Diljit ਦੋਸਾਂਝ ਦੀ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਨਹੀਂ ਹੋਵੇਗੀ ਰਿਲੀਜ਼, ਦਿਲਜੀਤ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਪੰਜਾਬੀ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸ਼ਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ‘ਪੰਜਾਬ 95’ ਫਿਲਮ ਹੁਣ 7 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਰਿਲੀਜ਼ ਨਹੀਂ ਹੋਵੇਗੀ। ਇਹ ਜਾਣਕਾਰੀ ਖੁਦ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਫਿਲਮ ਰਿਲੀਜ਼ ਦੀ ਤਾਰੀਕ ਮੁਲਤਵੀ
ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਅਧਾਰਿਤ ਫਿਲਮ ਦੀ ਰਿਲੀਜ਼ ਨੂੰ ਲੈ ਕੇ ਭਾਰਤ ‘ਚ ਪਹਿਲਾਂ ਹੀ ਵਿਵਾਦ ਚੱਲ ਰਿਹਾ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਵੀ ਫਿਲਮ ਰਿਲੀਜ਼ ਦੀ ਤਾਰੀਕ ਮੁਲਤਵੀ ਹੋ ਗਈ ਹੈ। ਦਿਲਜੀਤ ਦੋਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ ਕਿ “ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕੁਝ ਹਾਲਾਤ ਸਾਡੇ ਵੱਸ ਚ ਨਹੀਂ ਹਨ। ਇਹ ਫਿਲਮ ਭਾਰਤ ਵਿੱਚ ਪਹਿਲਾਂ ਹੀ ਰਿਲੀਜ਼ ਨਹੀਂ ਹੋ ਰਹੀ ਸੀ। ਇੰਨਾ ਹੀ ਨਹੀਂ ਭਾਰਤ ‘ਚ ਯੂਟਿਊਬ ਤੋਂ ਫਿਲਮ ਦਾ ਟੀਜ਼ਰ ਵੀ ਹਟਾ ਦਿੱਤਾ ਗਿਆ ਹੈ।
7 ਫਰਵਰੀ ਨੂੰ ਹੋਣੀ ਸੀ ਰਿਲੀਜ਼
ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਖੁਦ ਇੰਸਟਾਗ੍ਰਾਮ ‘ਤੇ ਇਕ ਸਟੋਰੀ ਪੋਸਟ ਕਰਕੇ ਦੱਸਿਆ ਸੀ ਕਿ ਫਿਲਮ 7 ਫਰਵਰੀ ਨੂੰ ਵਿਦੇਸ਼ਾਂ (ਆਸਟ੍ਰੇਲੀਆ, ਯੂਕੇ, ਕੈਨੇਡਾ) ‘ਚ ਰਿਲੀਜ਼ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਿਲਜੀਤ ਨੇ ਖੁਦ ਫਿਲਮ ਦੀ ਰਿਲੀਜ਼ ਡੇਟ ਬਾਰੇ ਦੱਸਿਆ ਹੈ। ਦਿਲਜੀਤ ਨੇ ਪੋਸਟ ‘ਚ ਲਿਖਿਆ- ਪੂਰੀ ਫਿਲਮ, ਕੋਈ ਕੱਟ ਨਹੀਂ। ਦਿਲਜੀਤ ਦੀ ਪੋਸਟ ਤੋਂ ਸਾਫ਼ ਹੋ ਗਿਆ ਸੀ ਕਿ ਇਹ ਫ਼ਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋਣ ਜਾ ਰਹੀ ਹੈ। ਪਰ ਹੁਣ ਇਸਦੀ ਰਿਲੀਜ਼ ਦੀ ਤਾਰੀਕ ਮੁਲਤਵੀ ਕਰ ਦਿੱਤੀ ਗਈ।
ਟਰੰਪ ਪ੍ਰਸ਼ਾਸਨ ਨੇ ਪ੍ਰਵਾਸੀਆਂ ਦੁਆਰਾ ਵਰਤੀ ਜਾਂਦੀ ਇਸ ਫੋਨ ਐਪ ਨੂੰ ਕੀਤਾ ਬੰਦ