ਅੰਮ੍ਰਿਤਸਰ-ਸਹਰਸਾ ਜਾ ਰਹੀ ਗੱਡੀ ਦੇ ਏਸੀ ਕੋਚ ਵਿੱਚ ਅੱਗ ਲੱਗੀ, 1 ਜ਼ਖਮੀ

0
16
Rail Burn

ਸਰਹਿੰਦ, 18 ਅਕਤੂਬਰ 2025 : ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ (Sirhind Railway Station) ਨੇੜੇ ਰੇੇਲ ਗੱਡੀ ਅੰਮ੍ਰਿਤਸਰ-ਸਹਰਸਾ ਗੱਡੀ ਨੰਬਰ 12204 (Amritsar-Saharsa train number 12204) ਨੂੰ ਸਵੇਰੇ 7.22 ਉਪਰ ਗੰਭੀਰ ਹਾਦਸਾ ਵਾਪਰਿਆ ਜਦੋ ਇਸ ਗੱਡੀ ਦੇ ਬੌਗੀ ਨੰਬਰ ਜੀ-19 ਨੂੰ ਅਚਾਨਕ ਅੱਗ ਲੱਗ ਗਈ । ਰੇਲਵੇ ਵਿਭਾਗ ਦੇ ਸਟਾਫ਼ ਨੇ ਤੁਰੰਤ ਉਪਰਾਲਾ ਕਰਦੇ ਹੋਏ ਸਵਾਰੀਆਂ ਨੂੰ ਦੂਸਰੇ ਡੱਬਿਆਂ ਵਿਚ ਸਿਫ਼ਟ ਕੀਤਾ । ਇਸ ਦੌਰਾਨ ਇਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਿਸ ਨੂੰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ ।

ਰੇਲਵੇ ਅਧਿਕਾਰੀਆਂ ਨੇ ਮੁਸਤੈਦੀ ਨਾਲ ਕੰਮ ਲੈਂਦਿਆਂ ਤੁਰੰਤ ਕੀਤੀ ਯਾਤਰੂਆਂ ਦੀ ਡੱਬਿਆਂ ਵਿਚੋਂ ਅਦਲਾ ਬਦਲੀ

ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਕਾਰਕੁੰਨ ਮੌਕੇ ਤੇ ਪਹੁੰਚ ਗਏ । ਰੇਲਵੇ ਅਧਿਕਾਰੀਆਂ (Railway officials) ਨੇ ਜਿਥੇ ਯਾਤਰੀਆਂ ਨੂੰ ਦੂਸਰੇ ਡੱਬਿਆਂ ਵਿਚ ਭੇਜ ਦਿੱਤਾ ਅਤੇ ਜਲਦੀ ਹੀ ਅੱਗ ਉਪਰ ਕਾਬੂ ਪਾ ਲਿਆ । ਇਸ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।

ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸੁਰੂ ਕਰ ਦਿਤੀ ਹੈ ਘਟਨਾ ਦੀ ਜਾਂਚ

ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਸੁਰੂ ਕਰ ਦਿਤੀ ਹੈ । ਉਨ੍ਹਾਂ ਕਿਹਾ ਕਿ ਪਟਾਕੇ ਆਦਿ ਨਾਲ ਅੱਗ ਲੱਗਣ ਦੀ ਘਟਨਾ ਨਹੀਂ ਵਾਪਰੀ ਕਿਉਂਕਿ ਕੋਈ ਵੀ ਧਮਾਕਾ ਨਹੀਂ ਹੋਇਆ ਪਰੰਤੂ ਸ਼ਾਰਟ ਸਰਕਟ ਹੋਣ ਕਾਰਣ ਅੱਗ ਲਗਣ ਦੀ ਸੰਭਾਵਨਾ ਹੈ। ਰੇਲਵੇ ਪੁਲਸ ਦੇ ਐੱਸ. ਐੱਚ. ਓ. ਰਤਨ ਲਾਲ ਨੇ ਦੱਸਿਆ ਕਿ ਘਟਨਾ ਦੀ ਜਾਂਚ ਸੁਰੂ ਕਰ ਦਿੱਤੀ ਹੈ ਅਤੇ ਜਲਦ ਇਸ ਦਾ ਮੁੱਖ ਕਾਰਨ ਸਾਹਮਣੇ ਆ ਸਕਦਾ ਹੈ ।

ਰੇਲ ਗੱਡੀ ਦੇ ਅੱਗ ਪ੍ਰਭਾਵਿਤ ਡੱਬੇ ਨੂੰ ਉਥੇ ਹੀ ਰੋਕ ਕੇ ਬਾਅਦ ਵਿਚ ਬਾਕੀ ਸਵਾਰੀਆਂ ਵਾਲੀ ਗੱਡੀ ਕਰ ਦਿਤੀ ਗਈ ਰਵਾਨਾ

ਪ੍ਰਾਪਤ ਜਾਣਕਾਰੀ ਅਨੁਸਾਰ ਰੇਲ ਗੱਡੀ (Train) ਦੇ ਅੱਗ ਪ੍ਰਭਾਵਿਤ ਡੱਬੇ ਨੂੰ ਉਥੇ ਹੀ ਰੋਕ ਕੇ ਬਾਅਦ ਵਿਚ ਬਾਕੀ ਸਵਾਰੀਆਂ ਵਾਲੀ ਗੱਡੀ ਰਵਾਨਾ ਕਰ ਦਿਤੀ ਗਈ । ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦਾ ਸਰਹਿੰਦ ਸਟਾਪੇਜ਼ ਨਹੀਂ ਸੀ ਅਤੇ ਇਸ ਨੇ ਅੰਬਾਲਾ ਕੈਂਟ ਰੁਕਣਾ ਸੀ। ਅੱਗ ਲੱਗਣ ਦੀ ਘਟਨਾ ਸਾਹਮਣੇ ਆਉਣ ਕਾਰਨ ਇਹ ਸਰਹਿੰਦ ਰੇਲਵੇ ਸਟੇਸ਼ਨ ਉਪਰ ਰੁਕੀ ਰਹੀ ਜਿਸ ਕਾਰਣ ਹੋਰ ਗੱਡੀਆਂ ਦੀ ਆਵਾਜਾਈ ਵੀ ਪ੍ਰਭਾਵਿਤ ਰਹੀ ।

Read More : ਸੋਲਨ: ਫੈਕਟਰੀ ‘ਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ

LEAVE A REPLY

Please enter your comment!
Please enter your name here