ਡੀ. ਸੀ. ਨੇ ਲਿਆ ਭਾਰੀ ਮੀਂਹ ਤੇ ਹੜ੍ਹ ਪ੍ਰਭਾਵਿਤ ਸਕੂਲਾਂ ਦੀਆਂ ਬਿਲਡਿੰਗਾਂ ਦਾ ਜਾਇਜ਼ਾ

0
21
DC inspects school

ਪਟਿਆਲਾ, 8 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਭਾਰੀ ਮੀਂਹ ਕਰਕੇ ਅਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭਾਰੀ ਬਰਸਾਤ ਤੇ ਪਾਣੀ ਆਉਣ ਕਰਕੇ ਨੁਕਸਾਨੀਆਂ ਗਈਆਂ ਛੱਤਾਂ, ਚਾਰਦੀਵਾਰੀ ਤੇ ਸਕੂਲਾਂ ਦੇ ਹੋਏ ਹੋਰ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।

ਭਾਰੀ ਬਰਸਾਤ ਜਾਂ ਪਾਣੀ ਆਉਣ ਕਰਕੇ ਸਕੂਲਾਂ ਦੀਆਂ ਖਰਾਬ ਹੋਈਆਂ ਛੱਤਾਂ ਤੇ ਹੋਰ ਨੁਕਸਾਨ ਬਾਰੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਰਿਪੋਰਟ ਮੰਗੀ

ਡਿਪਟੀ ਕਮਿਸ਼ਨਰ ਨੇ ਪਿੰਡ ਦਦਹੇੜੀਆਂ (Village Dadheriya) ਤੇ ਗੰਗਰੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਖਰਾਬ ਹੋਣ ਕਰਕੇ ਕਮਰਿਆਂ ‘ਚ ਆਏ ਪਾਣੀ ਸਮੇਤ ਜਵਾਲਾਪੁਰ, ਉਲਟਪੁਰ ਦੇ ਸਕੂਲ ‘ਚ ਹੜ੍ਹ ਦੇ ਪਾਣੀ ਆਉਣ ਕਰਕੇ ਟੁੱਟੀ ਦੀਵਾਰ ਤੇ ਹੋਰ ਨੁਕਸਾਨ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਐਸ. ਡੀ. ਐਮ. ਹਰਜੋਤ ਕੌਰ ਮਾਵੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਉਲਟਪੁਰ ਦੇ ਵਸਨੀਕਾਂ ਨਾਲ ਵੀ ਮੁਲਾਕਾਤ, ਪਸ਼ੂਆਂ ਲਈ ਚਾਰੇ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਕੋਈ ਕਮੀ ਨਹੀਂ- ਡਾ. ਪ੍ਰੀਤੀ ਯਾਦਵ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਿੱਖਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਬਰਸਾਤ ਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ ।

ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਕੂਲਾਂ ਦੀ ਮੁਰੰਮਤ ਸੁਚੱਜੇ ਢੰਗ ਨਾਲ ਕਰਵਾਈ ਜਾਵੇ

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨੂੰ ਤਰਜੀਹ (Child safety a priority) ਦਿੱਤੀ ਜਾਵੇ ਅਤੇ ਸਕੂਲਾਂ ਦੀ ਮੁਰੰਮਤ ਸੁਚੱਜੇ ਢੰਗ ਨਾਲ ਕਰਵਾਈ ਜਾਵੇ ਅਤੇ ਕਮਰਿਆਂ ਦੀਆਂ ਛੱਤਾਂ, ਨਵੇਂ ਕਮਰਿਆਂ ਦੀ ਲੋੜ ਸਮੇਤ ਚਾਰਦੀਵਾਰੀ ਤੇ ਹੋਰ ਜਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾਵੇ ।

ਡਾ. ਪ੍ਰੀਤੀ ਯਾਦਵ ਨੇ ਕੀਤੀ ਦੌਰੇ ਦੌਰਾਨ ਉਲਟਪੁਰ ਦੀ ਪੰਚਾਇਤ ਤੇ ਹੋਰ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ

ਡਾ. ਪ੍ਰੀਤੀ ਯਾਦਵ ਨੇ ਆਪਣੇ ਦੌਰੇ ਦੌਰਾਨ ਉਲਟਪੁਰ ਦੀ ਪੰਚਾਇਤ ਤੇ ਹੋਰ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਹੜ੍ਹਾਂ ਕਰਕੇ ਨੁਕਸਾਨੀ ਗਈ ਫ਼ਸਲ ਦਾ ਜਾਇਜ਼ਾ ਲਿਆ ਅਤੇ ਮਵੇਸ਼ੀਆਂ ਲਈ ਚਾਰਾ ਤੇ ਆਚਾਰ ਭੇਜੇ ਜਾਣ ਬਾਬਤ ਜਾਣਕਾਰੀ ਦਿੱਤੀ । ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਪਾਣੀ ਉਤਰ ਜਾਣ ਕਰਕੇ ਕੁਝ ਰਾਹਤ ਮਿਲ ਜਾਵੇਗੀ । ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤ ਕੀਤੀ ਕਿ ਹੜ੍ਹ ਕਰਕੇ ਨੁਕਸਾਨੀਆਂ ਗਈਆਂ ਪਾਣੀ ਸਪਲਾਈ ਦੀਆਂ ਪਾਇਪਾਂ ਠੀਕ ਕਰਵਾਈਆਂ ਜਾਣ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਤੇ ਪਾਣੀ ਦੀ ਕਲੋਰੀਨੇਸ਼ਨ ਵੀ ਕੀਤੀ ਜਾਵੇ ।

ਪਾਣੀ ਕਰਕੇ ਫਸਲਾਂ ਮਾਰੀਆਂ ਗਈਆਂ ਹਨ ਤੇ ਪਸ਼ੂਆਂ ਲਈ ਚਾਰੇ ਦੀ ਵੀ ਤੰਗੀ ਪੈਦਾ ਹੋ ਗਈ ਹੈ

ਇਸ ਮੌਕੇ ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਾਣੀ ਕਰਕੇ ਫਸਲਾਂ ਮਾਰੀਆਂ ਗਈਆਂ (Crops were destroyed by water.) ਹਨ ਤੇ ਪਸ਼ੂਆਂ ਲਈ ਚਾਰੇ ਦੀ ਵੀ ਤੰਗੀ ਪੈਦਾ ਹੋ ਗਈ ਹੈ, ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਦੀ ਲੋੜ ਮੁਤਾਬਕ ਹਰਾ ਚਾਰਾ ਤੇ ਸਾਇਲੇਜ ਭਿਜਵਾਇਆ ਜਾ ਰਿਹਾ ਹੈ ਤੇ ਕਿਸੇ ਵਸਤੂ ਦੀ ਕੋਈ ਕਮੀਂ ਨਹੀਂ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਲੋਕਾਂ ਦੇ ਨਾਲ ਖੜ੍ਹਾ ਹੈ ।

Read More : ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਪਾਇਪਲਾਈਨ ਪਾਉਣ ਦੇ ਕੰਮ ਦਾ ਜਾਇਜ਼ਾ

LEAVE A REPLY

Please enter your comment!
Please enter your name here