ਫਲਾਇੰਗ ਸਕੁਐਡ ਵੱਲੋਂ ਬਾਹਰੋਂ ਆਏ ਪਰਮਲ ਝੋਨੇ ਦਾ ਟਰੱਕ ਕਾਬੂ

0
1
Flying squad

ਪਟਿਆਲਾ, 27 ਅਕਤੂਬਰ 2025 : ਬਾਹਰਲੇ ਰਾਜਾਂ ਤੋਂ (From out of state) ਪਰਮਲ ਝੋਨੇ ਦੀ ਫ਼ਸਲ ਨੂੰ ਪੰਜਾਬ ਵਿੱਚ ਲਿਆ ਕੇ ਅਣ ਅਧਿਕਾਰਤ ਤੌਰ ‘ਤੇ ਵੇਚਣ ਵਿਰੁੱਧ ਖੁਰਾਕ ਅਤੇ ਸਿਵਲ ਸਪਲਾਈਜ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਪੁਲਸ ਵੱਲੋਂ ਸਾਂਝੀ ਮੁਹਿੰਮ ਤਹਿਤ ਕੀਤੀ ਨਾਕਾਬੰਦੀ ਦੌਰਾਨ ਰਾਜਪੁਰਾ ਰੋਡ ਤੋਂ ਪੰਜਾਬ ‘ਚ ਵੇਚਣ ਲਈ ਲਿਆਂਦਾ ਗਿਆ ਇੱਕ ਟਰੱਕ ਨੰਬਰ ਪੀ. ਬੀ. 06 ਏ. ਕੇ. 9782 ਨੂੰ ਕਾਬੂ ਕੀਤਾ ਗਿਆ ਹੈ ।

ਡਰਾਇਵਰ ਸਮੇਤ ਅਣਪਛਾਤੇ ਵਪਾਰੀਆਂ ਤੇ ਦਲਾਲਾਂ ਵਿਰੁੱਧ ਮਾਮਲਾ ਦਰਜ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਕਿਹਾ ਕਿ ਪੰਜਾਬ ਅੰਦਰ ਬਾਹਰੇ ਰਾਜਾਂ ਤੋਂ ਝੋਨਾ ਵੇਚਣ ਲਈ ਲਿਆਉਣ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਅੰਦਰ ਝੋਨਾ ਐਮ. ਐਸ. ਪੀ. ‘ਤੇ ਖਰੀਦਿਆ ਜਾਂਦਾ ਹੈ, ਜਿਸ ਲਈ ਦਲਾਲ ਸਸਤੇ ਭਾਅ ਝੋਨਾ ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ ‘ਚ ਮਹਿੰਗੇ ਭਾਅ ਵੇਚਣ ਦੀ ਤਾਕ ‘ਚ ਰਹਿੰਦੇ ਹਨ, ਜਿਨ੍ਹਾਂ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹੇ ਭਰ ‘ਚ ਨਾਕਾਬੰਦੀ ਕੀਤੀ ਗਈ ਹੈ ।

ਬਾਹਰਲੇ ਰਾਜਾਂ ਤੋਂ ਅਣ-ਅਧਿਕਾਰਤ ਤੌਰ ‘ਤੇ ਪੰਜਾਬ ਵਿਕਣ ਆਏ ਝੋਨੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ

ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ (District Food and Civil Supplies Controller) ਡਾ. ਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਅੰਦਰ ਵੇਚਣ ਲਈ ਲਿਆਂਦੇ ਜਾ ਰਹੇ ਇੱਕ ਝੋਨੇ ਦੇ ਭਰੇ ਟਰੱਕ ਨੂੰ ਕਾਬੂ ਕਰਕੇ ਥਾਣਾ ਖੇੜੀ ਗੰਢਿਆਂ ਵਿਖੇ ਬੀ. ਐਨ. ਐਸ. ਦੀਆਂ ਧਾਰਾਵਾਂ 318 (2) ਅਤੇ 61 (2) ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਹੈ । ਸਹਾਇਕ ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਰਜਪੁਰਾ ਵਰਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਟਰੱਕ ਡਰਾਇਵਰ ਪਵਨਦੀਪ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਅਣਪਛਾਤੇ ਵਪਾਰੀਆਂ ਤੇ ਦਲਾਲਾਂ ਨੂੰ ਨਾਮਜ਼ਦ ਕੀਤਾ ਗਿਆ ਹੈ ।

ਬਾਹਰੋਂ ਸਸਤੀ ਜੀਰੀ ਲਿਆ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ ਲਾਉਣ ਦੀ ਕਾਰਵਾਈ ਹੈ

ਫਲਾਇੰਡ ਸਕੁਐਡ ਜਿਸ ‘ਚ ਇੰਸਪੈਕਟਰ ਨਰਪਿੰਦਰ ਸਿੰਘ ਤੇ ਕੁਲਦੀਪ ਸਿੰਘ ਸ਼ਾਮਲ ਸਨ, ਨੇ ਜਦੋਂ ਟਰੱਕ ਦੀ ਬਿਲ ਬਿਲਟੀ ਚੈਕ (Truck bill of lading check) ਕੀਤੀ ਤਾਂ ਇਸ ਉਪਰ ਕਟਿੰਗ ਕਰਕੇ ਕਾਪੀ ਦੇ ਜ਼ਿਲ੍ਹਾ ਕੁਲਪਾੜਾ ਤੋਂ ਖੰਨਾ ਦੇ ਐਡਰੈਸ ਨੂੰ ਖੰਨਾ ਕੱਟ ਕੇ ਜੰਮੂ ਕੀਤਾ ਹੋਇਆ ਸੀ । ਇਹ ਬਾਹਰੋਂ ਸਸਤੀ ਜੀਰੀ ਲਿਆ ਕੇ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਚੂਨਾ (Punjab government’s treasury is being drained) ਲਾਉਣ ਦੀ ਕਾਰਵਾਈ ਹੈ, ਜਿਸ ਲਈ ਪੁਲਸ ਕੇਸ ਦਰਜ ਕਰ ਲਿਆ ਗਿਆ ਹੈ । ਡੀ. ਐਫ. ਐਸ. ਸੀ. ਨੇ ਸਪੱਸ਼ਟ ਕੀਤਾ ਕਿ ਪੰਜਾਬ ਰਾਜ ਅੰਦਰ ਜੇਕਰ ਕਿਸੇ ਵੀ ਪ੍ਰਕਾਰ ਦਾ ਅਨਾਜ ਲਿਆਇਆ ਜਾਣਾ ਹੁੰਦਾ ਹੈ ਤਾਂ ਉਸ ਦਾ ਬੀ. ਟੀ. ਐਸ. ਟੋਕਨ ਹੋਣਾ ਜਰੂਰੀ ਹੈ ਪਰੰਤੂ ਇਹ ਗੱਡੀ ਸ਼ੱਕੀ ਜਪੀ ਤੇ ਇਸ ਵਿੱਚ ਪਰਮਲ ਜੀਰੀ ਪਾਈ ਗਈ ਹੈ ।

Read More : ਡਿਪਟੀ ਕਮਿਸ਼ਨਰ ਵੱਲੋਂ ਘਨੌਰ ਮੰਡੀ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ

LEAVE A REPLY

Please enter your comment!
Please enter your name here