ਮਾਲੇਰਕੋਟਲਾ, 17 ਨਵੰਬਰ 2025 : ਡਿਪਟੀ ਡਾਇਰੈਕਟਰ ਪਸ਼ੂ ਪਾਲਣ (Deputy Director Animal Husbandry) ਡਾ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਖਤਰਨਾਕ ਨਸਲਾਂ ਦੇ ਕੁੱਤਿਆਂ ਦੀ ਬ੍ਰੀਡਿੰਗ ਡਾਗ ਬ੍ਰੀਡਿੰਗ ਐਂਡ ਮਾਰਕੀਟਿੰਗ ਰੂਲਜ-2017 ਅਤੇ ਪੈਟ ਸ਼ੋਪਸ ਰੂਲਜ-2018 ਦੇ ਮੁਤਾਬਿਕ ਰੋਕੀ ਜਾਵੇਗੀ ।
ਮਨੁੱਖੀ ਸੁਰੱਖਿਆ ਅਤੇ ਜਾਨਵਰ ਭਲਾਈ ਨੂੰ ਬਣਾਏ ਰੱਖਣ ਲਈ ਅਹਿਮ ਕਦਮ
ਇਸ ਤੋਂ ਇਲ਼ਾਵਾ ਪੰਜਾਬ ਵਿੱਚ ਜਿੰਨੀਆਂ ਵੀ ਪੈੱਟ ਸ਼ੋਪ ਅਤੇ ਡੋਗ ਬਰੀਡਰ (Pet Shop and Dog Breeder) ਹਨ ਜੋ ਕਿ ਪੈੱਟ ਨੂੰ ਵੇਚਣ ਜਾਂ ਖਰੀਦਣ ਦਾ ਕੰਮ ਕਰਦੇ ਹਨ, ਉਨ੍ਹਾਂ ਲਈ ਪਸ਼ੂ ਭਲਾਈ ਬੋਰਡ ਪੰਜਾਬ ਵੱਲੋਂ ਫਰਮ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਕਾਨੂੰਨ ਪੈੱਟਸ ਦੀ ਆਨ ਲਾਈਨ ਖਰੀਦ ਫਰੋਖਤ ‘ਤੇ ਵੀ ਲਾਗੂ ਹੁੰਦਾ ਹੈ ਅਤੇ ਇਸ ਨਾਲ ਪੈੱਟ ਬਰੀਡਿੰਗ ਅਤੇ ਖਰੀਦ ਫਰੋਖਤ ਦੌਰਾਨ ਅਨੈਤਿਕ ਤੌਰ ਤਰੀਕੇ ਨੂੰ ਨਿਯੰਤ੍ਰਿਤ ਕੀਤਾ ਜਾ ਸਕੇਗਾ ।
ਜੇਕਰ ਕੋਈ ਰਜਿਸਟ੍ਰੇਸ਼ਨ ਤੋਂ ਬਗੈਰ ਗੈਰ ਕਾਨੂੰਨੀ ਤਰੀਕੇ ਨਾਲ ਇਹ ਕਾਰੋਬਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਉਹਨਾਂ ਦੱਸਿਆ ਕਿ ਜੇਕਰ ਕੋਈ ਰਜਿਸਟ੍ਰੇਸ਼ਨ (Registration) ਤੋਂ ਬਗੈਰ ਗੈਰ-ਕਾਨੂੰਨੀ ਤਰੀਕੇ ਨਾਲ ਇਹ ਕਾਰੋਬਾਰ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਨਿਰਧਾਰਿਤ ਜੁਰਮਾਨਾ ਲਗਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਪੈੱਟ ਸ਼ਾਪਸ ਅਤੇ ਡੋਗ ਬਰੀਡਰ ਨੂੰ ਅਪੀਲ ਹੈ ਕਿ ਰਜਿਸਟਰੇਸ਼ਨ ਕਰਵਾਉਣ ਵਾਸਤੇ ਨੇੜੇ ਦੇ ਵੈਟਨਰੀ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਇਹ ਨਿਯਮ ਨਾ ਸਿਰਫ਼ ਜਾਨਵਰਾਂ ਦੀ ਭਲਾਈ ਲਈ ਬਣਾਏ ਗਏ ਹਨ, ਸਗੋਂ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹਨਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ
ਉਹਨਾਂ ਕਿਹਾ ਕਿ ਕਈ ਖ਼ਤਰਨਾਕ ਨਸਲਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਬਹੁਤ ਜ਼ਰੂਰੀ ਸੀ ਤਾਂ ਜੋ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ । ਉਨ੍ਹਾਂ ਕਿਹਾ ਕਿ ਇਹ ਨਿਯਮ ਨਾ ਸਿਰਫ਼ ਜਾਨਵਰਾਂ ਦੀ ਭਲਾਈ ਲਈ ਬਣਾਏ ਗਏ ਹਨ, ਸਗੋਂ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹਨਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ । ਉਨ੍ਹਾਂ ਜਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਪਾਲਤੂ ਜਾਨਵਰ ਜਿਵੇਂ ਕਿ ਕਤੂਰੇ, ਬਿੱਲੀ, ਖਰਗੋਸ਼, ਪੈੱਟ ਪੰਛੀ ਆਦਿ ਦੀ ਖਰੀਦ ਕੇਵਲ ਪਸੂ ਭਲਾਈ ਬੋਰਡ, ਪੰਜਾਬ ਨਾਲ ਰਜਿਸਟਰਡ ਪੈੱਟ ਸ਼ਾਪ ਅਤੇ ਡੋਗ ਬਰੀਡਰਜ਼ ਤੋਂ ਹੀ ਕਰਨ ।
Read More : 4.13 ਕਰੋੜ ਦੀ ਲਾਗਤ ਨਾਲ ਬਣੀ ਮੱਛੀ ਮੰਡੀ ਬਣੀ ` ਚਿੱਟਾ ਹਾਥੀ’









