ਚੰਡੀਗੜ੍ਹ, 18 ਅਗਸਤ 2025 : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਜਿਸ ਵਲੋਂ ਸਮੁੱਚੇ ਪੰਜਾਬ ਵਿਚ ਸਿੱਖਿਆ ਦੇ ਪੱਧਰ ਨੂੰ ਉਚਾ ਚੁੱਕਣ ਲਈ ਕਾਰਜ ਕੀਤਾ ਜਾਂਦਾ ਹੈ ਵਲੋਂ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ‘ਅੰਤਰਰਾਸ਼ਟਰੀ ਪੰਜਾਬੀ ਓਲੰਪਿਆਡ 2025’ (‘International Punjabi Olympiad 2025’) ਕਰਵਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਣਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (Armen Dr. Amarpal Singh) ਨੇ ਦੱਸਿਆ ਕਿ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 31 ਅਕਤੂਬਰ 2025 ਤਕ ਆਨਲਾਈਨ ਕਰਨੀ ਹੋਵੇਗੀ।
ਵੈਬਲਿੰਗ ਵੀ 18 ਅਗਸਤ ਨੂੰ ਕਰ ਦਿੱਤਾ ਜਾਵੇਗਾ ਲਾਈਵ
ਸਿੱਖਿਆ ਬੋਰਡ ਵਲੋਂ ਰਜਿਸਟ੍ਰੇਸ਼ਨ ਲਈ ਵੈੱਬਲਿੰਕ (Weblink for registration) 18 ਅਗਸਤ ਨੂੰ ਲਾਈਵ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਲਈ ਸ਼੍ਰੇਣੀਵਾਰ ਫ਼ੀਸ ਦਾ ਵੇਰਵਾ ਦਿੰਦਿਆਂ ਉਨ੍ਹਾਂ ਦਸਿਆ ਕਿ ਪ੍ਰਾਇਮਰੀ ਵਰਗ (812 ਸਾਲ) ਰਜਿਸਟ੍ਰੇਸ਼ਨ ਫੀਸ 50 ਰੁਪਏ (ਪਹਿਲਾਂ 100 ਰੁਪਏ ਸੀ) ਹੋਵੇਗੀ । ਮਿਡਲ ਵਰਗ (1214 ਸਾਲ) ਅਤੇ ਸੈਕੰਡਰੀ ਵਰਗ (1417 ਸਾਲ) ਲਈ ਰਜਿਸਟ੍ਰੇਸ਼ਨ ਫ਼ੀਸ 100 ਰੁਪਏ ਰੱਖੀ ਗਈ ਹੈ ।
Read More : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਜਮਾਤ ਦਾ ਨਤੀਜਾ; ਹੁਸ਼ਿਆਰਪੁਰ ਦੇ ਪੁਨੀਤ ਨੇ ਕੀਤਾ Top