ਪਟਿਆਲਾ, 25 ਅਗਸਤ 2025 : ਜ਼ਿਲ੍ਹਾ ਸਿਹਤ ਸੋਸਾਇਟੀ (District Health Society) ਦੀ ਮਹੀਨਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿਛਲੇ ਮਹੀਨੇ ਦੇ ਜਾਰੀ ਕੀਤੀਆਂ ਹਦਾਇਤਾਂ ਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਡਾ ਪ੍ਰੀਤੀ ਯਾਦਵ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਹਰੇਕ ਕੰਮ ਨੂੰ ਸਮਾਂਬੱਧ ਕਰਨ ਤਾਂ ਜੋ ਕੰਮ ਦੇ ਬਿਹਤਰ ਨਤੀਜੇ ਸਾਹਮਣੇ ਆ ਸਕਣ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਸਿਵਲ ਸਰਜਨ ਜਗਪਾਲਇੰਦਰ ਸਿੰਘ ਅਤੇ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਵੀ ਮੌਜੂਦ ਸਨ ।
ਡਾੱਗ ਬਾਈਟਸ ‘ਤੇ ਕਾਬੂ ਪਾਉਣ ਲਈ ਰਿੰਗ ਵੈਕਸੀਨੇਸ਼ਨ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼
ਡਿਪਟੀ ਕਮਿਸ਼ਨਰ (Deputy Commissioner) ਨੇ ਡਾੱਗ ਬਾਈਟਸ ਦੇ ਕੇਸਾਂ ਨੂੰ ਧਿਆਨ ‘ ਚ ਰੱਖਦੇ ਹੋਏ ਸਮੂਹ ਨਗਰ ਪਾਲਿਕਾ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਲਕਾਅ ਦੇ ਸ਼ੱਕੀ ਕੁੱਤੇ ਵੱਲੋਂ ਕੱਟੇ ਜਾਣ ਦੀ ਘਟਨਾਵਾਂ ਵਿੱਚ ਐਨੀਮਲ ਹਸਬੈਂਡਰੀ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਦੇ ਨਾਲ ਮਿਲ ਕੇ ਆਸ ਪਾਸ ਦੇ ਇਲਾਕੇ ਵਿੱਚ ਕੁੱਤਿਆਂ ਦੀ ਰਿੰਗ ਵੈਕਸੀਨੇਸ਼ਨ ਪੂਰੀ ਕਰਨ । ਇਸ ਦੌਰਾਨ ਐਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਰੇਬਿਜ਼ ਦੀ ਬਿਮਾਰੀ ਹੋਣ ਤੋਂ ਬਾਅਦ ਉਸਦਾ ਕੋਈ ਇਲਾਜ ਨਹੀ, ਇਸ ਨੂੰ ਸਿਰਫ਼ ਸਮੇਂ ਸਿਰ ਵੈਕਸੀਨ ਲਗਵਾ ਕੇ ਬਚਾਇਆ ਜਾ ਸਕਦਾ ਹੈ ।
ਵਾਟਰ ਸੈਂਪਲਿੰਗ, ਕਲੋਰੀਨ ਵਰਗੀਆਂ ਸੁਰੱਖਿਆ ਕਾਰਵਾਈਆਂ ‘ਤੇ ਗੰਭੀਰ ਚਰਚਾ
ਉਹਨਾਂ ਕਿਹਾ ਕਿ ਇਹ ਟੀਕੇ ਹੁਣ 15 ਬਲਾਕ ਪੱਧਰ ਦੇ ਵੱਡੇ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹੇ ਦੇ 71 ਆਮ ਆਦਮੀ ਕਲੀਨਿਕਾਂ ਵਿੱਚ ਵੀ ਉਪਲਬਧ ਹਨ ਜਿਸ ਦਾ ਮਰੀਜ਼ ਫਾਇਦਾ ਲੈ ਸਕਦੇ ਹਨ ਤਾਂ ਜੋ ਕਿਸੇ ਨੂੰ ਵੀ ਅਜਿਹੀ ਲਾ ਇਲਾਜ ਬਿਮਾਰੀ ਨਾ ਲੱਗੇ । ਉਹਨਾਂ ਅੱਗੋਂ ਦੱਸਿਆ ਕਿ ਜੇਕਰ ਕੁੱਤਾ ਕਿਸੇ ਵਿਅਕਤੀ ਨੂੰ ਕੱਟ ਲਵੇ ਤਾਂ ਲੋਕ ਮਿਰਚ ਅਤੇ ਹਲਦੀ ਲਗਾਉਂਦੇ ਹਨ ਜਿਸ ਨਾਲ ਲਾਗ ਦੀ ਬਿਮਾਰੀ ਫੈਲਦੀ ਹੈ । ਅਜਿਹੀ ਸਥਿਤੀ ‘ ਚ ਜਖ਼ਮ ਨੂੰ ਵਗ਼ਦੇ ਪਾਣੀ ਹੇਠ ਚੰਗੀ ਤਰ੍ਹਾਂ ਧੋਵੋ ਅਤੇ ਐਂਟੀਸੈਪਟਿਕ ਕਰੀਮ ਲਗਾਓ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਪਸ਼ੂ ਵਿਭਾਗ ਨੂੰ ਮਿਲ ਕੇ ਡਾਗ ਵੈਕਸੀਨੇਸ਼ਨ ਮੁਹਿੰਮ (Dog Vaccination Campaign) ਨੂੰ ਜ਼ਿਲ੍ਹੇ ਵਿੱਚ ਜੋਰ ਸ਼ੋਰ ਨਾਲ ਚਲਾਉਣ ਦੀ ਹਦਾਇਤ ਦਿੱਤੀ ਅਤੇ ਪਿੰਡਾਂ ‘ ਚ ਅਤੇ ਸ਼ਹਿਰੀ ਇਲਾਕਿਆਂ ‘ ਚ ਵੈਕਸੀਨੇਸ਼ਨ ਕੈਂਪ ਲਗਾਉਣ ਦੀ ਹਦਾਇਤ ਵੀ ਦਿੱਤੀ ।
ਜ਼ਿਲ੍ਹੇ ‘ ਚ ਡੇਂਗੂ ਰੋਕਥਾਮ ਲਈ ਚੱਲ ਰਹੀਆਂ ਕਾਰਵਾਈਆਂ
ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ‘ ਚ ਡੇਂਗੂ ਰੋਕਥਾਮ ਲਈ ਚੱਲ ਰਹੀਆਂ ਕਾਰਵਾਈਆਂ ਅਤੇ ਡੇਂਗੂ ਦੇ ਮੌਜੂਦਾ ਕੇਸਾਂ ਦੀ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ । ਉਹਨਾ ਸਿਹਤ ਵਿਭਾਗ, ਨਗਰ ਨਿਗਮ, ਪੰਚਾਇਤ ਰਾਜ ਵਿਭਾਗ , ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੰਦਿਆਂ ਕਿਹਾ ਕਿ ਜ਼ਿਲ੍ਹੇ ‘ ਚ ਡੇਂਗੂ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ ।
ਮੀਟਿੰਗ ਵਿੱਚ ਵਾਟਰ ਸੈਂਪਲਿੰਗ ਦੀ ਵੀ ਗੰਭੀਰਤਾ ਨਾਲ ਚਰਚਾ ਕੀਤੀ
ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਡੇਂਗੂ ਕੇਸਾਂ ਦੀ ਲਿਸਟ ਅਨੁਸਾਰ ਉਹਨਾਂ ਥਾਵਾਂ ‘ ਤੇ ਜ਼ਿਆਦਾ ਫੋਗਿੰਗ ਕੀਤੀ ਜਾਵੇ ਅਤੇ ਵੱਧ ਧਿਆਨ ਦਿੱਤਾ ਜਾਵੇ । ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਵਾਟਰ ਸੈਂਪਲਿੰਗ ਦੀ ਵੀ ਗੰਭੀਰਤਾ ਨਾਲ ਚਰਚਾ ਕੀਤੀ । ਉਹਨਾਂ ਕਿਹਾ ਕਿ ਪੀਣ ਦੇ ਪਾਣੀ ਦੀ ਗੁਣਵੱਤਾ ਜਾਂਚਣ ਲਈ ਨਿਯਮਤ ਤੌਰ ‘ਤੇ ਵਾਟਰ ਸੈਂਪਲ ਇਕੱਠੇ ਕਰਕੇ ਲੈਬ ਵਿੱਚ ਭੇਜੇ ਜਾਣੇ ਚਾਹੀਦੇ ਹਨ । ਇਸ ਨਾਲ ਪਾਣੀ ਵਿੱਚ ਮੌਜੂਦ ਬੈਕਟੀਰੀਆਂ ਦਾ ਪਤਾ ਲੱਗ ਸਕਦਾ ਹੈ ।
ਕਲੋਰੀਨ ਦੀ ਸਹੀ ਮਾਤਰਾ ਵਿੱਚ ਇਸਤੇਮਾਲ ਤੇ ਵੀ ਜ਼ੋਰ ਦਿੱਤਾ
