Deepika Padukone IPL Bid : ਬਾਲੀਵੁੱਡ ਦੇ ਸਟਾਰ ਕੱਪਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ (Deepika Padukone and Ranveer Singh) ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਟੀਮ ਦੇ ਮਾਲਿਕ ਬਨਣਾ ਚਾਹੁੰਦੇ ਹਨ। ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਣ ਬਾਰੇ ਚਰਚਾਵਾਂ ਤੇਜ਼ ਹੋ ਰਹੀਆਂ ਹਨ ਕਿ ਆਲੀਸ਼ਾਨ ਬੰਗਲੇ ਤੋਂ ਬਾਅਦ ਹੁਣ ਦੋਵੇਂ ਆਈ. ਪੀ. ਐੱਲ. ਟੀਮ ਦੇ ਮਾਲਕ ਬਣ ਜਾਣਗੇ।
ਦਰਅਸਲ ਅਗਲੇ ਸਾਲ ਹੋਣ ਵਾਲੇ ਆਈ. ਪੀ. ਐੱਲ. ’ਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣ ਜਾ ਰਹੇ ਹਨ। ਹੁਣ ਤਕ 8 ਟੀਮਾਂ ਆਈ. ਪੀ. ਐੱਲ. ’ਚ ਖੇਡਦੀਆਂ ਵੇਖੀਆਂ ਗਈਆਂ ਸਨ ਪਰ ਹੁਣ 8 ਨਹੀਂ, ਸਗੋਂ 10 ਟੀਮਾਂ ਸ਼ਾਮਲ ਕੀਤੀਆਂ ਜਾਣਗੀਆਂ। ਇਕ ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਵੀ ਟੀਮ ਖਰੀਦਣ ’ਚ ਆਪਣੀ ਦਿਲਚਸਪੀ ਦਿਖਾਈ ਹੈ।
ਰਿਪੋਰਟ ਅਨੁਸਾਰ ਬਾਲੀਵੁੱਡ ਸੁਪਰਸਟਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਕ੍ਰਿਸਟੀਆਨੋ ਰੋਨਾਲਡੋ ਦੀ ਮੈਨਚੈਸਟਰ ਯੂਨਾਈਟਿਡ ਦੇ ਨਾਲ ਨਵੀਂ ਆਈ. ਪੀ. ਐੱਲ ਟੀਮ ’ਤੇ ਸੱਟਾ ਲਗਾ ਸਕਦੇ ਹਨ। ਹੁਣ ਤਕ ਦੋ ਲੋਕ ਇਕੱਠੇ ਟੀਮ ਖਰੀਦਦੇ ਸਨ ਪਰ ਹੁਣ ਨਵੀਂ ਟੀਮ ਲਈ ਕਈ ਕੰਪਨੀਆਂ ਜਾਂ ਕੰਸੋਰਟੀਅਮ ਬੋਲੀ ਲਗਾ ਸਕਦੇ ਹਨ। ਦੋਵਾਂ ਟੀਮਾਂ ਦੀ ਬੋਲੀ ਬੀ. ਸੀ. ਸੀ. ਆਈ. ਦੁਆਰਾ ਕੀਤੀ ਜਾਵੇਗੀ।