Diljit ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੜੋ ਕੀ ਹੋਈ ਗੱਲਬਾਤ
ਪਿਛਲੇ ਕੁਝ ਮਹੀਨਿਆਂ ਤੋਂ ਦਿਲਜੀਤ ਦੋਸਾਂਝ ਦੇਸ਼ ਭਰ ‘ਚ ਆਪਣੇ ਮਿਊਜ਼ਿਕ ਕੰਸਰਟ ਕਰ ਰਹੇ ਸਨ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਆਪਣਾ ਸੰਗੀਤਕ ਦੌਰਾ ਕੀਤਾ, ਇਸ ਸੰਗੀਤ ਯਾਤਰਾ ਦਾ ਨਾਮ ਸੀ ‘ਦਿਲ ਲੁਮੀਨਾਤੀ’। ਉਨ੍ਹਾਂ ਦੇ ਸੰਗੀਤ ਅਤੇ ਦਿਲ ਜਿੱਤਣ ਦੀ ਕਲਾ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ਲਾਘਾ ਕੀਤੀ ਹੈ।
PM ਮੋਦੀ ਨੇ ਕੀਤੀ ਦਿਲਜੀਤ ਦੀ ਪ੍ਰਸ਼ੰਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਉਨ੍ਹਾਂ ਨੂੰ “ਪ੍ਰਤਿਭਾ ਅਤੇ ਪਰੰਪਰਾ ਦਾ ਮਿਸ਼ਰਣ” ਕਿਹਾ। ਇਸ “ਯਾਦਗਾਰ” ਮੁਲਾਕਾਤ ਦੌਰਾਨ, ਦੋਵਾਂ ਨੇ ਸੰਗੀਤ, ਸੱਭਿਆਚਾਰ ਅਤੇ ਯੋਗਾ ਸਮੇਤ ਭਾਰਤ ਦੇ ਵੱਖ-ਵੱਖ ਰੰਗਾਂ ‘ਤੇ ਚਰਚਾ ਕੀਤੀ।
ਦਿਲਜੀਤ ਨੇ ਦਿੱਤਾ ਇਹ ਜਵਾਬ
ਮੁਲਾਕਾਤ ਦੌਰਾਨ ਪੀਐਮ ਮੋਦੀ ਨੇ ਦਿਲਜੀਤ ਦੀਆਂ ਪ੍ਰਾਪਤੀਆਂ ਦੀ ਤਾਰੀਫ਼ ਕੀਤੀ ਅਤੇ ਕਿਹਾ, “ਜਦੋਂ ਭਾਰਤ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਲੜਕਾ ਅੰਤਰਰਾਸ਼ਟਰੀ ਮੰਚ ‘ਤੇ ਚਮਕਦਾ ਹੈ, ਤਾਂ ਇਹ ਬੇਮਿਸਾਲ ਲਗਦਾ ਹੈ। ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ ਹੈ ਅਤੇ ਤੁਸੀਂ ਲੋਕਾਂ ਦੇ ਦਿਲ ਜਿਤੜੇ ਰਹਿੰਦੇ ਹੋ।” ਦਿਲਜੀਤ ਨੇ ਜਵਾਬ ਦਿੱਤਾ, “ਅਸੀਂ ‘ਮੇਰਾ ਭਾਰਤ ਮਹਾਨ’ ਪੜ੍ਹਦੇ ਸੀ ਪਰ ਜਦੋਂ ਮੈਂ ਪੂਰੇ ਭਾਰਤ ਦੀ ਯਾਤਰਾ ਕੀਤੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਲੋਕ ਅਜਿਹਾ ਕਿਉਂ ਕਹਿੰਦੇ ਹਨ।” ਭਾਰਤ ਦੀ ਵਿਭਿੰਨਤਾ ‘ਤੇ ਬੋਲਦੇ ਹੋਏ, ਪੀਐਮ ਮੋਦੀ ਨੇ ਕਿਹਾ, “ਭਾਰਤ ਦੀ ਵਿਸ਼ਾਲਤਾ ਇਸਦੀ ਤਾਕਤ ਹੈ। ਅਸੀਂ ਇੱਕ ਜੀਵੰਤ ਸਮਾਜ ਹਾਂ।”
ਇਹ ਵੀ ਪੜੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ: ਡਰਾਫਟ ਵੋਟਰ ਸੂਚੀ ਦਾ ਪ੍ਰਕਾਸ਼ਨ 3 ਜਨਵਰੀ ਨੂੰ