4.13 ਕਰੋੜ ਦੀ ਲਾਗਤ ਨਾਲ ਬਣੀ ਮੱਛੀ ਮੰਡੀ ਬਣੀ ` ਚਿੱਟਾ ਹਾਥੀ’

0
25
Fish market

ਪਟਿਆਲਾ, 17 ਨਵੰਬਰ 2025 : ਪਟਿਆਲਾ ਦੇਵੀਗੜ੍ਹ ਰੋਡ ਤੇ ਪੈਂਦੇ ਪਿੰਡ ਘਲੌੜੀ (Village Ghalouri) ਨੇੜੇ ਬਣੀ ਮੱਛੀ ਮੰਡੀ ਦੇ ਬਣਨ ਤੋਂ ਬਾਅਦ ਵੀ ਨਾ ਚੱਲਣ ਕਾਰਨ ਸ਼ਾਹੀ ਸ਼ਹਿਰ ਅੰਦਰ ਪਿਛਲੇ ਲੰਮੇ ਸਮੇਂ ਤੋਂ ਬਾਅਦ ਥਾਂ-ਥਾਂ ਮੱਛੀ ਮਾਰਕੀਟ ਲੱਗਣ ਕਾਰਨ ਸ਼ਹਿਰ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ।

ਪੰਜ ਏਕੜ ਵਚ ਬਣੀ ਮੱਛੀ ਮੰਡੀ ਹੋ ਰਹੀ ਹੈ ਤਿੱਲਾ ਤਿੱਲਾ

ਪੰਜਾਬ ਸਰਕਾਰ ਨੇ ਪਿੰਡ ਘਲੋੜੀ ਦੀ 5 ਏਕੜ ਜ਼ਮੀਨ ਮੰਡੀ ਬੋਰਡ (Market Board) ਵੱਲੋਂ ਮਾਰਕੀਟ ਕਮੇਟੀ ਪਟਿਆਲਾ ਦੀ ਨਿਗਰਾਨੀ ਹੇਠ ਦਿੱਤੀ ਗਈ । ਜਿਥੇ ਪੰਜਾਬ ਸਰਕਾਰ ਨੇ ਮੱਛੀ ਵੇਚਣ ਦਾ ਧੰਦਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਾਲ 2024 ਵਿੱਚ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਵਿਧਾਨ ਸਭਾ ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ 5 ਏਕੜ ਜ਼ਮੀਨ `ਚੋਂ 1 ਏਕੜ `ਚ ਮੱਛੀ ਮੰਡੀ ਸਥਾਪਿਤ ਕੀਤੀ ਗਈ ।

4 ਕਰੋੜ 13 ਲੱਖ ਖਰਚਣ ਤੋਂ ਬਾਅਦ ਵੀ ਕੋਈ ਨਹੀਂ ਆਇਆ

ਇਸ ’ਤੇ 4 ਕਰੋੜ 13 ਲੱਖ ਰੁਪਏ ਦੀ ਲਾਗਤ ਨਾਲ ਇਮਾਰਤ ਉਸਾਰੀ ਗਈ, ਜਿਸ `ਚ ਮੱਛੀ ਵੇਚਣ ਅਤੇ ਖਰੀਦਣ ਵਾਲਿਆਂ ਲਈ ਸਮੁੱਚੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਇਸ `ਚ ਪਾਰਕਿੰਗ, ਪੀਣ ਵਾਲਾ ਪਾਣੀ, ਬਾਥਰੂਮ ਆਦਿ ਬਣਾਏ ਗਏ ਪਰ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਸ਼ਹਿਰ ਅੰਦਰ ਥਾਂ-ਥਾਂ `ਤੇ ਪਹਿਲਾਂ ਦੀ ਤਰ੍ਹਾਂ ਹੁਣ ਵੀ ਮੱਛੀ ਮਾਰਕੀਟ ਬਣੀ ਹੋਈ ਹੈ, ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਸਰਕਾਰ ਦਾ ਮੱਛੀ ਵਿਕਰੇਤਾ ਨੂੰ ਮੱਛੀ ਮੰਡੀ (Fish market) ਬਣਾ ਕੇ ਲਾਭਦੇਣ ਲਈ ਲੱਗਿਆ 4 ਕਰੋੜ 13 ਲੱਖ ਰੂਪਈਆ ਹੁਣ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ।

