ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੁਸਤੈਦ

0
4
District administration

ਪਟਿਆਲਾ, 2 ਅਕਤੂਬਰ 2025 : ਜ਼ਿਲ੍ਹਾ ਪ੍ਰਸ਼ਾਸਨ (District Administration) ਨੇ ਕਿਸਾਨਾਂ ਨੂੰ ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਵਾਤਾਵਰਣ ਬਚਾਉਣ ਲਈ ਪਰਾਲੀ ਜਮੀਨ ‘ਚ ਹੀ ਮਿਲਾਉਣ ਦਾ ਸੱਦਾ ਹੈ ।

ਡੀ. ਸੀ, ਐਸ. ਐਸ. ਪੀ., ਏ. ਡੀ. ਸੀਜ, ਐਸ. ਡੀ. ਐਮਜ, ਖੇਤੀਬਾੜੀ, ਸਹਿਕਾਰਤਾ ਵਿਭਾਗ ਤੇ ਪੁਲਸ ਟੀਮਾਂ ਵੱਲੋਂ ਪਿੰਡਾਂ ‘ਚ ਜਾਗਰੂਕਤਾ ਮੁਹਿੰਮ ਜ਼ੋਰਾਂ ‘ਤੇ

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ (Awareness campaign to stop stubble burning) ਚਲਾਉਂਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ. ਐਸ. ਪੀ. ਵਰੁਣ ਸ਼ਰਮਾ ਸਮੇਤ ਸਾਰੇ ਏ. ਡੀ. ਸੀਜ, ਐਸ. ਡੀ. ਐਮਜ, ਖੇਤੀਬਾੜੀ ਤੇ ਸਹਿਕਾਰਤਾ ਵਿਭਾਗਾਂ ਦੀਆਂ ਟੀਮਾਂ ਲਗਾਤਾਰ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਜ਼ੋਰਾਂ ‘ਤੇ ਚਲਾ ਰਹੀਆਂ ਹਨ । ਇਸ ਤਹਿਤ ਕਿਸਾਨਾਂ ਨੂੰ ਪਰਾਲੀ ਸੰਭਾਲਣ ਲਈ ਇਨਸੀਟੂ ਤੇ ਐਕਸ ਸੀਟੂ ਤਕਨੀਕਾਂ ਅਧੀਨ ਬੇਲਰ, ਮਲਚਰ, ਪਲਾਅ, ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਅਤੇ ਐਸ. ਐਮ. ਐਸ. ਲੱਗੀਆਂ ਕੰਬਾਇਨਾਂ ਵਰਤਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ।

ਜ਼ਿਲ੍ਹੇ ਭਰ ‘ਚ 938 ਨੋਡਲ ਤੇ 101 ਕਲਸਟਰ ਅਫ਼ਸਰ ਸਮੇਤ 13 ਆਬਜਰਵਰ, ਏ. ਡੀ. ਸੀ. ਤੇ ਐਸ. ਪੀ. ਪੱਧਰ ਦੇ 12 ਅਫ਼ਸਰ ਪਰਾਲੀ ਸਾੜਨ ਤੋਂ ਰੋਕਣ ਲਈ ਪਿੰਡਾਂ ‘ਚ ਸਰਗਰਮ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵਾਤਾਵਰਣ ਅਤੇ ਜਮੀਨ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਅੱਗੇ ਆ ਰਹੇ ਹਨ । ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਲਈ ਕਿਸਾਨ ਪਰਾਲੀ ਕੰਟਰੋਲ ਰੂਮ ਨੰਬਰ 0175-2350550 ‘ਤੇ ਸੰਪਰਕ ਕਰਕੇ ਆਪਣੀ ਮਸ਼ੀਨਰੀ ਬੁੱਕ ਕਰਵਾ ਸਕਦੇ ਹਨ ।

