ਡਿਪਟੀ ਕਮਿਸ਼ਨਰ ਨੇ ਬਲਟਾਣਾ ਅਤੇ ਮੁਬਾਰਿਕਪੁਰ ਦਾ ਦੌਰਾ ਕੀਤਾ

0
19
Deputy Commissioner

ਡੇਰਾਬੱਸੀ, 7 ਅਗਸਤ 2025 : ਡਿਪਟੀ ਕਮਿਸ਼ਨਰ (Deputy Commissioner) ਕੋਮਲ ਮਿੱਤਲ ਨੇ ਕਲ੍ਹ ਸੁਖਨਾ ਹੈੱਡ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਹਾਲ ਹੀ ਵਿੱਚ ਸੁਖਨਾ ਚੋਅ ਵਿੱਚ ਹੋਏ ਓਵਰਫਲੋ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਬਲਟਾਣਾ ਅਤੇ ਮੁਬਾਰਿਕਪੁਰ ਦਾ ਦੌਰਾ (Visit to Baltana and Mubarikpur) ਕੀਤਾ ।

ਉਨ੍ਹਾਂ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਸੁਖਨਾ ਚੋਅ ਅਤੇ ਘੱਗਰ ਦਰਿਆ ਦੇ ਨਾਲ ਲੱਗਦੇ ਸਾਰੇ ਸੰਵੇਦਨਸ਼ੀਲ ਸਥਾਨਾਂ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ । ਘੱਗਰ ਦਰਿਆ/ਸੁਖਨਾ ਚੋਅ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ, ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਪਾਣੀ ਵਹਾਅ ਦੇ ਪੱਧਰ ਵਿੱਚ ਉਤਰਾਅ-ਚੜ੍ਹਾਅ ਕਾਰਨ ਹੜ੍ਹ ਦੇ ਖ਼ਤਰੇ ਦੇ ਮੱਦੇਨਜ਼ਰ ਸੁਖਨਾ ਚੋਅ ਅਤੇ ਘੱਗਰ ਦਰਿਆ ਦੋਵਾਂ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ।

ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਘੱਗਰ ਦੇ ਟਿਵਾਣਾ ਕੰਢੇ ‘ਤੇ ਪਾਣੀ ਦੇ ਓਵਰਫਲੋਅ ਕਾਰਨ ਦਰਾਰ ਪੈ ਗਈ ਸੀ, ਅਤੇ ਡਰੇਨੇਜ ਵਿਭਾਗ ਨੂੰ ਤੁਰੰਤ ਮੁਰੰਮਤ ਦੇ ਕੰਮ ਕਰਨ ਲਈ ਤਾਇਨਾਤ ਕੀਤਾ ਗਿਆ ਹੈ । ਲੋਕਾਂ ਦੀ ਮੰਗ ਦਾ ਨੋਟਿਸ ਲੈਂਦੇ ਹੋਏ, ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਮੁਬਾਰਿਕਪੁਰ ਕਾਜ਼ਵੇਅ ਦੀ ਜਗ੍ਹਾ ‘ਤੇ ਪੁਲ ਬਣਾਉਣ ਦੀ ਸੰਭਾਵਨਾ ਦੀ ਪੜਚੋਲ/ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਡਰੇਨੇਜ ਵਿਭਾਗ (Drainage Department) ਅਤੇ ਸਥਾਨਕ ਸਰਕਾਰਾਂ ਦੇ ਅਧਿਕਾਰੀਆਂ ਨੂੰ ਸੁਖਨਾ ਚੋਅ ਵਿੱਚ ਪਾਣੀ ਦੇ ਨਿਰਵਿਘਨ ਵਹਾਅ ਨੂੰ ਯਕੀਨੀ ਬਣਾਉਣ ਲਈ ਡੀ-ਸਿਲਟਿੰਗ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ । ਉਨ੍ਹਾਂ ਐਸ. ਡੀ. ਐਮ. ਡੇਰਾਬੱਸੀ, ਅਮਿਤ ਗੁਪਤਾ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗਾਰ ਕੱਢਣ ਅਤੇ ਮਜ਼ਬੂਤੀ ਕਾਰਜਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕੀਤੀ ਜਾਵੇ । ਐਸ. ਡੀ. ਐਮ. ਅਮਿਤ ਗੁਪਤਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸੁਖਨਾ ਚੋਅ ਚ ਕਲ੍ਹ ਓਵਰ ਫਲੋਅ ਦੌਰਾਨ ਪਾਣੀ ਦਾ ਪੱਧਰ 55,000 ਕਿਊਸਿਕ ਤੱਕ ਪਹੁੰਚਣ ਤੋਂ ਬਾਅਦ ਪਾਣੀ ਦਾ ਵਹਾਅ ਹੁਣ ਆਮ ਵਾਂਗ ਹੋ ਗਿਆ ਹੈ ।

Read More : ਡਿਪਟੀ ਕਮਿਸ਼ਨਰ ਕੈਂਪਸ ਵਿਚ ਗੋਲੀ ਚੱਲੀ

LEAVE A REPLY

Please enter your comment!
Please enter your name here