ਸਰਕਾਰੀ ਦਫ਼ਤਰਾਂ ਵਿੱਚ ਸਹੂਲਤਾਂ ਮੁਹਈਆ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ

0
20
District Level Committee

ਸੰਗਰੂਰ, 13 ਨਵੰਬਰ 2025 : ਸਹਾਇਕ ਕਮਿਸ਼ਨਰ (ਜ) ਲਵਪ੍ਰੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ/ਬਜ਼ੁਰਗਾਂ ਦੀ ਦੇਖਭਾਲ (Senior Citizen/Elderly Care) ਅਤੇ ਭਲਾਈ ਨਿਯਮ-2012 ਅਧੀਨ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ (District Level Committee) ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਕਮੇਟੀ ਦੇ ਮੈਂਬਰ ਵਜੋਂ ਵੱਖ ਵੱਖ ਵਿਭਾਗਾਂ ਨੇ ਅਤੇ ਸੀਨੀਅਰ ਸਿਟੀਜਨ ਮੈਂਬਰਾਂ ਰਾਜਕੁਮਾਰ ਅਰੋੜਾ, ਮੋਹਨ ਲਾਲ ਸ਼ਰਮਾ, ਸ਼੍ਰੀਮਤੀ ਸੁਮਨ ਜਖਮੀ ਅਤੇ ਸ਼੍ਰੀਮਤੀ ਚੰਚਲ ਨੇ ਭਾਗ ਲਿਆ ।

ਸਰਕਾਰੀ ਦਫ਼ਤਰਾਂ ਵਿੱਚ ਸਹੂਲਤਾਂ ਮੁਹਈਆ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ

ਮੀਟਿੰਗ ਵਿੱਚ ਬਜ਼ੁਰਗਾਂ ਨੂੰ ਹਸਪਤਾਲਾਂ ਵਿੱਚ ਸਹੂਲਤਾਂ (Facilities for the elderly in hospitals) ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਦੇਸ਼ ਦਿੱਤੇ ਗਏ ਕਿ ਜਿਸ ਤਰ੍ਹਾਂ ਹਸਪਤਾਲਾਂ ਵਿੱਚ ਪਰਚੀ ਲਈ ਵੱਖ ਲਾਈਨ ਉਪਲਬਧ ਹੈ ਉਸੇ ਤਰ੍ਹਾਂ ਮਰੀਜ਼ ਦੇਖਣ ਸਮੇਂ ਵੀ ਦੋ ਲਾਈਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇੱਕ ਲਾਈਨ ਜਨਰਲ ਪਬਲਿਕ ਅਤੇ ਦੂਸਰੀ ਲਾਈਨ ਬਜ਼ੁਰਗਾਂ ਲਈ ਵਰਤੀ ਜਾ ਸਕੇ । ਬੈਂਕਾਂ ਵਿੱਚ ਬਜ਼ੁਰਗਾਂ ਨੂੰ ਪਹਿਲ ਦੇ ਆਧਾਰ ਉਤੇ ਡੀਲ ਕੀਤੇ ਜਾਣ ਬਾਰੇ ਹਦਾਇਤਾਂ ਕੀਤੀਆਂ ਗਈਆਂ । ਉਹਨਾਂ ਕਿਹਾ ਕਿ ਜੇਕਰ ਕੋਈ ਬਜ਼ੁਰਗ ਪੈਨਸ਼ਨ ਜਾਂ ਲਾਈਫ ਸਰਟੀਫਿਕੇਟ ਲਈ ਬੈਂਕ ਵਿੱਚ ਆਉਂਦਾ ਹੈ ਤਾਂ ਬੈਂਕ ਦੇ ਕਿਸੇ ਮੁਲਾਜ਼ਮ ਦੀ ਡਿਊਟੀ ਉਹਨਾਂ ਨੂੰ ਅਸਿਸਟ ਕਰਨ ਲਈ ਲਗਾਈ ਜਾਵੇ ।

