ਅੰਮ੍ਰਿਤਸਰ ‘ਚ ਫਾਇਰਿੰਗ ; ਦੋ ਨੌਜਵਾਨ ਹੋਏ ਗੰਭੀਰ ਜ਼ਖਮੀ || Punjab News

0
44
Breaking

ਅੰਮ੍ਰਿਤਸਰ ‘ਚ ਫਾਇਰਿੰਗ ; ਦੋ ਨੌਜਵਾਨ ਹੋਏ ਗੰਭੀਰ ਜ਼ਖਮੀ

ਅੰਮ੍ਰਿਤਸਰ ਚ ਦਿਨ ਦਿਹਾੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਦੱਸ ਦਈਏ ਕਿ ਸ਼ਿਵਰਾਤਰੀ ਵਾਲੇ ਦਿਨ ਅੰਮ੍ਰਿਤਸਰ ਦੇ ਰਾਮਬਲੀ ਚੌਕ ਨੇੜੇ ਕੁਝ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਾਮਬਾਲੀ ਚੌਕ ਸ਼ਹਿਰ ਦੇ ਸਭ ਤੋਂ ਵਿਅਸਤ ਚੌਕ ‘ਚੋ ਇਕ ਹੈ। ਘਟਨਾ ‘ਚ ਜ਼ਖਮੀ ਹੋਏ ਨੌਜਵਾਨਾਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।

ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀ, ਜਾਂਚ ਜਾਰੀ

ਮੌਕੇ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਰਾਮਬਲੀ ਚੌਕ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਜਾਂਚ ਲਈ ਪਹੁੰਚੇ। ਫਿਲਹਾਲ ਮੌਕੇ ‘ਤੇ ਗੋਲੀ ਦਾ ਇਕ ਨਿਸ਼ਾਨ ਮਿਲਿਆ ਹੈ। ਹਸਪਤਾਲ ‘ਚ ਇਲਾਜ ਅਧੀਨ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜਿਸ ਰਾਹੀਂ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਉਕਤ ਅਪਰਾਧ ਕਿਸ ਨੇ ਕੀਤਾ ਹੈ। ਜਲਦੀ ਹੀ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਏਅਰਪੋਰਟ ਦਾ ਇਹ ਟਰਮੀਨਲ ਇਸ ਤਰੀਕ ਤੋਂ 5 ਮਹੀਨਿਆਂ ਲਈ ਹੋ ਜਾਵੇਗਾ ਬੰਦ, ਜਾਣੋ ਵੱਡਾ ਕਾਰਨ

LEAVE A REPLY

Please enter your comment!
Please enter your name here