ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ। ਇਸ ਮੰਦਭਾਗੀ ਘਟਨਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕਰਕੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ।ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ।
ਸਿੱਧੂ ਦੇ ਦਰਦਨਾਕ ਕਤਲ ਦਾ ਮੈਨੂੰ ਬਹੁਤ ਗਹਿਰਾ ਦੁੱਖ ਹੋਇਆ ਹੈ। ਸਿੱਧੂ ਮੂਸੇਵਾਲਾ ਨੇ ਸਾਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ। ਉਹ ਮੇਰੇ ਲਈ ਕੋਈ ਗਾਇਕ ਜਾਂ ਲੀਡਰ ਨਹੀਂ ਸਗੋਂ ਇੱਕ ਭਰਾ ਅਤੇ ਮੇਰਾ ਦੋਸਤ ਸੀ।
ਪੰਜਾਬ ਨੇ ਇਹ ਬਦਲਾਵ ਨਹੀਂ ਸੀ ਚਾਹਿਆ ਜਿਹੜਾ ਅੱਜ ਸਾਨੂੰ ਦੇਖਣਾ ਪੈ ਗਿਆ। pic.twitter.com/ck4BayRbPf— Charanjit S Channi (@CHARANJITCHANNI) May 29, 2022