ਲੁਧਿਆਣਾ ‘ਚ ਨਵੇਂ ਸਾਲ ਦਾ ਜਸ਼ਨ ਹੋਵੇਗਾ ਹੋਰ ਵੀ ਖਾਸ; PAU ਵਿਖੇ Diljit Dosanjh ਦਾ Concert ਅੱਜ
ਲੁਧਿਆਣਾ ਵਿੱਚ ਅੱਜ ਨਵੇਂ ਸਾਲ ਦਾ ਜਸ਼ਨ ਹੋਰ ਵੀ ਖਾਸ ਹੋਣ ਵਾਲਾ ਹੈ। ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ‘ਦਿਲ ਲਿਊਮਿਨਿਟੀ ਟੂਰ’ ਦਾ ਫਾਈਨਲ ਸਮਾਰੋਹ ਅੱਜ ਪੀਏਯੂ ਗਰਾਊਂਡ ਦੇ ਫੁੱਟਬਾਲ ਸਟੇਡੀਅਮ ਵਿੱਚ ਹੋਣ ਜਾ ਰਿਹਾ ਹੈ। ਸ਼ੋਅ ‘ਚ ਲਗਭਗ 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ। ਇਸ ਸ਼ੋਅ ਦੀਆਂ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ।
ਸੁਰੱਖਿਆ ਦੇ ਸਖ਼ਤ ਪ੍ਰਬੰਧ
ਜੇਕਰ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ 31 ਦਸੰਬਰ ਦੀ ਰਾਤ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਰੀਬ 3500 ਪੁਲਿਸ ਮੁਲਾਜ਼ਮ ਅਤੇ 800 ਨਿੱਜੀ ਸੁਰੱਖਿਆ ਤਾਇਨਾਤ ਕੀਤੇ ਜਾ ਰਹੇ ਹਨ।। ਕੁੱਲ 18 ਅਜਿਹੀਆਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿੱਥੇ ਲੋਕ ਆਪਣੇ ਵਾਹਨ ਪਾਰਕ ਕਰਨਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਵਿੱਚ ਹੋਣ ਵਾਲੇ ਸਮਾਗਮ ਵਿੱਚ ਲੋਕਾਂ ਨੂੰ ਲਿਜਾਣ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ।
ਪੀ.ਏ.ਯੂ ਸਕੂਲ ਵਿਖੇ ਪਾਰਕਿੰਗ
ਦੱਸ ਦਈਏ ਕਿ ‘ਫੈਨ ਪਿਟ’ ਸ਼੍ਰੇਣੀ ਦੇ ਦਰਸ਼ਕਾਂ ਦੀਆਂ 900 ਦੇ ਕਰੀਬ ਗੱਡੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ ਵਿਖੇ ਅਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ 1000 ਗੱਡੀਆਂ ਕਿਸਾਨ ਮੇਲਾ ਗਰਾਊਂਡ ਵਿਖੇ ਪਾਰਕ ਕੀਤੀਆਂ ਜਾਣਗੀਆਂ। ਇਹ ਵਾਹਨ ਗੇਟ ਨੰਬਰ ਚਾਰ ਤੋਂ ਦਾਖਲ ਹੋਣਗੇ। VIP/MIP ਲਾਉਂਜ ਵਿੱਚ ਆਉਣ ਵਾਲੇ ਦਰਸ਼ਕਾ ਦੀ ਐਂਟਰੀ ਗੇਟ ਨੰਬਰ 2 ਤੋਂ ਹੋਵੇਗੀ। ਇਨ੍ਹਾਂ ਦਰਸ਼ਕਾਂ ਦੇ ਪੰਜ ਸੌ ਦੇ ਕਰੀਬ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਪੀਏਯੂ ਗੇਟ ਨੰਬਰ ਦੋ ਦੇ ਖੱਬੇ ਪਾਸੇ ਵਾਲੀ ਗਰਾਊਂਡ ਵਿੱਚ ਕੀਤਾ ਗਿਆ ਹੈ।