ਸੁਖਪਾਲ ਸਿੰਘ ਖਹਿਰਾ ਖਿਲਾਫ ਈਡੀ ਵੱਲੋਂ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਖਹਿਰਾ ਦੇ ਵਕੀਲਾਂ ਨੂੰ ਚਾਰਜਸ਼ੀਟ ਦੀ ਕਾਪੀ ਮੁਹੱਈਆ ਕਰਵਾਉਣ ਲਈ 3 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਵੱਲੋਂ ਪੀਐਮਐਲਏ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਖਹਿਰਾ ਖ਼ਿਲਾਫ਼ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਮੁਲਕ ਅੰਦਰ ਚੈਨਲਾਂ ‘ਤੇ ਸਰਕਾਰ ਦਾ ਸ਼ਿਕੰਜਾ Punjab ‘ਚ ਕਿੰਨੇ Facebook ਤੇ You Tube ਚੈਨਲ ਹੋਏ ਬੰਦ ?
ਈਡੀ ਨੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਖਹਿਰਾ ਜਦੋਂ ਅਮਰੀਕਾ ਗਿਆ ਸੀ ਤਾਂ ਉੱਥੇ 1 ਲੱਖ ਕੈਨੇਡੀਅਨ ਡਾਲਰ ਦੀ ਰਾਸ਼ੀ ਮਿਲੀ ਸੀ ਅਤੇ ਡਰੱਗ ਮਾਮਲੇ ਵਿੱਚ ਸ਼ਾਮਲ ਇੱਕ ਮੁਲਜ਼ਮ ਨਾਲ ਉਨ੍ਹਾਂ ਦੀ ਫੋਟੋ ਵੀ ਵਾਇਰਲ ਹੋਈ ਸੀ। ਖਹਿਰਾ ਨੂੰ ਈਡੀ ਨੇ ਹਵਾਲਾ ਮਨੀ ਨੂੰ ਲੈ ਕੇ 2017 ਦੇ ਡਰੱਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। 11 ਨਵੰਬਰ 2021 ਨੂੰ ਜਦੋਂ ਖਹਿਰਾ ਨੂੰ ਈਡੀ ਦੀ ਟੀਮ ਵੱਲੋਂ ਸੈਕਟਰ-18 ਚੰਡੀਗੜ੍ਹ ਦੇ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਦੇ ਨਾਲ ਹੀ ਜਲਾਲਾਬਾਦ ਪੁਲਿਸ ਨੇ ਹੈਰੋਇਨ, ਸੋਨੇ ਦੇ ਬਿਸਕੁਟ, 2 ਪਿਸਤੌਲ, 26 ਕਾਰਤੂਸ ਅਤੇ ਜਾਅਲੀ ਪਾਸਪੋਰਟ ਬਰਾਮਦ ਕਰਕੇ ਗੁਰਦੇਵ ਸਿੰਘ ਨਾਮਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਗੁਰਦੇਵ ਸਿੰਘ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖਹਿਰਾ ਦੇ ਕਰੀਬੀ ਹਨ। ਦੂਜੇ ਪਾਸੇ ਖਹਿਰਾ ਨੇ ਗੁਰੂ ਦੇਵ ਸਿੰਘ ਨਾਲ ਕਿਸੇ ਵੀ ਗੈਰ-ਕਾਨੂੰਨੀ ਧੰਦੇ ਵਿਚ ਸ਼ਾਮਲ ਹੋਣ ਤੋਂ ਸਾਫ਼ ਮਨ੍ਹਾ ਕੀਤਾ ਹੈ।