ਨੈਸ਼ਨਲ ਐਲਡਰ ਹੈਲਪਲਾਈਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਹੈ ਲੋੜ

ਨੈਸ਼ਨਲ ਐਲਡਰ ਹੈਲਪਲਾਈਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਇਸ ਨੰਬਰ ਉਤੇ ਫੋਨ ਕਰਕੇ ਬਜ਼ੁਰਗ ਆਪਣੀ ਪੈਨਸ਼ਨ ਜਾਂ ਕਿਸੇ ਹੋਰ ਸਬੰਧੀ ਜਾਣਕਾਰੀ ਲੈ ਸਕਦੇ ਹਨ । ਜ਼ਿਲ੍ਹੇ ਵਿੱਚ ਚਾਰ ਬਿਰਧ ਆਸ਼ਰਮ ਚਲਾਏ ਜਾ ਰਹੇ ਹਨ ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਲਈ ਸਮੇਂ-ਸਮੇਂ ਤੇ ਮੈਡੀਕਲ ਚੈਕਅਪ ਕਰਵਾਉਣਾ ਜਰੂਰੀ ਹੈ ਸਬੰਧੀ ਸਿਵਲ ਸਰਜਨ ਦਫਤਰ ਨੂੰ ਆਦੇਸ਼ ਦਿੱਤੇ ਗਏ ਕਿ ਡਾਕਟਰਾਂ ਦੇ ਵਿਜਿਟ ਸਬੰਧੀ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ ।

ਪੁਲਸ ਮਹਿਕਮੇ ਅਧੀਨ ਕਮਿਊਨਿਟੀ ਪੁਲਿਸ ਅਫਸਰਾਂ ਨੂੰ ਬਜ਼ੁਰਗਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਨੋਡਲ ਅਫਸਰ ਕੀਤਾ ਗਿਆ ਹੈ ਨਿਯੁਕਤ

ਪੁਲਸ ਮਹਿਕਮੇ ਅਧੀਨ ਕਮਿਊਨਿਟੀ ਪੁਲਿਸ ਅਫਸਰਾਂ ਨੂੰ ਬਜ਼ੁਰਗਾਂ ਦੀ ਸਮੱਸਿਆਵਾਂ (Problems of the elderly) ਦਾ ਹੱਲ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ । ਇਸ ਨਾਲ ਬਜ਼ੁਰਗਾਂ ਦੀ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਸੁਖਾਲਾ ਹੋ ਜਾਵੇਗਾ । ਮੀਟਿੰਗ ਵਿੱਚ ਮੌਜੂਦ ਮੈਂਬਰਾਂ ਦੀ ਮੰਗ ਅਨੁਸਾਰ ਫੈਸਲਾ ਲਿਆ ਗਿਆ ਕਿ ਲਾਈਫ ਸਰਟੀਫਿਕੇਟ ਅਤੇ ਸੀਨੀਅਰ ਸਿਟੀਜਨ ਕਾਰਡ ਬਣਵਾਉਣ ਲਈ ਸੇਵਾ ਕੇਂਦਰ ਰਾਹੀਂ ਕੈਂਪ ਦਾ ਆਯੋਜਨ ਜਲਦ ਹੀ ਕੀਤਾ ਜਾਵੇਗਾ। ਬਜ਼ੁਰਗਾਂ ਪ੍ਰਤੀ ਨਵੀਂ ਪੀੜੀ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਹਦਾਇਤਾਂ ਕੀਤੀਆਂ ਗਈਆਂ ਕਿ ਇਸ ਸਬੰਧੀ ਸਕੂਲਾਂ ਦੀ ਇਕੱਠ ਹੁੰਦਾ ਸਵੇਰ ਦੀ ਅਸੈਂਬਲੀ ਵਿੱਚ ਸੰਦੇਸ਼ ਦਿੱਤੇ ਜਾਣੇ ਯਕੀਨੀ ਬਣਾਏ ਜਾਣ ।

Read More : ਡਾ. ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਐਡਵਾਈਜਰੀ ਬੋਰਡ ਦੀ ਹੋਈ ਉੱਚ ਪੱਧਰੀ ਮੀਟਿੰਗ

LEAVE A REPLY

Please enter your comment!
Please enter your name here