ਕਿਸਾਨ ਆਗੂਆਂ ਨੇ ਕੀਤਾ ਮੰਥਨ , BJP ਉਮੀਦਵਾਰਾਂ ਖਿਲਾਫ ਬਣਾਈ ਇਹ ਯੋਜਨਾ || Latest News
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮੀਟਿੰਗ ਕੀਤੀ ਗਈ | ਇਹ ਮੀਟਿੰਗ ਜਿਲਾ ਫਤਿਹਗੜ੍ਹ ਸਾਹਿਬ ਦੀਆਂ ਕਿਸਾਨ ਜਥੇਬੰਦੀਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਜ਼ਿਲ੍ਹਾ ਜਰਨਲ ਸਕੱਤਰ ਜਸਵੀਰ ਸਿੰਘ ਦੀ ਅਗਵਾਹੀ ਹੇਠ ਹੋਈ | ਜਿਸ ਵਿੱਚ BJP ਉਮੀਦਵਾਰਾਂ ਖਿਲਾਫ ਯੋਜਨਾ ਬਣਾਈ ਗਈ ਹੈ | ਜਿਸਦੇ ਤਹਿਤ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਫਤਿਹਗੜ੍ਹ ਸਾਹਿਬ ਤੋਂ ਜੋ ਵੀ ਬੀਜੇਪੀ ਦਾ ਉਮੀਦਵਾਰ ਹੋਵੇਗਾ ਉਸ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਕੀਤੇ ਜਾਣਗੇ |
ਕਿਹੜੇ -ਕਿਹੜੇ ਕੀਤੇ ਜਾਣਗੇ ਸਵਾਲ ?
ਜਿਵੇਂ ਕਿ ਅੰਦੋਲਨ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਵਾਅਦਾ ਕੀਤਾ ਸੀ ਉਸ ਤੋਂ ਵਾਅਦਾ ਖਿਲਾਫੀ ਕੀਤੀ ਗਈ |ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਕਿਉਂ ਨਹੀਂ ਮਿਲੀ ਅਤੇ ਦੋਸ਼ੀ ਨੂੰ ਬੀਜੇਪੀ ਵੱਲੋਂ ਟਿਕਟ ਦੇ ਕੇ ਕਿਸਾਨਾਂ ਦੇ ਜਖਮਾਂ ਤੇ ਨਮਕ ਕਿਉਂ ਪਾਇਆ ਗਿਆ | ਦਿੱਲੀ ਜਾ ਰਹੇ ਕਿਸਾਨਾਂ ਨੂੰ ਕੰਧਾਂ ਕਰਕੇ ਕਿਉਂ ਰੋਕਿਆ ਗਿਆ ਅਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ |
ਇਹ ਵੀ ਪੜ੍ਹੋ : ਇਸ ਦਿਨ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ
ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਕਿਉਂ ਸੁੱਟੇ ਗਏ | ਕਿਸਾਨਾਂ ਦੇ ਟਰੈਕਟਰ ਅਤੇ ਗੱਡੀਆਂ ਕਿਉਂ ਤੋੜੀਆਂ ਗਈਆਂ ? ਕੀ ਕਿਸਾਨ ਦਿੱਲੀ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਜਾ ਸਕਦੇ ਬਿਜਲੀ ਬਿਲ 2020 ਪਾਰਲੀਮੈਂਟ ਦੇ ਵਿੱਚ ਕਿਉਂ ਪੇਸ਼ ਕੀਤਾ ਗਿਆ | ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਗਿਆ ? ਲਖੀਮਪੁਰ ਖੀਰੀ ਦੇ ਕਿਸਾਨ ਕਤਲੇਆਮ ਦੇ ਦੋਸ਼ੀ ਅਸ਼ੀਸ਼ ਮਿਸਰਾ ਦੇ ਪਿਉ ਅਜੇ ਮਿਸ਼ਰਾ ਟੈਨੀ ਨੂੰ ਭਾਜਪਾ ਵੱਲੋਂ ਫਿਰ ਤੋਂ ਲੋਕ ਸਭਾ ਉਮੀਦਵਾਰ ਬਣਾਉਣਾ ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਸਪੱਸ਼ਟ ਕਰਦਾ ਹੈ।