Deputy CM ਓ. ਪੀ. ਸੋਨੀ ਨੇ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਇਹ ਨਿਰਦੇਸ਼

0
75

ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਕਹਿਰ ਵੱਧਣ ਲੱਗਾ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਬੀਤੇ ਦਿਨ ਸੂਬੇ ’ਚ ਕੋਵਿਡ-19 ਹਾਲਾਤ ਦੀ ਸਮੀਖਿਆ ਕਰਦਿਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੋਵਿਡ ਦੇ ਵਧਦੇ ਹੋਏ ਕੇਸਾਂ ਨੂੰ ਧਿਆਨ ’ਚ ਰੱਖਦਿਆਂ ਸਾਰੀਆਂ ਜ਼ਰੂਰੀ ਸਮੱਗਰੀਆਂ, ਦਵਾਈਆਂ ਦਾ ਲੋੜੀਂਦੀ ਮਾਤਰਾ ’ਚ ਪ੍ਰਬੰਧ ਰੱਖੇ ਤਾਂ ਕਿ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਿਆ ਜਾ ਸਕੇ।

ਕੋਵਿਡ ਸਬੰਧੀ ਬੁਲਾਈ ਗਈ ਬੈਠਕ ’ਚ ਓ. ਪੀ. ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ’ਚ ਜਿਨੋਮ ਸਕਿਊਵੈਂਸੀ ਲੈਬਾਰੇਟਰੀ ਕੰਮ ਕਰ ਰਹੀ ਹੈ ਅਤੇ ਅੰਮ੍ਰਿਤਸਰ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ’ਚ ਵੀ ਇਸ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਸੂਬੇ ’ਚ ਹੁਣੇ ਤੱਕ ਓਮੀਕ੍ਰੋਨ ਦੇ 61 ਕੇਸ ਆ ਚੁੱਕੇ ਹਨ, ਜੋਕਿ ਬਹੁਤ ਜ਼ਿਆਦਾ ਇਨਫੈਕਟਿਡ ਹਨ ਅਤੇ ਕੋਵਿਡ ਦੇ ਹੋਰ ਕਿਸਮਾਂ ਦੀ ਤੁਲਨਾ ’ਚ 5 ਗੁਣਾ ਤੇਜ਼ੀ ਨਾਲ ਫੈਲਦਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸੂਬੇ ’ਚ ਸਰਕਾਰੀ ਅਤੇ ਪ੍ਰਾਈਵੇਟ ਖੇਤਰਾਂ ’ਚ ਪੱਧਰ 2 ਦੇ ਆਕਸੀਜਨ ਸਮਰੱਥ ਬੈੱਡਾਂ ਦੀ ਗਿਣਤੀ 14700 ਹੈ, ਜਦਕਿ ਪੱਧਰ-2 ਆਈ. ਸੀ. ਯੂ. ਬੈੱਡ 3132 ਹਨ। ਇਨ੍ਹਾਂ ’ਚ 1451 ਵੈਂਟੀਲੇਟਰ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ 88 ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਆਕਸੀਜਨ ਉਤਪਾਦਨ ਸਮਰੱਥਾ 162 ਮੀਟ੍ਰਿਕ ਟਨ ਹੈ। ਏਅਰਸ ਆਪ੍ਰੇਸ਼ਨ ਯੂਨਿਟ, ਜੋਕਿ ਪ੍ਰਾਈਵੇਟ ਖੇਤਰ ’ਚ ਲੱਗੇ ਹੋਏ ਹਨ, ਉਨ੍ਹਾਂ ’ਚ ਵੀ ਆਕਸੀਜਨ ਸਮਰੱਥਾ 121 ਮੀਟ੍ਰਿਕ ਟਨ ਹੈ।

ਘਰੇਲੂ ਆਕਸੀਜਨ ਉਤਪਾਦਨ ਸਮਰੱਥਾ ਨੂੰ ਵਧਾ ਕੇ 283 ਮੀਟ੍ਰਿਕ ਟਨ ਕੀਤਾ ਗਿਆ ਹੈ। 6 ਐੱਲ. ਐੱਮ. ਓ. ਸਟੋਰੇਜ ਟੈਂਕ ਸਥਾਪਿਤ ਕੀਤੇ ਗਏ ਹਨ ਤੇ 28 ਫਰਵਰੀ 2022 ਤੱਕ 17 ਐੱਲ. ਐੱਮ. ਓ. ਸਟੋਰੇਜ ਟੈਂਕਾਂ ਦਾ ਨਿਰਮਾਣ ਕਾਰਜ ਵੀ ਪੂਰਾ ਹੋ ਜਾਵੇਗਾ।  ਉਨ੍ਹਾਂ ਕਿਹਾ ਕਿ ਸਾਰੇ ਜ਼ਿਲ੍ਹਾ ਹਸਪਤਾਲਾਂ ’ਚ ਆਰ. ਟੀ. ਪੀ. ਸੀ. ਆਰ. ਟੈਸਟਿੰਗ ਲੈਬਸ ਸਥਾਪਿਤ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here