ਚੰਡੀਗੜ੍ਹ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਾਰਨ ਇੱਕ ਉਡਾਣ ਅਚਾਨਕ ਰੱਦ ਕਰ ਦਿੱਤੀ ਗਈ। ਪਾਇਲਟ ਨੂੰ ਉਡਾਣ ਦੇ ਰਨਵੇਅ ‘ਤੇ ਪਹੁੰਚਣ ਅਤੇ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਖਰਾਬੀ ਬਾਰੇ ਪਤਾ ਲੱਗਾ। ਜਿਸ ਕਾਰਨ ਉਡਾਣ ਨੂੰ ਉੱਥੇ ਹੀ ਰੋਕ ਦਿੱਤਾ ਗਿਆ। ਸ਼ੁਰੂਆਤੀ ਜਾਂਚ ਵਿੱਚ ਤਕਨੀਕੀ ਖਰਾਬੀ ਦੀ ਪੁਸ਼ਟੀ ਹੋਣ ਤੋਂ ਬਾਅਦ, ਉਡਾਣ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ।
ਪੰਜਾਬ ‘ਚ ਦਾਖਲ ਹੋਇਆ ਮਾਨਸੂਨ, 3 ਜ਼ਿਲ੍ਹਿਆਂ ਵਿੱਚ ਮੀਂਹ
ਜਿਸ ਸਮੇਂ ਇਹ ਫੈਸਲਾ ਲਿਆ ਗਿਆ, ਉਸ ਸਮੇਂ ਫਲਾਈਟ ਵਿੱਚ ਲਗਭਗ 177 ਲੋਕ ਸਵਾਰ ਸਨ। ਸਾਰਿਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਹ ਫਲਾਈਟ ਇੰਡੀਗੋ ਏਅਰਲਾਈਨਜ਼ ਦੀ ਸੀ, ਜੋ ਚੰਡੀਗੜ੍ਹ ਤੋਂ ਲਖਨਊ ਲਈ ਉਡਾਣ ਭਰਨ ਲਈ ਤਿਆਰ ਸੀ, ਪਰ ਖਰਾਬੀ ਕਾਰਨ ਇਸਨੂੰ ਰੋਕ ਦਿੱਤਾ ਗਿਆ।
ਹਵਾਈ ਅੱਡਾ ਅਥਾਰਟੀ ਜਾਂ ਏਅਰਲਾਈਨਾਂ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਜਹਾਜ਼ ਵਿੱਚ ਕਿਹੜੀ ਤਕਨੀਕੀ ਖਰਾਬੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਜੂਨ ਮਹੀਨੇ ਵਿੱਚ ਹੀ ਇੰਡੀਗੋ ਏਅਰਲਾਈਨਜ਼ ਦੀ ਚੌਥੀ ਉਡਾਣ ਹੈ ਜਿਸ ਵਿੱਚ ਤਕਨੀਕੀ ਸਮੱਸਿਆ ਆਈ ਹੈ।