ਬੰਬੀਹਾ ਗੈਂਗ ਦੇ ਸ਼ੂਟਰ ਤੇ ਏ. ਜੀ. ਟੀ. ਐਫ. ਵਿਚਕਾਰ ਹੋਈ ਮੁੱਠਭੇੜ

0
29
Bambiha gang

ਮੋਹਾਲੀ, 10 ਨਵੰਬਰ, 2025 : ਪੰਜਾਬ ਦੇ ਸ਼ਹਿਰ ਖਰੜ ਦੇ ਪਿੰਡ ਔਜਲਾ (Aujla village in Kharar) ਵਿਖੇ ਸੋਮਵਾਰ ਸਵੇਰੇ ਸਵੇੇਰੇ ਮਸ਼ਹੂਰ ਬੰਬੀਹਾ ਗਰੁੱਪ ਦੇ ਸ਼ੂਟਰ ਅਤੇ ਪੁਲਸ ਦੇ ਵਿੰਗ ਏ. ਜੀ. ਟੀ. ਐਫ. ਵਿਚਕਾਰ ਮੁਕਾਬਲਾ ਹੋਇਆ ।

ਪੁਲਸ ਨੂੰ ਕੀ ਮਿਲੀ ਸੀ ਸੂਚਨਾ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਣਵੀਰ ਰਾਣਾ (Gangster Ranveer Rana) ਇਕ ਘਰ ਵਿਚ ਛਿਪਿਆ ਹੋਇਆ ਹੈ ਤੇ ਜਦੋਂ ਸੂਚਨਾ ਦੇ ਆਧਾਰ ਤੇ ਘੇਰਾਬੰਦੀ ਕੀਤੀ ਗਈ ਤਾਂ ਉਸ ਨੇ ਆਪਣੇ ਆਪ ਨੂੰ ਪੁਲਸ ਹਵਾਲੇ ਕਰਨ ਦੀ ਥਾਂ ਪੁਲਸ ਪਾਰਟੀ ਤੇ ਹੀ ਫਾਇਰਿੰਗ ਕਰ ਦਿੱਤੀ ।

ਪੁਲਸ ਨੇ ਸਰੰਡਰ ਕਰਨ ਲਈ ਆਖਿਆ ਪਰ ਗੈਂਗਸਟਰ ਨੇ ਕੀਤਾ ਇਨਕਾਰ

ਗੈਂਗਸਟਰ ਦੇ ਘਰ ਵਿਚ ਛੁਪੇ ਹੋਣ ਤੇ ਉਸਦੀ ਘੇਰਾਬੰਦੀ ਕੀਤੀ ਗਈ ਤਾਂ ਕਾਨੂੰਨ ਮੁਤਾਬਕ ਪੁਲਸ ਵਲੋਂ ਪਹਿਲਾਂ ਗੈਂਗਸਟਰ ਨੂੰ ਆਪਣੇ ਆਪ ਨੂੰ ਉਨ੍ਹਾਂ ਹਵਾਲੇ ਕਰਨ ਲਈ ਕਿਹਾ ਗਿਆ ਪਰ ਗੈਂਗਸਟਰ ਵਲੋਂ ਅਜਿਹਾ ਨਾ ਕਰਕੇ ੳੵੁਲਟਾ ਫਾਇਰਿੰਗ (Firing) ਸ਼ੁਰੂ ਕੀਤੀ ਗਈ । ਪੁਲਸ ਵਲੋਂ ਜਿਥੇ ਜਵਾਬੀ ਫਾਇਰਿੰਗ ਕੀਤੀ ਗਈ ਉਥੇ ਇਹ ਅੰਦਾਜ਼ਾ ਲਗਾਉਣ ਦੀ ਵੀ ਕੋਸਿ਼ਸ਼ ਕੀਤੀ ਗਈ ਕਿ ਗੈਂਗਸਟਰ ਰਾਣਾ ਇਕੱਲਾ ਹੈ ਜਾਂ ਹੋਰ ਵੀ ਕੋਈ ਉਸਦੇ ਨਾਲ ਹੈ । ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਬਦਮਾਸ਼ਾਂ ਦਾ ਹੱਥ ਪਿਛਲੇ ਹਫ਼ਤੇ ਮੋਹਾਲੀ ਦੇ ਫੇਜ-7 ਦੀ ਵਾਰਦਾਤ ਨਾਲ ਜੁੜਿਆ ਹੋ ਸਕਦਾ ਹੈ ।

Read More : ਮੋਹਾਲੀ ਪੁਲਿਸ ਵੱਲੋਂ ਫਾਇਰਿੰਗ ਕਰਕੇ ਫ਼ਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼

LEAVE A REPLY

Please enter your comment!
Please enter your name here