ਫਿ਼ਲਮ ਸਟਾਰ ਨੇ ਜਲੰਧਰ ਦੀ ਅਦਾਲਤ ਵਿਚ ਕੀਤਾ ਆਤਮ-ਸਮਰਪਣ

0
72
Rajkumaar Rao

ਜਲੰਧਰ, 29 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੀ ਅਦਾਲਤ ਵਿਚ ਭਾਰਤ ਦੇ ਪ੍ਰਸਿੱਧ ਐਕਟਰ ਰਾਜ ਕੁਮਾਰ ਰਾਓ ਨੇ ਆਤਮ-ਸਮਰਪਣ ਕਰ ਦਿੱਤਾ ਹੈ ।

ਕੀ ਹੈ ਸਾਰਾ ਮਾਮਲਾ

ਪੰਜਾਬ ਦੇ ਸ਼ਹਿਰ ਜਲੰਧਰ ਦੇ ਜੇ. ਐਮ. ਆਈ. ਸੀ. ਜੱਜ ਸ਼੍ਰੀਜਨ ਸ਼ੁਕਲਾ ਦੀ ਅਦਾਲਤ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿੱਚ `ਬਹਨ ਹੋਗੀ ਤੇਰੀ` ਫਿਲਮ ਦੇ ਹੀਰੋ ਰਾਜਕੁਮਾਰ ਰਾਓ ਨੇ ਸੋਮਵਾਰ ਨੂੰ ਆਤਮ ਸਮਰਪਣ ਕੀਤਾ। ਅਦਾਲਤ ਵਿੱਚ ਪੇਸ਼ ਨਾ ਹੋਣ `ਤੇ ਰਾਓ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ।

ਕਦੋਂ ਹੋਵੇਗੀ ਹੁਣ ਮਾਮਲੇ ਦੀ ਸੁਣਵਾਈ

ਐਕਟਰ ਰਾਜ ਕੁਮਾਰ ਰਾਓ ਤੇ ਦਰਜ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਬਚਾਅ ਪੱਖ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵੱਕਿਲ ਅਦਾਲਤ ਤੋਂ ਰਾਹਤ ਮਿਲਣ ਤੋਂ ਬਾਅਦ ਜਾਂਚ ਵਿੱਚ ਸ਼ਾਮਲ ਹੋਏ ਸਨ। ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ, ਪਰ ਉਹ ਉਸ ਪਤੇ (ਪ੍ਰੇਮ ਨਗਰ ਗੁੜਗਾਓਂ) `ਤੇ ਨਹੀਂ ਰਹਿੰਦਾ ਜਿਸ `ਤੇ ਅਦਾਲਤ ਵੱਲੋਂ ਸੰਮਨ ਭੇਜੇ ਗਏ ਸਨ।

ਰਾਜ ਕੁਮਾਰ ਰਾਓ ਦੇ ਵਕੀਲ ਨੇ ਕੀ ਦਲੀਲ ਦਿੱਤੀ

ਰਾਜ ਕੁਮਾਰ ਰਾਓ ਦੇ ਵਕੀਲ ਨੇ ਮਾਨਯੋਗ ਅਦਾਲਤ ਨੂੰ ਦੱਸਿਆ ਕਿ ਮੌਜੂਦਾ ਸਮੇਂ ਵਿਚ ਰਾਜ ਕੁਮਾਰ ਰਾਓ ਮੁੰਬਈ ਦੇ ਅੰਧੇਰੀ ਵੈਸਟ ਵਿੱਚ ਸਥਿਤ ਓਬਰਾਏ ਸਪ੍ਰਿੰਗਜ਼ ਵਿੱਚ ਰਹਿੰਦੇ ਹਨ, ਜਿਸਦੇ ਚਲਦਿਆਂ ਸੰਮਨ ਨਾ ਮਿਲਣ ਕਾਰਨ ਉਹ ਪੇਸ਼ ਨਹੀਂ ਹੋ ਸਕੇ। ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਈ ਅਤੇ ਰਾਓ ਨੂੰ ਜ਼ਮਾਨਤ ਦੇ ਦਿੱਤੀ ।

Read More : ਮਹਾਰਾਸ਼ਟਰ ਦੀਆਂ 288 ਸੀਟਾਂ ‘ਤੇ ਵੋਟਿੰਗ ਜਾਰੀ: ਅਕਸ਼ੈ ਕੁਮਾਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਪਾਈ ਵੋਟ 

LEAVE A REPLY

Please enter your comment!
Please enter your name here