ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਫੇਸਬੁੱਕ ਨੇ ਸੋਸ਼ਲ ਮੀਡੀਆ ਅਕਾਊਂਟ ਦੋ ਸਾਲਾਂ ਲਈ ਮੁਅੱਤਲ ਕਰ ਦਿੱਤਾ ਹੈ । ਡੋਨਾਲਡ ਟਰੰਪ ਦਾ ਫੇਸਬੁੱਕ ਅਕਾਊਂਟ ਮੁਅੱਤਲ ਕਰਨਾ ਇਸ ਸਾਲ ਜਨਵਰੀ ਤੋਂ ਹੀ ਲਾਗੂ ਮੰਨਿਆ ਜਾਵੇਗਾ।
ਇਸਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਨਿਯਮਾਂ ਨੂੰ ਤੋੜਨ ਵਾਲਿਆਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ। ਦਰਅਸਲ, ਫੇਸਬੁੱਕ ਦੇ ਸੁਤੰਤਰ ਨਿਗਰਾਨੀ ਬੋਰਡ ਨੇ ਡੋਨਾਲਡ ਟਰੰਪ ‘ਤੇ ਸੋਸ਼ਲ ਮੀਡੀਆ ਦੀ ਦਿਗੱਜ ਕੰਪਨੀ ਦੇ ਬਲਾਕ ਨੂੰ ਬਰਕਰਾਰ ਰੱਖਿਆ, ਜਿਸ ਨੂੰ ਯੂਐਸ ਕੈਪੀਟਲ (ਯੂਐਸ ਸੰਸਦ) ‘ਤੇ 6 ਜਨਵਰੀ ਨੂੰ ਹੋਏ ਦੰਗਿਆਂ ਦੇ ਮੱਦੇਨਜ਼ਰ ਲਾਗੂ ਕੀਤਾ ਗਿਆ ਸੀ, ਕਿਉਂਕਿ ਕੰਪਨੀ ਨੇ ਕਿਹਾ ਕਿ ਉਸ ਦੀਆਂ ਪੋਸਟਾਂ ਹਿੰਸਾ ਨੂੰ ਵਧਾਵਾ ਦੇ ਰਹੀਆਂ ਸਨ।
ਉਸ ਤੋਂ ਪਹਿਲਾਂ ਬੋਰਡ ਨੇ ਕਿਹਾ ਸੀ, ‘ਫੇਸਬੁੱਕ ਲਈ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦਾ ਅਤੇ ਮਿਆਰੀ ਰਹਿਤ ਜੁਰਮਾਨਾ ਲਗਾਉਣਾ ਉਚਿਤ ਨਹੀਂ ਸੀ।’ ਬੋਰਡ ਨੇ ਕਿਹਾ ਕਿ ਫੇਸਬੁੱਕ ਕੋਲ 7 ਜਨਵਰੀ ਨੂੰ ਲਗਾਏ ਗਏ ਮਨਮਾਨੀ ਜੁਰਮਾਨਿਆਂ ਖਿਲਾਫ਼ ਮੁੜ ਪੜਤਾਲ ਕਰ ਕੋਈ ਹੋਰ ਜੁਰਮਾਨਾ ਤੈਅ ਕਰਨ ਲਈ ਛੇ ਮਹੀਨੇ ਦਾ ਸਮਾਂ ਹੈ, ਜੋ ਉਲੰਘਣਾ ਦੀ ਗੰਭੀਰਤਾ ਅਤੇ ਭਵਿੱਖ ਦੇ ਨੁਕਸਾਨਾਂ ਦੀ ਸੰਭਾਵਨਾ ਨੂੰ ਦਰਸਾਉਂਦੇ ਹੋਣ ।
ਬੋਰਡ ਨੇ ਕਿਹਾ ਸੀ ਕਿ ਨਵਾਂ ਜੁਰਮਾਨਾ ਨਿਸ਼ਚਿਤ ਰੂਪ ਨਾਲ ਸਪੱਸ਼ਟ, ਲਾਜ਼ਮੀ ਅਤੇ ਅਨੁਪਾਤ ਵਾਲਾ ਅਤੇ ਗੰਭੀਰ ਉਲੰਘਣਾ ਨੂੰ ਲੈ ਕੇ ਫੇਸਬੁੱਕ ਦੇ ਨਿਯਮਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਬੋਰਡ ਨੇ ਕਿਹਾ ਸੀ ਕਿ ਜੇ ਫੇਸਬੁੱਕ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਦਾ ਫੈਸਲਾ ਲੈਂਦੀ ਹੈ ਤਾਂ ਕੰਪਨੀ ਨੂੰ ਤੁਰੰਤ ਹੋਰ ਉਲੰਘਣਾ ਦਾ ਪਤਾ ਲਗਾਉਣ ਦੇ ਯੋਗ ਹੋਣਾ ਚਾਹੀਦਾ ਹੈ।