ਉਹਨਾਂ ਕਲੋਰੀਨ ਦੀ ਸਹੀ ਮਾਤਰਾ ਵਿੱਚ ਇਸਤੇਮਾਲ ਤੇ ਵੀ ਜ਼ੋਰ ਦਿੱਤਾ । ਉਹਨਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਕਲੋਰੀਨ ਦੇ ਪੀਣ ਵਾਲੇ ਪਾਣੀ ਵਿੱਚ ਲਾਗੂ ਕਰਨ ਦੀ ਕਾਰਵਾਈ ਨੂੰ ਤੇਜ ਕੀਤਾ ਜਾਵੇ ਤਾਂ ਡੇਂਗੂ ਵਰਗੀ ਬਿਮਾਰੀਆਂ ਤੋਂ ਬਚਿਆ ਜਾ ਸਕੇ । ਉਹਨਾਂ ਵਾਟਰ ਸਪਲਾਈ ਸੈਨੀਟੇਸ਼ਨ ਅਤੇ ਸੀਵਰੇਜ ਬੋਰਡ ਨੂੰ ਸਾਫ਼ ਸੁਥਰੇ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਦੀ ਸੰਭਾਲ ਲਈ ਖਾਸ ਹਦਾਇਤਾਂ ਦਿੱਤੀਆਂ । ਉਹਨਾ ਸਮੂਹ ਐਸ. ਐਮ. ਓਜ਼. (S. M. Oz.) ਨੂੰ ਵੀ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਆਪਣੇ ਆਪਣੇ ਖੇਤਰਾਂ ਵਿੱਚ ਡੇਂਗੂ ਰੋਕਥਾਮ ਲਈ ਮਜ਼ਬੂਤ ਕਦਮ ਚੁੱਕਣ । ਉਹਨਾਂ ਕਿਹਾ ਕਿ ਐਸ. ਐਮ. ਓਜ਼. ਲੋਕਾਂ ਨੂੰ ਡੇਂਗੂ ਦੇ ਲੱਛਣਾਂ ਬਾਰੇ ਜਾਣੂ ਕਰਵਾਉਣ ਅਤੇ ਸਿਹਤ ਸੇਵਾਵਾਂ ਨੂੰ ਸਮੇਂ ਸਮੇਂ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਜਿੰਮੇਵਾਰ ਹੋਣ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ, ਆਸ਼ਾ ਵਰਕਰਾਂ, ਸੁਮਨ ਯੋਜਨਾ , ਪਰਿਵਾਰ ਨਿਯੋਜਨ, ਰੀ-ਪ੍ਰੋਡਿਕਟਿਵ ਚਾਈਲਡ ਹੈਲਥ, ਅੰਡਰ ਬੇਟੀ ਬਚਾਓ, ਬੇਟੀ ਪੜਾਓ,ਮੈਟਰਨਲ ਡੈਥ ਸਰਵਾਈਵਲ ਰੀਵਿਊ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ਼ ਬਲਾਈਂਡਨੈਸ, ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਯੋਜਨਾਂ,ਆਮ ਆਦਮੀ ਕਲੀਨਿਕ, ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ,ਰਾਸ਼ਟ੍ਰੀਆ ਬਾਲ ਸਵਸਥਯ ਕਾਰਿਆਕ੍ਰਮ, ਤੰਬਾਕੂ ਕੰਟਰੋਲ ਪ੍ਰੋਗਰਾਮ, ਨੈਸ਼ਨਲ ਟੀ. ਬੀ. ਐਲੀਮਿਨੇਸ਼ਨ ਪ੍ਰੋਗਰਾਮ, ਜਨ ਔਸ਼ਧੀ ਸਟੋਰ, ਨੈਸ਼ਨਲ ਮੈਂਟਲ ਹੈਲਥ ਪ੍ਰੋਗਰਾਮ, ਡੀ-ਐਡੀਕਸ਼ਨ ਸੈਂਟਰ,ਰੀ-ਹੈਬੀਲੀਟੇਸ਼ਨ ਸੈਂਟਰ, ਓਟ ਕਲੀਨਿਕ, ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਦਿ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਇਹਨਾਂ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ । ਮੀਟਿੰਗ ਵਿੱਚ ਸਮੂਹ ਐਸ. ਐਮ. ਓਜ਼, ਈ. ਓਜ਼, ਨਗਰ ਨਿਗਮ ਵਿਭਾਗ ਦੇ ਅਧਿਕਾਰੀ, ਸਿਖਿਆ ਵਿਭਾਗ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।
Read More : ਡੀ. ਸੀ. ਨੇ ਦਿੱਤੇ ਵੱਖ-ਵੱਖ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