ਹਾਰਮੋਨ ਦੀ ਕਮੀ ਕਾਰਨ ਸਰੀਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਜਦੋਂ ਸਰੀਰ ਵਿੱਚ ਇਨਸੁਲਿਨ ਹਾਰਮੋਨ ਘੱਟ ਹੋ ਜਾਂਦਾ ਹੈ ਤਾਂ ਇਸਦੀ ਘਾਟ ਸ਼ੂਗਰ ਦਾ ਕਾਰਨ ਬਣਦੀ ਹੈ। ਇਸ ਤੋਂ ਇਲਾਵਾ ਇਹ ਮੋਟਾਪਾ ਅਤੇ ਮਾੜੀ ਜੀਵਨ ਸ਼ੈਲੀ ਦੇ ਕਾਰਨ ਵੀ ਹੋ ਸਕਦਾ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਤਣਾਅ ਇੱਕ ਆਮ ਸਮੱਸਿਆ ਹੈ, ਜੋ ਕਿ ਨੌਜਵਾਨਾਂ ਨੂੰ ਵੀ ਸ਼ੂਗਰ ਵੱਲ ਧੱਕਣ ਦਾ ਕੰਮ ਕਰਦੀ ਹੈ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਬਹੁਤ ਚੀਜ਼ਾਂ ਤੋਂ ਬਚਣਾ ਪੈਂਦਾ ਹੈ ਅਤੇ ਥੋੜ੍ਹੀ ਜਿਹੀ ਲਾਪਰਵਾਹੀ ਖਤਰਨਾਕ ਹੋ ਸਕਦੀ ਹੈ।
ਅਜਿਹੀ ਸਥਿਤੀ ਵਿੱਚ, ਡਾਕਟਰ ਕੁੱਝ ਦਵਾਈਆਂ ਦੇ ਨਾਲ ਜੀਵਨ ਸ਼ੈਲੀ ਵਿੱਚ ਸੁਧਾਰ ਦੀ ਸਿਫਾਰਸ਼ ਕਰਦੇ ਹਨ। ਇਸ ਤੋਂ ਇਲਾਵਾ ਆਯੁਰਵੇਦ ਦੇ ਕੁੱਝ ਘਰੇਲੂ ਉਪਾਅ ਵਰਤ ਕੇ ਵੀ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਕੁੱਝ ਅਜਿਹੇ ਪੌਦੇ ਹਨ, ਜਿਨ੍ਹਾਂ ਦੇ ਪੱਤਿਆਂ ਦਾ ਜੇਕਰ ਤੁਸੀਂ ਰੋਜ਼ਾਨਾ ਸੇਵਨ ਕਰਦੇ ਹੋ, ਤਾਂ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਸਕੋਗੇ।
ਐਲੋਵੇਰਾ ਦਾ ਪੌਦਾ
ਐਲੋਵੇਰਾ ਇੱਕ ਅਜਿਹਾ ਹੀ ਪੌਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੈ। ਇਸ ਵਿੱਚ ਕੁੱਝ ਅਜਿਹੇ ਤੱਤ ਹੁੰਦੇ ਹਨ ਜੋ ਬਲੱਡ ਸ਼ੂਗਰ ਦੇ ਉੱਚੇ ਪੱਧਰ ਨੂੰ ਨਿਯੰਤਰਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਐਲੋਵੇਰਾ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਨਿਯੰਤਰਿਤ ਕਰਨ ਦੇ ਇਲਾਜ ਵਜੋਂ ਕੰਮ ਕਰਦਾ ਹੈੇ।
ਇਨਸੁਲਿਨ ਪਲਾਂਟ
ਆਯੁਰਵੈਦ ਵਿੱਚ ਇਨਸੁਲਿਨ ਪਲਾਂਟ ਦਾ ਵੀ ਬਹੁਤ ਮਹੱਤਵ ਹੈ। ਇਹ ਪੌਦਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਇਨਸੁਲਿਨ ਦੇ ਪੱਤਿਆਂ ਦਾ ਸੁਆਦ ਖੱਟਾ ਹੁੰਦਾ ਹੈੇ। ਇਸ ਦੇ ਸੇਵਨ ਨਾਲ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕਦਾ ਹੈ।
ਸਟੀਵੀਆ ਪਲਾਂਟ
ਸਟੀਵੀਆ ਪਲਾਂਟ ਦੇ ਪੱਤੇ ਮਿੱਠੇ ਹੁੰਦੇ ਹਨ। ਤੁਸੀਂ ਇਸਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਸਕਦੇ ਹੋ ਅਤੇ ਇਸ ਨੂੰ ਚਾਹ, ਸ਼ਰਬਤ ਜਾਂ ਕਿਸੇ ਵੀ ਚੀਜ਼ ਵਿੱਚ ਖੰਡ ਦੇ ਰੂਪ ਵਿੱਚ ਵਰਤ ਸਕਦੇ ਹੋ। ਇਸ ਦੇ ਪੱਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਹਨ। ਇਸ ਵਿੱਚ ਜ਼ੀਰੋ-ਕੈਲੋਰੀ ਹੁੰਦੀ ਹੈ ਤੇ ਇਹ ਭਾਰ ਘਟਾਉਣ ਲਈ ਵੀ ਲਾਭਦਾਇਕ ਹੈ।
ਨਿੰਮ ਦੇ ਪੱਤੇ
ਆਯੁਰਵੈਦ ਵਿੱਚ ਨਿੰਮ ਦੇ ਪੱਤਿਆਂ ਦਾ ਬਹੁਤ ਮਹੱਤਵ ਹੈ। ਨਿੰਮ ਦੇ ਹਰੇ ਪੱਤਿਆਂ ਵਿੱਚ ਗਲਾਈਕੋਸਾਈਡਸ ਅਤੇ ਬਹੁਤ ਸਾਰੇ ਐਂਟੀ-ਵਾਇਰਲ ਤੱਤ ਹੁੰਦੇ ਹਨ, ਜਦੋਂ ਕਿ ਇਹ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਣ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ।
 
			 
		