ਜਮੀਨ ਦੀ ਉਪਜਾਊ ਸ਼ਕਤੀ ਵਧਾਉਣ ਤੇ ਵਾਤਾਵਰਣ ਬਚਾਉਣ ਲਈ ਪਰਾਲੀ ਜਮੀਨ ‘ਚ ਹੀ ਮਿਲਾਉਣ ਦਾ ਸੱਦਾ

ਪਟਿਆਲਾ ਜ਼ਿਲ੍ਹੇ ਭਰ ਦੇ ਸਾਰੇ ਪਿੰਡਾਂ ‘ਚ 938 ਨੋਡਲ ਅਫ਼ਸਰ ਅਤੇ 101 ਕਲਸਟਰ ਅਫ਼ਸਰਾਂ ਸਮੇਤ 13 ਆਬਜਰਵਰਾਂ ਤੋਂ ਇਲਾਵਾ ਫਲਾਇੰਗ ਸੁਕੈਡ ਦਾ ਗਠਨ ਕਰਦੇ ਹੋਏ 6 ਏ. ਡੀ. ਸੀ. ਤੇ 6 ਐਸ. ਪੀ. ਪੱਧਰ ਦੇ ਅਫ਼ਸਰ ਵੀ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨਾਲ ਮੀਟਿੰਗਾਂ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹਨ ।

ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਤੋਂ ਰੋਕਣ ਲਈ ਕਿਸ ਕਿਸ ਨੂੰ ਕੀਤਾ ਗਿਆ ਹੈ ਤਾਇਨਾਤ

ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ (Burning of paddy residue) ਲਾਉਣ ਤੋਂ ਰੋਕਣ ਲਈ ਨਾਭਾ ਸਬ ਡਵੀਜ਼ਨ ਵਿੱਚ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਪ੍ਰਸ਼ਾਸਨ ਇਸ਼ਾ ਸਿੰਗਲ ਅਤੇ ਐਸ. ਪੀ. ਸਪੈਸ਼ਲ ਬਰਾਂਚ ਜਸਬੀਰ ਸਿੰਘ, ਪਟਿਆਲਾ ਸਬ-ਡਵੀਜਨ ‘ਚ ਏ. ਡੀ. ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਤੇ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ, ਪਾਤੜਾਂ ਸਬ ਡਵੀਜਨ ‘ਚ ਏ. ਡੀ. ਸੀ. ਦਿਹਾਤੀ ਵਿਕਾਸ ਤੇ ਐਸ. ਪੀ. ਸਾਇਬਰ ਕ੍ਰਾਈਮ ਆਸਵੰਤ ਸਿੰਘ ਧਾਲੀਵਾਲ, ਸਮਾਣਾ ਸਬ ਡਵੀਜਨ ਲਈ ਸਕੱਤਰ ਆਰ. ਟੀ. ਏ. ਮਨਜੀਤ ਸਿੰਘ ਚੀਮਾ ਤੇ ਐਸ. ਪੀ. ਸਥਾਨਕ ਵੈਭਵ ਚੌਧਰੀ, ਰਾਜਪੁਰਾ ਸਬ-ਡਵੀਜਨ ਲਈ ਪੀ. ਆਰ. ਟੀ. ਸੀ. ਦੇ ਏ. ਐਮ. ਡੀ. ਨਵਦੀਪ ਕੁਮਾਰ ਤੇ ਐਸ. ਪੀ. (ਜਾਂਚ) ਗੁਰਬੰਸ ਸਿੰਘ ਬੈਂਸ ਸਮੇਤ ਦੂਧਨ ਸਾਧਾਂ ਸਬ-ਡਵੀਜਨ ਲਈ ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਤੇ ਐਸ.ਪੀ. ਟ੍ਰੈਫਿਕ ਅੱਛਰੂ ਰਾਮ ਨੂੰ ਤਾਇਨਾਤ ਕੀਤਾ ਗਿਆ ਹੈ ।

