ਡੀ. ਸੀ. ਵੱਲੋਂ ਸਵਨਿਧੀ ਸਕੀਮ ਅਤੇ ਜਿਲਾ ਸੇਂਸੇਜ ਕਮੇਟੀ ਦੀ ਬੈਠਕ

0
23
PM SWANIDHI SCHEME
ਪਟਿਆਲਾ, 20 ਸਤੰਬਰ 2025 : ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ (Deputy Commissioner Dr. Preeti Yadav) ਨੇ ਅੱਜ ਪੀ. ਐੱਮ. ਸਵਨਿਧੀ ਸਕੀਮ (PM SWANIDHI SCHEME) ਅਤੇ ਜ਼ਿਲ੍ਹਾ ਸੈਂਸਜ਼ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਲੋਕ ਕਲਿਆਣ ਸਕੀਮਾਂ ਨੂੰ ਪਹਿਲ ਦੇ ਆਧਾਰ’  ਤੇ ਨਿਪਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ ।
ਲੋਕ ਕਲਿਆਣ ਸਕੀਮਾਂ ਨੂੰ ਪਹਿਲ  ਦੇ ਅਧਾਰ ਤੇ ਕਰਨ ਦੇ ਨਿਰਦੇਸ਼ 
ਡਿਪਟੀ ਕਮਿਸ਼ਨਰ ਨੇ ਬੈਂਕ ਅਧਿਕਾਰੀਆਂ ਅਤੇ ਲੀਡ ਬੈਂਕ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਰੇਹੜੀ ਫੜ੍ਹੀ (Street vendor caught) ਵਾਲੇ ਵਿਅਕਤੀਆਂ ਨੂੰ ਲੋਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਨਿਰੰਤਰ ਜਾਰੀ ਰੱਖੀ ਜਾਵੇ ਅਤੇ ਇਸ ਸਬੰਧ ਵਿੱਚ 17 ਸਤੰਬਰ ਤੋਂ 2 ਅਕਤੂਬਰ ਤਕ ਵਿਸ਼ੇਸ਼ ਕੈਂਪ ਲਗਾ ਕੇ ਓਹਨਾ ਨੂੰ  ਲੋਨ ਦਾ ਲਾਭ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਵਪਾਰ ਨੂੰ ਮਜ਼ਬੂਤੀ ਮਿਲੇ । ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਪੀ. ਐੱਮ. ਸੁਰੱਖਿਆ ਬੀਮਾ ਯੋਜਨਾ, ਪੀ. ਐੱਮ. ਜੀਵਨ ਜੋਤੀ ਬੀਮਾ ਯੋਜਨਾ, ਪੀ. ਐੱਮ. ਜਨ ਧਨ ਯੋਜਨਾ, ਪੀ. ਐੱਮ. ਸ਼੍ਰਮ ਯੋਗੀ ਮਾਨਧਨ ਯੋਜਨਾ, ਵਨ ਨੇਸ਼ਨ ਵਨ ਰਾਸ਼ਨ ਕਾਰਡ ਯੋਜਨਾ ਅਤੇ ਜਨਨੀ ਸੁਰੱਖਿਆ ਯੋਜਨਾ (Maternity Protection Scheme) ਵਰਗੀਆਂ ਸਕੀਮਾਂ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਵਿਸ਼ੇਸ਼ ਤਾਕੀਦ ਕੀਤੀ ਤਾਂ ਜੋ ਇਨ੍ਹਾਂ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ ।
ਰੇਹੜੀ ਫੜ੍ਹੀ ਵਾਲਿਆਂ ਨੂੰ ਲੋਨ ਦੇਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ : ਡਾ. ਪ੍ਰੀਤੀ ਯਾਦਵ
ਮੀਟਿੰਗ ਵਿੱਚ ਜ਼ਿਲ੍ਹਾ ਸੈਂਸਜ਼ ਕੋਆਰਡੀਨੇਸ਼ਨ ਕਮੇਟੀ (District Census Coordination Committee) ਦੀ ਵੀ ਬੈਠਕ ਹੋਈ, ਜਿਸ ਵਿੱਚ ਸਮੂਹ ਐੱਸ. ਡੀ. ਐੱਮ. ਨੂੰ ਨਿਰਦੇਸ਼ ਦਿੱਤੇ ਗਏ ਕਿ ਸਬੰਧਤ ਦਸਤਾਵੇਜ਼ ਪੂਰੇ ਕਰਵਾ ਕੇ ਜਲਦੀ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਕੰਮ ਵਿੱਚ ਕੋਈ ਦੇਰੀ ਨਾ ਹੋਵੇ । ਮੀਟਿੰਗ ਵਿੱਚ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ । ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਟਿਵਾਣਾ, ਲੀਡ ਬੈਂਕ ਮੈਨੇਜਰ ਸੰਜੀਵ ਅੱਗਰਵਾਲ, ