ਬਿਜਲੀ ਮੁਲਾਜ਼ਮਾਂ ਲਈ ਡਰੈੱਸ ਕੋਡ ਹੋਵੇਗਾ ਲਾਗੂ, ਵਰਦੀ ਨਾ ਪਾਉਣ ‘ਤੇ ਹੋਵੇਗੀ ਕਾਰਵਾਈ
ਚੰਡੀਗੜ੍ਹ : ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ ਅਤੇ ਕਰਮਚਾਰੀ ਡਿਊਟੀ ਦੌਰਾਨ ਹੁਣ ਚਮਕਦਾਰ ਅਤੇ ਛੋਟੇ ਕੱਪੜੇ ਨਹੀਂ ਪਾ ਸਕਣਗੇ। ਵਿਭਾਗ ਆਪਣੇ ਕਰਮਚਾਰੀਆਂ ਲਈ ਡਰੈੱਸ ਕੋਡ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਸਾਰੇ ਅਧਿਕਾਰੀ ਅਤੇ ਕਰਮਚਾਰੀਆ ਲਈ ਦਫ਼ਤਰੀ ਸਮੇਂ ਦੌਰਾਨ ਆਪਣੇ ਗਲੇ ਵਿੱਚ ਸ਼ਨਾਖਤੀ ਕਾਰਡ ਵੀ ਲਾਜ਼ਮੀ ਹੋਣਗੇ।
ਹਦਾਇਤਾਂ ਜਾਰੀ
ਪੀਐਸਪੀਸੀਐਲ ਵੱਲੋਂ ਜਾਰੀ ਪੱਤਰ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਵਿਭਾਗ ਦੇ ਅਕਸ ਨੂੰ ਮੁੱਖ ਰੱਖਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਫ਼ਤਰਾਂ ਵਿੱਚ ਸਮੇਂ ਦੀ ਪਾਬੰਦਤਾ ਅਤੇ ਅਨੁਸ਼ਾਸਨ ਅਪਣਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਪੀਐਸਪੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਦਫ਼ਤਰੀ ਸਮੇਂ ਦੌਰਾਨ ਰਸਮੀ ਪਹਿਰਾਵਾ ਪਹਿਨਣਗੇ।
ਮਰਦ ਅਤੇ ਔਰਤ ਕਰਮਚਾਰੀਆਂ ਲਈ ਵੱਖ-ਵੱਖ ਡਰੈੱਸ ਕੋਡ
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਕਰਮਚਾਰੀ ਜਾਂ ਅਧਿਕਾਰੀ ਸਲਵਾਰ ਕਮੀਜ਼ ਸੂਟ, ਸਾੜ੍ਹੀ, ਰਸਮੀ ਕਮੀਜ਼- ਪੈਂਟ ਅਤੇ ਪੁਰਸ਼ ਕਰਮਚਾਰੀ ਜਾਂ ਅਧਿਕਾਰੀ ਪੈਂਟ, ਫੁਲ ਸਲੀਵ ਕਮੀਜ਼, ਕੋਟ, ਸਵੈਟਰ, ਕੋਟ-ਪੈਂਟ ਜਾਂ ਕੁੜਤਾ-ਪਜਾਮਾ ਪਹਿਨਣਗੇ। ਚੌਥੀ ਸ਼੍ਰੇਣੀ ਦੇ ਪੁਰਸ਼ ਕਰਮਚਾਰੀਆਂ ਲਈ ਖਾਕੀ ਵਰਦੀ ਲਾਜ਼ਮੀ ਹੋਵੇਗੀ, ਜਦੋਂ ਕਿ ਚੌਥੀ ਸ਼੍ਰੇਣੀ ਦੀਆਂ ਮਹਿਲਾ ਕਰਮਚਾਰੀਆਂ ਲਈ ਚਿੱਟੀ ਵਰਦੀ ਅਤੇ ਸਲੇਟੀ ਰੰਗ ਦਾ ਸਕਾਰਫ ਲਾਜ਼ਮੀ ਹੋਵੇਗਾ।
ਦਿੱਲੀ ਚੋਣਾਂ: ਵੋਟਾਂ ਦੀ ਗਿਣਤੀ ਦਾ ਕੰਮ ਜਾਰੀ, ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਅੱਗੇ