ਚੰਡੀਗੜ੍ਹ, 31 ਅਕਤੂਬਰ 2025 : ਪੰਜਾਬ ਦੇ ਰੋਪੜ ਰੇਂਜ ਦੇ ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ (Former D. I. G. Harcharan Singh Bhullar) ਦਾ ਅੱਜ ਮਾਨਯੋਗ ਅਦਾਲਤ ਵਲੋਂ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ (14-day judicial remand) ਦੇ ਦਿੱਤਾ ਗਿਆ । ਦੱਸਣਯੋਗ ਹੈ ਕਿ ਭੁੱਲਰ ਜੋ ਕਿ ਪਿਛਲਾ ਰਿਮਾਂਡ ਖਤਮ ਹੋਣ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤੇ ਗਏ ਪਰ ਇਕ ਗੱਲ ਦੱਸਣ ਵਾਲੀ ਹੈ ਕਿ ਸੀ. ਬੀ. ਆਈ. ਨੇ ਮੰਡੀ ਗੋਬਿੰਦਗੜ੍ਹ ਦੇ ਇਕ ਕਾਰੋਬਾਰੀ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ ਅਤ ਆਮਦਨ ਨਾਲੋਂ ਵਧ ਜਾਇਦਾਦ ਮਾਮਲੇ ਵਿਚ ਰਿਮਾਂਡ ਨਹੀਂ ਮੰਗਿਆ।ਭੁੱਲਰ ਦੇ ਮਾਨਯੋਗ ਅਦਾਲਤ ਵਲੋਂ ਦਿੱਤੇ ਗਏ ਜੁਡੀਸ਼ੀਅਲ ਰਿਮਾਂਡ ਦੇ ਚਲਦਿਆਂ 14 ਨਵੰਬਰ ਨੂੰ ਮੁੜ ਸੀ. ਬੀ. ਆਈ. ਅਦਾਲਤ ਵਿਚ ਪੇਸ਼ ਹੋਣਗੇ ।
ਕੀ ਦੱਸਿਆ ਭੁੱਲਰ ਦੇ ਵਕੀਲ ਨੇ
ਸਾਬਕਾ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਵਕੀਲ ਐਚ. ਐਸ. ਧਨੋਆ (Lawyer H. S. Dhanoa) ਨੇ ਭੁੱਲਰ ਦੀ ਜਾਇਦਾਦ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਭੁੱਲਰ ਦੀ ਜਾਇਦਾਦ ਉਸਦੀ ਨੌਕਰੀ ਤੋਂ ਪਹਿਲਾਂ ਦੀ ਹੈ । ਸੀ. ਬੀ. ਆਈ. ਨੇ ਉਸਦਾ ਰਿਮਾਂਡ ਨਹੀਂ ਮੰਗਿਆ। ਉਨ੍ਹਾਂ ਨੇ ਨਿਆਂਇਕ ਹਿਰਾਸਤ ਲਈ ਅਰਜ਼ੀ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ । ਵਕੀਲ ਧਨੋਆ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਸੋਸ਼ਲ ਮੀਡੀਆ `ਤੇ ਉਸਦੇ ਬਾਰੇ ਪੇਸ਼ ਕੀਤੇ ਜਾ ਰਹੇ ਤੱਥਾਂ ਨੂੰ ਕੰਟਰੋਲ ਕੀਤਾ ਜਾਵੇ । ਭੁੱਲਰ ਦੀ ਸਾਰੀ ਜਾਇਦਾਦ ਜੱਦੀ ਹੈ ਅਤੇ ਉਸਦੇ ਸੇਵਾ ਵਿੱਚ ਆਉਣ ਤੋਂ ਪਹਿਲਾਂ ਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸਮਾਂ ਆਵੇਗਾ, ਉਹ ਸਾਰੇ ਤੱਥ ਅਦਾਲਤ ਵਿੱਚ ਪੇਸ਼ ਕਰਨਗੇ ।
Read More : ਰੋਪੜ ਰੇਂਜ ਦੇ ਡੀ. ਆਈ. ਜੀ. ਭੁੱਲਰ ਘਰੋਂ ਕੀ ਕੀ ਮਿਲਿਆ ਸੀ. ਬੀ. ਆਈ. ਨੂੰ
 
			