ਲੁਧਿਆਣਾ ‘ਚ ਮਹਿਲਾ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ, ਪੜੋ ਪੂਰੀ ਖਬਰ
ਲੁਧਿਆਣਾ ਦੇ ਲਾਡੋਵਾਲ ਸਥਿਤ NDRF ਹੈੱਡ ਕੁਆਰਟਰ ‘ਚ ਇਕ ਮਹਿਲਾ ਕਾਂਸਟੇਬਲ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦਾ ਨਾਂ ਸਿਮਰਨਜੀਤ ਕੌਰ (25) ਦੱਸਿਆ ਜਾ ਰਿਹਾ ਹੈ।
ਕਮਰੇ ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਮੁਤਾਬਕ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਹਿਲਾ ਆਪਣੀ ਡਿਊਟੀ ‘ਤੇ ਨਹੀਂ ਆਈ ਅਤੇ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਦੇਖਣ ਲਈ ਉਸ ਦੇ ਕਮਰੇ ਤੇ ਪੁੱਜੇ। ਕਾਫੀ ਦੇਰ ਤੱਕ ਦਰਵਾਜ਼ਾ ਖੜਕਾਉਣ ਤੋਂ ਬਾਅਦ ਵੀ ਦਰਵਾਜ਼ਾ ਨਹੀਂ ਖੁੱਲ੍ਹਿਆ। ਜਿਸ ਤੋਂ ਬਾਅਦ ਅਧਿਕਾਰੀਆ ਨੇ ਧੱਕਾ ਮਾਰ ਕੇ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖਿਲ ਹੋਏ।
ਮੌਕੇ ‘ਤੇ ਪੁੱਜੀ ਪੁਲਿਸ
ਅਧਿਕਾਰੀਆਂ ਨੇ ਦੇਖਿਆ ਕਿ ਮਹਿਲਾ ਕਾਂਸਟੇਬਲ ਆਪਣੇ ਦੁਪੱਟੇ ਨਾਲ ਫਾਹਾ ਲੈ ਕੇ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਨੇ ਤੁਰੰਤ ਥਾਣਾ ਲਾਡੋਵਾਲ ਦੀ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪੀ ਜਾਵੇਗੀ। ਏਐਸਆਈ ਮੇਜਰ ਸਿੰਘ ਅਨੁਸਾਰ ਮ੍ਰਿਤਕ ਮਾਨਸਾ ਦੇ ਪਿੰਡ ਛੱਬਰ ਦਾ ਵਸਨੀਕ ਹੈ। ਉਹ 7 ਸਤੰਬਰ 2024 ਤੋਂ ਲੁਧਿਆਣਾ ਵਿੱਚ ਐਨਡੀਆਰਐਫ ਹੈੱਡ ਕੁਆਟਰ ਵਿੱਚ ਡਿਊਟੀ ਲਈ ਆਈ ਸੀ