ਇਮਾਰਤ ਅੰਦਰ ਲੱਗੇ ਹਨ ਥਾਂ-ਥਾਂ ਗੰਦਗੀ ਦੇ ਢੇਰ

ਇਮਾਰਤ ਅੰਦਰ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਇਸ ਦੀ ਦੇਖ-ਰੇਖ ਕਰਨ ਵਾਲਾ ਕੋਈ ਨਹੀਂ। ਕਿਉਂਕਿ ਸ਼ਹਿਰ ਅੰਦਰ ਲੋਕਾਂ ਦੀ ਮੰਗ `ਤੇ ਮੱਛੀ ਮਾਰਕੀਟ ਨੂੰ ਸ਼ਹਿਰ ਦੇ ਬਾਹਰੀ ਖੇਤਰ `ਚ ਤਬਦੀਲ ਕੀਤਾ ਗਿਆ ਸੀ ਤਾਂ ਜੋ ਸ਼ਹਿਰ ਨੂੰ ਅਤਿ ਸੁੰਦਰ ਬਣਾਇਆ ਜਾ ਸਕੇ ਪਰ ਕਰੋੜਾਂ ਰੁਪਏ ਲਾਉਣ ਦੇ ਬਾਵਜੂਦ ਵੇਚੀਆਂ ਗਈਆਂ 20 ਦੁਕਾਨਾਂ `ਚੋਂ ਇਕ ਵੀ ਦੁਕਾਨਦਾਰ ਮੱਛੀ ਵੇਚਣ ਨਹੀਂ ਗਿਆ। ਇਕ ਗੱਲ ਸਮਝ ਤੋਂ ਬਾਹਰ ਹੈ ਕਿ ਜੇਕਰ

ਮੰਡੀਕਰਨ ਅਤੇ ਫਿਸ਼ਰੀ ਵਿਭਾਗ ਕਰ ਰਿਹੈ ਇਮਾਰਤ ਦੀ ਦੇਖ-ਰੇਖ : ਐਕਸੀਅਨ

ਇਸ ਸਬੰਧੀ ਗੱਲਬਾਤ ਕਰਦਿਆਂ ਮੰਡੀਕਰਨ ਬੋਰਡ ਦੇ ਐਕਸੀਅਨ ਅੰਮ੍ਰਿਤਪਾਲ ਸਿੰਘ (Exen Amritpal Singh) ਨੇ ਕਿਹਾ ਕਿ ਮੱਛੀ ਵਿਕਰੇਤਾ ਅਤੇ ਖਰੀਦਦਾਰਾਂ ਲਈ ਇਕ ਛੱਤ ਹੇਠਾਂ ਮਾਰਕੀਟ ਉਪਲੱਬਧ ਕਰਵਾਈ ਗਈ ਸੀ ਪਰ ਇਸ ਦੀ ਵਰਤੋਂ `ਚ ਦੇਰੀ ਮੰਦਭਾਗੀ ਹੈ । ਜਦੋਂਕਿ 20 ਦੁਕਾਨਾਂ ਦੀ ਵਿਕਰੀ ਹੋ ਚੁੱਕੀ ਹੈ । ਜਿੱਥੇ ਸਮੁੱਚ ਮੱਛੀ ਵਿਕਰੇਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਇਥੇ ਆਉਣਾ ਚਾਹੀਦਾ ਹੈ। ਕਿਉਂਕਿ ਇਥੇ ਗਾਹਕਾਂ ਦੀ ਸਹੂਲਤ ਲਈ ਪਾਰਕਿੰਗ ਦਾ ਵੀ ਪੁਖਤਾ ਪ੍ਰਬੰਧ ਹੈ ।

Read More : ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਟਿਆਲਾ ਦੀ ਨਵੀਂ ਮੱਛੀ ਮੰਡੀ ਵਿਖੇ ਬਣੀਆਂ ਸਾਰੀਆਂ ਦੁਕਾਨਾਂ ਅਲਾਟ ਕਰਨ ਦੇ ਨਿਰਦੇਸ਼ 

LEAVE A REPLY

Please enter your comment!
Please enter your name here