ਪਟਿਆਲਾ, 14 ਸਤੰਬਰ 2025 : ਰਾਜਿੰਦਰਾ ਜਿੰਮਖਾਨਾ ਕਲੱਬ (Rajindra Gymkhana Club) ਨੇ ਆਪਣੇ ਸਾਬਕਾ ਆਡੀਟਰ ਅਸ਼ੋਕ ਗੋਇਲ ਅਤੇ ਉਸਦੇੇ ਪਾਰਟਨਰ ਨੀਰਜ ਜਿੰਦਲ ਦੇ ਖਿਲਾਫ਼ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ । ਕਲੱਬ ਮੈਨੇਜਮੈਂਟ ਵਲੋਂ ਥਾਣਾ ਡਵੀਜਨ ਨੰ 4 ਵਿਚ ਦਰਜ ਕਰਵਾਈ ਸਿ਼ਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਦੋਵੇਂ ਹੀ ਵਿਅਕਤੀ ਕਲੱਬ ਦੇ ਮੈਂਬਰ ਵੀ ਹਨ । ਕਲੱਬ ਦੇ ਸੰਵਿਧਾਨ ਵਿਚ ਸਪੱਸ਼ਟ ਆਖਿਆ ਗਿਆ ਹੈ ਕਿ ਕਲੱਬ ਦਾ ਕੋਈ ਵੀ ਮੈਂਬਰ ਕਲੱਬ ਦੀ ਆਡਿਟ ਨਹੀਂ ਕਰ ਸਕਦਾ ਹੈ ਪਰ ਫਿਰ ਵੀ ਦੋਵੇਂ ਵਿਅਕਤੀ ਆਡਿਟ ਕਰਦੇ ਰਹੇ ।
ਮਾਮਲਾ ਸਾਹਮਣੇੇ ਆਉਣ ਤੋਂ ਬਾਅਦ ਦੋਵੇਂ ਹੀ ਵਿਅਕਤੀਆਂ ਤੋਂ ਆਡਿਟ ਦਾ ਕੰਮ ਵਾਪਸ ਲੈ ਲਿਆ ਗਿਆ
ਮਾਮਲਾ ਸਾਹਮਣੇੇ ਆਉਣ ਤੋਂ ਬਾਅਦ ਦੋਵੇਂ ਹੀ ਵਿਅਕਤੀਆਂ ਤੋਂ ਆਡਿਟ ਦਾ ਕੰਮ ਵਾਪਸ ਲੈ ਲਿਆ ਗਿਆ ਤੇ ਨਾਲ ਹੀ ਆਡੀਟਰ ਦੀ ਨਿਯੁਕਤੀ ਦਾ ਮਤਾ ਵੀ ਪਾਸ ਕੀਤਾ ਗਿਆ। ਕਲੱਬ ਮੈਨੇਜਮੈਂਟ ਨੇ ਦੋਸ਼ ਲਗਾਇਆ ਕਿ ਮੈਸਰਜ ਏ ਗੋਇਲ ਐਂਡ ਐਸੋਸੀਏਟਸ (Messrs. A. Goyal & Associates) ਦੇ ਪ੍ਰੋਪਰਾਈਟਰ-ਪਾਰਟਨਰ ਅਸ਼ੋਕ ਗੋਇਲ, ਨੀਰਜ ਕੁਮਾਰ ਆਦਿ ਅਤੇ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਦੇ ਪ੍ਰਾਪਰਾਈਟਰ-ਪਾਰਟਨਰ ਨੇ ਇਕ ਦੂਸਰੇ ਨਾਲ ਮਿਲ ਕੇ ਕਲੱਬ ਨਾਲ ਧੋਖਾਧੜੀ ਕੀਤੀ ਹੈ ਅਤੇ ਕਲੱਬ ਤੋਂ ਭਾਰੀ ਮਾਤਰਾ ਵਿਚ ਪੈਸੇ ਦਾ ਵੀ ਗਬਨ (Embezzlement of money too) ਕੀਤਾ ਹੈ ।
5 ਲੱਖ 21 ਹਜ਼ਾਰ 663 ਰੁਪਏ ਦੀ ਧੋਖਾਧੜੀ ਕੀਤੀ ਹੈ
ਜਾਂਚ ਵਿਚ ਸਾਹਮਣੇ ਆਇਆ ਕਿ ਅਸ਼ੋਕ ਗੋਇਲ ਅਤੇ ਨੀਰਜ ਜਿੰਦਲ (Ashok Goyal and Neeraj Jindal) ਨੇ ਮਿਲੀਭੁਗਤ ਕਰਕੇ ਕੰਪਨੀ ਐਕਟ ਦੀ ਧਾਰਾ 141 ਦੀ ਉਲੰਘਣਾਂ ਕਰਦਿਆਂ ਕਲੱਬ ਦਾ ਪੈਸਾ ਹੜੱਪਣ ਦੀ ਨੀਅਤ ਨਾਲ ਕਲੱਬ ਦੀ ਰਿਟੇਨਸਿ਼ਪ ਆਪਣੇ ਰਿਸ਼ਤੇਦਾਰ ਮੈਸਰਜ ਗੋਇਲ ਮਹਾਜਨ ਐਂਡ ਐਸੋਸੀਏਟਸ ਨੂੰ ਦੇ ਕੇ ਕੁੱਲ 5 ਲੱਖ 21 ਹਜ਼ਾਰ 663 ਰੁਪਏ ਦੀ ਧੋਖਾਧੜੀ ਕੀਤੀ ਹੈ ।
Read More : ਸਾਈਬਰ ਧੋਖਾਧੜੀ ਦੇ ਦੋਸ਼ ਹੇਠ ਸੀ. ਬੀ. ਆਈ. ਨੇ ਕੀਤਾ 3 ਨੂੰ ਗ੍ਰਿਫ਼ਤਾਰ