ਚੰਡੀਗੜ੍ਹ : ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਜਦੋਂ ਤੁਸੀਂ 2017 ‘ਚ ਸੱਤਾ ਦੀ ਵਾਗਡੋਰ ਸੰਭਾਲੀ, ਕੀ ਇਹ ਤੁਹਾਡੀ ਅਸਮਰੱਥਾ ਨਹੀਂ ਸੀ ਕਿ ਸੀਐਮ ਦੇ ਰੂਪ ‘ਚ ਤੁਸੀਂ ਰੇਤ ਮਾਫੀਆ ‘ਚ ਸ਼ਾਮਿਲ ਲੋਕਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ? ਜਾਂ ਪੰਜਾਬ ਦੇ ਰੱਖਿਅਕ ਨੇ ਆਪਣੀ ਸੱਤਾ ਦੀ ਲਾਲਸਾ ਲਈ ਰਾਜ ਦੇ ਹਿੱਤਾਂ ਨੂੰ ਅਣਡਿੱਠਾ ਕੀਤਾ।
ਇਸਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਕੈਪਟਨ ਨੇ ਪੀਪੀਏ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਉਹ ਆਪਣੇ ਵਾਅਦਿਆਂ ‘ਤੇ ਖਰੇ ਨਹੀਂ ਉਤਰੇ। ਮੌਜੂਦਾ ਸਰਕਾਰ ‘ਚ ਪੀਪੀਏ ਨੂੰ ਰੱਦ ਕਰਨ ਦਾ ਸਾਹਸ ਹੈ। ਇਹ ਸਾਡੇ ਇਰਾਦਿਆਂ ਦਾ ਸਮਰੱਥ ਸਬੂਤ ਹੈ ਅਤੇ ਇਹ ਸਾਡੀ ਸਰਕਾਰ ਵੱਲੋਂ ਦਿੱਤਾ ਗਿਆ ਕੋਈ ਲਾਲੀਪਾਪ ਨਹੀਂ ਹੈ।
(1/2) @capt_amarinder Wasn’t it your inefficiency and incompetency that as CM you didn’t act against those involved in sand mining or the self proclaimed saviour of Punjab ignored the interests of state for his lust of power.When you assumed the reins of power in 2017
— Sukhjinder Singh Randhawa (@Sukhjinder_INC) November 4, 2021