ਜਿ਼ਲਾ ਟਾਕਸ ਫੋਰਸ ਨੇ ਚੈਕਿੰਗ ਕਰਕੇ ਤਿੰਨ ਬੱਚਿਆਂ ਨੂੰ ਕੀਤਾ ਰੈਸਕਿਊ

0
13
District Task Force

ਪਟਿਆਲਾ, 8 ਸਤੰਬਰ 2025 : ਜੀਵਨ ਜੋਤ ਪ੍ਰੋਜੈਕਟ (Jeevan Jyot Project) ਤਹਿਤ ਬਾਲ ਭਿੱਖਿਆ ਦੇ ਖ਼ਾਤਮਾ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਪਟਿਆਲਾ ਪ੍ਰਦੀਪ ਸਿੰਘ ਗਿੱਲ ਦੀ ਰਹਿਨੁਮਾਈ ’ਚ, ਜ਼ਿਲ੍ਹਾ ਟਾਸਕ ਫੋਰਸ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਪੁਰਾਣਾ ਬੱਸ ਸਟੈਂਡ, ਲੀਲ੍ਹਾ ਭਵਨ ਪਟਿਆਲਾ, ਨਵਾਂ ਬੱਸ ਸਟੈਂਡ, ਗੁਰਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਵਿਖੇ ਚੈਕਿੰਗ (Checking) ਕੀਤੀ ਗਈ ।

ਤਿੰਨ ਬੱਚਿਆਂ ਨੂੰ ਬਾਲ ਭਿੱਖਿਆ ਕਰਦੇ ਹੋਏ ਕੀਤਾ ਗਿਆ ਰੈਸਕਿਊ

ਇਸ ਦੌਰਾਨ ਟੀਮ ਵੱਲੋਂ ਤਿੰਨ ਬੱਚਿਆਂ (Three children) ਨੂੰ ਬਾਲ ਭਿੱਖਿਆ ਕਰਦੇ ਹੋਏ ਰੈਸਕਿਊ (Child begging rescued) ਕੀਤਾ ਗਿਆ। ਬਾਲ ਵਿਕਾਸ ਪ੍ਰੋਜੈਕਟ ਅਫ਼ਸਰ -ਕਮ- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ,ਪਟਿਆਲਾ ਤ੍ਰਿਪਤਾ ਰਾਣੀ ਵੱਲੋਂ ਦੱਸਿਆ ਗਿਆ ਕਿ ਜੀਵਨ ਜੋਤ ਪ੍ਰੋਜੈਕਟ ਅਧੀਨ ਇਹ ਰੇਡਾਂ ਨਿਰੰਤਰ ਚਲਦੀਆਂ ਰਹਿਣਗੀਆਂ ਅਤੇ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਹਰ ਮੁਮਕਿਨ ਕਦਮ ਚੁੱਕਿਆ ਜਾਵੇਗਾ ।

ਬਾਲ ਭਲਾਈ ਕਮੇਟੀ ਵੱਲੋਂ ਕੀਤੇ ਜਾ ਰਹੇ ਹਨ ਬੱਚਿਆਂ ਦੇ ਦਸਤਾਵੇਜ਼ ਵੈਰੀਫਾਈ

ਬਾਲ ਭਲਾਈ ਕਮੇਟੀ (Child Welfare Committee) ਵੱਲੋਂ ਇਨ੍ਹਾਂ ਬੱਚਿਆਂ ਦੇ ਦਸਤਾਵੇਜ਼ ਵੈਰੀਫਾਈ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਪੁਨਰਵਸੇਬਾ ਕਰਨ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ ਜਿਸ ਉਪਰੰਤ ਇਨ੍ਹਾਂ ਬੱਚਿਆਂ ਨੂੰ ਵੱਖ ਵੱਖ ਸਰਕਾਰੀ ਸਕੀਮਾਂ ਨਾਲ ਜੋੜਿਆ ਜਾਵੇਗਾ । ਇਸ ਟੀਮ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਆਊਟਰੀਚ ਵਰਕਰ ਸ਼ਾਲਿਨੀ, ਸੋਸ਼ਲ ਵਰਕਰ ਅਮਰਜੀਤ ਕੌਰ, ਚਾਈਲਡ ਲਾਇਨ ਤੋਂ ਸੁਪਰਵਾਈਜ਼ਰ ਗੁਰਜਸ਼ਨਪੀ੍ਰਤ ਸਿੰਘ ਅਤੇ ਕੇਸ ਵਰਕਰ ਹਰਮੀਤ ਸਿੰਘ ਅਤੇ ਪੁਲਸ ਵਿਭਾਗ ਤੋਂ ਏ. ਐਸ. ਆਈ. ਹਰਪਾਲ ਸਿੰਘ, ਹੈੱਡ ਕਾਂਸਟੇਬਲ ਗੁਰਲਾਲ ਸਿੰਘ ਅਤੇ ਲੇਡੀ ਕਾਂਸਟੇਬਲ ਸ਼ਾਇਨਾ ਸ਼ਾਮਲ ਸਨ ।

Read More : ਪੰਜਾਬ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ’ ਰਾਹੀਂ 268 ਬੱਚਿਆਂ ਨੂੰ ਦਿੱਤੀ ਗਈ ਨਵੀਂ ਜ਼ਿੰਦਗੀ: ਡਾ. ਬਲਜੀਤ ਕੌਰ

LEAVE A REPLY

Please enter your comment!
Please enter your name here