ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਵਿਵਾਦਾਂ ’ਚ ਘਿਰ ਗਈ ਹੈ।ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਪਨਾਮਾ ਪੇਪਰਜ਼ ਲੀਕ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸੰਮਨ ਜਾਰੀ ਕੀਤਾ ਹੈ।
ਸਿੱਖ ਕੌਮ ਦੇ ਮਨਾਂ ‘ਚ ਆਉਂਦੇ ਸਾਰੇ ਸਵਾਲਾਂ ਸੁਣੋ ਜਵਾਬ, ਘਟਨਾ ਦੌਰਾਨ ਤਾਬਿਆ ‘ਚ ਬੈਠੇ ਇਸ ਗ੍ਰੰਥੀ ਸਿੰਘ ਦੀ ਜ਼ੁਬਾਨੀ
ਈ. ਡੀ. ਨੇ ਐਸ਼ਵਰਿਆ ਰਾਏ ਨੂੰ ਫੇਮਾ ਤਹਿਤ ਨੋਟਿਸ ਜਾਰੀ ਕਰਕੇ ਪੁੱਛਗਿੱਛ ਲਈ ਦਿੱਲੀ ਹੈੱਡਕੁਆਰਟਰ ਬੁਲਾਇਆ ਸੀ ਪਰ ਐਸ਼ਵਰਿਆ ਰਾਏ ਨੇ ਈ. ਡੀ. ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਪੇਸ਼ ਨਹੀਂ ਹੋ ਸਕੇਗੀ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨਵਾਂ ਨੋਟਿਸ ਜਾਰੀ ਕਰੇਗਾ।
ਹਰਿਮੰਦਰ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਬਣੀ SIT, 2 ਦਿਨਾਂ ‘ਚ ਸਰਕਾਰ ਨੇ ਜਵਾਬ ਦੇਣ ਦੀ ਹਦਾਇਤ
ਇਸ ਪੇਪਰ ਲੀਕ ‘ਚ ਅਮਿਤਾਭ ਬੱਚਨ ਤੇ ਐਸ਼ਵਰਿਆ ਰਾਏ ਸਮੇਤ ਕਈ ਭਾਰਤੀ ਹਸਤੀਆਂ ਦੇ ਨਾਂ ਸ਼ਾਮਿਲ ਸਨ। ਸਾਰੇ ਲੋਕਾਂ ‘ਤੇ ਟੈਕਸ ਧੋਖਾਦੜੀ ਦੇ ਦੋਸ਼ ਲੱਗੇ ਸਨ। ਇਸ ਮਾਮਲੇ ‘ਚ ਨਾਂ ਸਾਹਮਣੇ ਆਉਣ ‘ਤੇ ਅਮਿਤਾਬ ਬੱਚਨ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤੀ ਨਿਯਮਾਂ ਅਨੁਸਾਰ ਹੀ ਵਿਦੇਸ਼ ‘ਚ ਪੈਸਾ ਭੇਜਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ‘ਚ ਸਾਹਮਣੇ ਆਈਆਂ ਕੰਪਨੀਆਂ ਨਾਲ ਵੀ ਕੋਈ ਵੀ ਸੰਬੰਧ ਨਾ ਹੋਣ ਬਾਰੇ ਦੱਸਿਆ ਸੀ। ਇਸ ਦੇ ਨਾਲ ਹੀ ਇਸ ਸਾਰੇ ਮਾਮਲੇ ਦੀ ਈ. ਡੀ. ਜਾਂਚ ਕਰ ਰਹੀ ਹੈ।