਜ਼ ਦੇ ਮਾਲਕ ਵਿਰੁਧ ਮਾਮਲਾ ਦਰਜ ਕਰ ਕੇ ਮਾਮਲੇ ਦੇ ਅੱਗੇ ਜਾਂਚ ਆਰੰਭ ਕਰ ਦਿਤੀ ਹੈ ।

Read More : ਪੁਲਸ ਨੇ ਕੀਤਾ ਆਨ ਲਾਈਨ ਗੇਮਿੰਗ ਠੱਗੀ ਗਿਰੋਹ ਦਾ ਪਰਦਾਫਾਸ਼

LEAVE A REPLY

Please enter your comment!
Please enter your name here