ਫਲਾਇੰਗ ਸੁਕੈਡ ਕਰ ਰਹੇ ਹਨ ਖੇਤਾਂ ਦੇ ਦੌਰੇ

ਇਹ ਫਲਾਇੰਗ ਸੁਕੈਡ (Flying saucer) ਮਾਨਯੋਗ ਸੁਪਰੀਮ ਕੋਰਟ ਅਤੇ ਕੌਮੀ ਗ੍ਰੀਨ ਟ੍ਰਿਬਿਊਨਲ ਤੇ ਕਮਿਸ਼ਨ ਫਾਰ ਏਅਰ ਕੰਟਰੋਲ ਕੁਆਲਿਟੀ ਮੈਨਜੇਮੈਂਟ ਦੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾਂ ਕਰਵਾਉਣ ਲਈ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਨਜ਼ਰ ਰੱਖਣ ਲਈ ਲਗਾਤਾਰ ਖੇਤਾਂ ਦੇ ਦੌਰੇ ਕਰ ਰਹੇ ਹਨ ਤੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਉਪਾਅ ਕਰ ਰਹੇ ਹਨ । ਇਸੇ ਤਰ੍ਹਾਂ ਨਾਭਾ ਦੇ ਐਸ. ਡੀ. ਐਮ. ਡਾ. ਇਸਮਤ ਵਿਜੇ ਸਿੰਘ, ਪਟਿਆਲਾ ਦੇ ਐਸ. ਡੀ. ਐਮ ਹਰਜੋਤ ਕੌਰ ਮਾਵੀ, ਸਮਾਣਾ ਦੇ ਐਸ. ਡੀ. ਐਮ. ਰਿਚਾ ਗੋਇਲ, ਰਾਜਪੁਰਾ ਦੇ ਐਸ. ਡੀ. ਐਮ. ਅਵਿਕੇਸ਼ ਗੁਪਤਾ, ਦੂਧਨਸਾਧਾਂ ਦੇ ਐਸ. ਡੀ. ਐਮ. ਕਿਰਪਾਲਵੀਰ ਸਿੰਘ ਤੇ ਪਾਤੜਾਂ ਦੇ ਐਸ. ਡੀ. ਐਮ. ਅਸ਼ੋਕ ਕੁਮਾਰ ਆਪਣੀ ਡਵੀਜ਼ਨ ਦੇ ਡੀ. ਐਸ. ਪੀਜ. ਦੇ ਨਾਲ ਮਿਲਕੇ ਲਗਾਤਾਰ ਕਿਸਾਨਾਂ ਨਾਲ ਬੈਠਕਾਂ ਕਰ ਕਰਕੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਜਮੀਨ ‘ਚ ਮਿਲਾਉਣ ਜਾਂ ਫਿਰ ਬੇਲਰ ਨਾਲ ਗੱਠਾਂ ਬਣਾ ਕੇ ਸੰਭਾਲਣ ‘ਤੇ ਜ਼ੋਰ ਦੇ ਰਹੇ ਹਨ ।

ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਸ਼ੀਨਰੀ ਹੋ ਰਹੀ ਹੈ ਉਪਲਬੱਧ

ਇਸ ਤੋਂ ਬਿਨ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ (Chief Agriculture Officer Dr. Jaswinder Singh) ਤੇ ਸਹਿਕਾਰਤਾ ਵਿਭਾਗ ਦੇ ਡਿਪਟੀ ਰਜਿਸਟਰਾਰ ਸੰਗਰਾਮ ਸਿੰਘ ਸੰਧੂ ਤੇ ਉਨ੍ਹਾਂ ਦੀਆਂ ਵੀ ਪਿੰਡਾਂ ‘ਚ ਪੂਰੀ ਤਰ੍ਹਾਂ ਸਗਰਰਮ ਹਨ । ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਸ਼ੀਨਰੀ ਉਪਲਬੱਧ ਹੋ ਰਹੀ ਹੈ, ਜਿਸ ਕਰਕੇ ਉਹ ਹੁਣ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਸੰਭਾਲਣ ਲਈ ਪੂਰੀ ਤਰ੍ਹਾਂ ਪ੍ਰਸ਼ਾਸਨ ਦਾ ਸਾਥ ਦੇ ਰਹੇ ਹਨ । ਜਦਕਿ ਪ੍ਰਸ਼ਾਸਨ ਵੱਲੋਂ ਅਜਿਹੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਹੈ, ਜਿਹੜੇ ਪਰਾਲੀ ਨੂੰ ਅੱਗ ਲਾਉਣ ਤੋਂ ਇਨਕਾਰੀ ਹਨ ।

Read More : ਕਿਸਾਨ ਰਾਤ ਸਮੇਂ ਝੋਨੇ ਦੀ ਕਟਾਈ ਨਾ ਕਰਨ : ਮੁੱਖ ਖੇਤੀਬਾੜੀ ਅਫ਼ਸਰ

LEAVE A REPLY

Please enter your comment!
Please enter your name here