ਮੋਗਾ ‘ਚ ਫਾ.ਇ.ਰਿੰਗ, ਇਕ ਵਿਅਕਤੀ ਦੀ ਹੋਈ ਮੌ+ਤ, ਸਵਿਫਟ ਕਾਰ ‘ਚ ਆਏ ਬਦਮਾਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਸਵਿਫਟ ਕਾਰ ਵਿੱਚ ਆਏ ਦੋ ਬਦਮਾਸ਼ਾਂ ਨੇ ਇੱਕ ਕਿਸਾਨ ਦੇ ਘਰ ਵਿੱਚ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਕਿਸਾਨ ਮਨਜੀਤ ਸਿੰਘ ਦੇ ਨੌਕਰ (ਸਿਰੀ) ਰਾਜ ਕੁਮਾਰ (30) ਦੀ ਮੌਤ ਹੋ ਗਈ।
ਪੜੋ ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਕਿਸਾਨ ਮਨਜੀਤ ਸਿੰਘ ਦੀ ਪਤਨੀ ਹਰਮਨਦੀਪ ਕੌਰ ਘਰ ਵਿੱਚ ਕੰਮ ਕਰ ਰਹੀ ਸੀ। ਇਸੇ ਦੌਰਾਨ ਇੱਕ ਸਵਿਫਟ ਕਾਰ ਵਿੱਚ ਦੋ ਨੌਜਵਾਨ ਆਏ। ਉਨ੍ਹਾਂ ਨੇ ਮਨਜੀਤ ਸਿੰਘ ਬਾਰੇ ਪੁੱਛਿਆ। ਹਰਮਨਦੀਪ ਨੇ ਦੱਸਿਆ ਕਿ ਉਹ ਘਰ ਨਹੀਂ ਹੈ, ਜਿਸ ‘ਤੇ ਦੋਵੇਂ ਨੌਜਵਾਨ ਦੂਜੇ ਗੇਟ ਵੱਲ ਚਲੇ ਗਏ। ਉਸੇ ਸਮੇਂ ਹਰਮਨਦੀਪ ਦਾ ਪੁੱਤਰ ਏਕਮਜੋਤ ਸਿੰਘ ਅਤੇ ਨੌਕਰ ਰਾਜ ਕੁਮਾਰ ਦਵਾਈ ਲਈ ਪੈਸੇ ਲੈਣ ਆਏ। ਇਸੇ ਦੌਰਾਨ ਹਮਲਾਵਰਾਂ ਨੇ ਆਪਣੇ ਹਥਿਆਰ ਕੱਢ ਲਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਹਰਮਨਦੀਪ ਕੌਰ ਜ਼ਖਮੀ ਹੋ ਗਈ ਅਤੇ ਨੌਕਰ ਰਾਜ ਕੁਮਾਰ ਦੀ ਮੌਤ ਹੋ ਗਈ।
2 ਜਿੰਦਾ ਕਾਰਤੂਸ ਬਰਾਮਦ
ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ 6 ਖਾਲੀ ਖੋਲ ਅਤੇ 2 ਜਿੰਦਾ ਕਾਰਤੂਸ ਮਿਲੇ ਹਨ। ਸਿਰੀ ਰਾਜ ਕੁਮਾਰ ਦੇ ਪੇਟ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾਈਆਂ ਗਈਆਂ ਹਨ।
ਰੇਖਾ ਗੁਪਤਾ ਨੇ ਦਿੱਲੀ CM ਵਜੋਂ ਚੁੱਕੀ ਸਹੁੰ, ਪੀਐਮ ਮੋਦੀ ਸਮੇਤ ਇਨ੍ਹਾਂ ਹਸਤੀਆਂ ਨੇ ਕੀਤੀ ਸਮਾਗਮ ‘ਚ ਸ਼ਿਰਕਤ