ਰਜਿੰਦਰਾ ਝੀਲ ਦੀ ਡੀ. ਪੀ. ਆਰ. ਪ੍ਰਵਾਨ : ਡਿਪਟੀ ਕਮਿਸ਼ਨਰ

0
10
Deputy Commissioner

ਪਟਿਆਲਾ, 25 ਜੁਲਾਈ 2025 : ਡਿਪਟੀ ਕਮਿਸ਼ਨਰ (Deputy Commissioner) ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਰਾਜਿੰਦਰਾ ਝੀਲ ਵਿੱਚ ਪਾਣੀ ਪੱਕੇ ਤੌਰ ‘ਤੇ ਜਮ੍ਹਾਂ ਕਰਨ ਅਤੇ ਇਸ ਨੂੰ ਇੱਕ ਸੈਰ-ਸਪਾਟੇ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ ਨੂੰ ਰਾਜ ਪੱਧਰੀ ਤਕਨੀਕੀ ਕਮੇਟੀ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਦਾ ਟੈਂਡਰ ਅਗਲੇ ਹਫ਼ਤੇ ਲੱਗ ਜਾਵੇਗਾ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ ਇਸ ਵਿੱਚ ਪਾਣੀ ਭਰ ਦਿੱਤਾ ਜਾਵੇਗਾ ।

ਸ਼ਹਿਰ ਦੀਆਂ ਸੜਕਾਂ ਦੀ ਸਾਰੀ ਮੁਰੰਮਤ ਦਾ ਕੰਮ ਅਗਲੇ ਤਿੰਨ ਮਹੀਨਿਆਂ ਵਿੱਚ ਕਰਵਾਇਆ ਜਾਵੇਗਾ ਮੁਕੰਮਲ

ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ, ਏ. ਡੀ. ਸੀਜ. ਇਸ਼ਾ ਸਿੰਗਲ ਤੇ ਨਵਰੀਤ ਕੌਰ ਸੇਖੋਂ ਸਮੇਤ ਲੋਕ ਨਿਰਮਾਣ, ਜਲ ਨਿਕਾਸ, ਜੰਗਲਾਤ, ਬਾਗਬਾਨੀ ਤੇ ਮੱਛੀ ਪਾਲਣ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੀ ਸਾਰੀ ਮੁਰੰਮਤ ਦਾ ਕੰਮ (All road repair work) ਅਗਲੇ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰਵਾਇਆ ਜਾਵੇਗਾ ।

ਟੈਂਡਰ ਅਗਲੇ ਹਫ਼ਤੇ, ਇੱਕ ਮਹੀਨੇ ‘ਚ ਛੱਡਿਆ ਜਾਵੇਗਾ ਪਾਣੀ : ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਗੇ ਦੱਸਿਆ ਕਿ ਰਜਿੰਦਰਾ ਝੀਲ ਦੇ ਵਿਕਾਸ ਲਈ ਨਗਰ ਨਿਗਮ ਵੱਲੋਂ ਟੈਂਡਰ ਇੱਕ ਹਫ਼ਤੇ ਦੇ ਅੰਦਰ-ਅੰਦਰ ਲਗਾਇਆ ਜਾ ਰਿਹਾ ਹੈ ਜਦੋਂਕਿ ਡਰੇਨੇਜ ਵਿਭਾਗ ਵੱਲੋਂ ਇਸ ਵਿੱਚ ਪਾਣੀ ਛੱਡਣ ਲਈ ਪਾਈਪਲਾਈਨ ਦਾ ਕੰਮ ਵੀ 40 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ ।

ਬਾਰਾਂਦਰੀ ਤੇ ਵਾਤਾਵਰਨ ਪਾਰਕ ਦੀ ਵੀ ਨੁਹਾਰ ਬਦਲਣ ਲਈ ਐਨਕੈਪ ਤਹਿਤ ਤਜਵੀਜਾਂ ਬਣਾਈਆਂ ਗਈਆਂ ਹਨ

ਉਨ੍ਹਾਂ ਕਿਹਾ ਕਿ ਸ਼ਹਿਰ ਦਾ ਦਿਲ ਸਮਝੀ ਜਾਂਦੇ ਬਾਰਾਂਦਰੀ ਤੇ ਵਾਤਾਵਰਨ ਪਾਰਕ (Barandari and Environmental Park) ਦੀ ਵੀ ਨੁਹਾਰ ਬਦਲਣ ਲਈ ਐਨਕੈਪ ਤਹਿਤ ਤਜਵੀਜਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਅੰਦਰ ਗਰੀਨ ਬੈਲਟ ਅਧੀਨ ਖੇਤਰ ਵਧਾਉਣ ਲਈ ਨਗਰ ਨਿਗਮ ਦੇ ਸਹਿਯੋਗ ਨਾਲ ਜੰਗਲਾਤ ਵਿਭਾਗ ਵੱਲੋਂ ਵੱਡੀ ਨਦੀ ਦੇ ਕਿਨਾਰੇ, ਸਰਹਿੰਦ ਬਾਈਪਾਸ, ਜੇਲ ਰੋਡ, ਡਿਫੈਂਸ ਏਰੀਆ, ਕੇਸਰ ਬਾਗ ਅਤੇ ਨਾਭਾ ਰੋਡ ਵਿਖੇ ਬੂਟੇ ਲਗਾਏ ਜਾਣਗੇ ।

ਸ਼ਹਿਰ ਦੇ ਲੀਲ੍ਹਾ ਭਵਨ ਚੌਂਕ ਦੇ ਨਵੀਨੀਕਰਨ ਸਮੇਤ ਹੋਰ ਚੌਂਕਾਂ ਦਾ ਵੀ ਬਦਲਿਆ ਜਾਵੇਗਾ ਮੂੰਹ-ਮੁਹਾਂਦਰਾ

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸ਼ਹਿਰ ਦੇ ਲੀਲ੍ਹਾ ਭਵਨ ਚੌਂਕ ਦੇ ਨਵੀਨੀਕਰਨ ਸਮੇਤ ਹੋਰ ਚੌਂਕਾਂ ਦਾ ਵੀ ਮੂੰਹ-ਮੁਹਾਂਦਰਾ ਬਦਲਿਆ ਜਾਵੇਗਾ, ਇਸ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਟੈਂਡਰ ਲਗਾਏ ਜਾ ਰਹੇ ਹਨ। ਇਸ ਮੌਕੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਵਣ ਮੰਡਲ ਅਫ਼ਸਰ ਗੁਰਮਨਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ ਤੇ ਪ੍ਰਥਮ ਗੰਭੀਰ ਸਮੇਤ ਹੋਰ ਅਧਿਕਾਰੀ ਮੌਜੂਦ ਸਨ ।

Read More : ਡਿਪਟੀ ਕਮਿਸ਼ਨਰ ਵੱਲੋਂ ਦਿਹਾਤੀ ਖੇਤਰਾਂ ‘ਚ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ

LEAVE A REPLY

Please enter your comment!
Please enter your name here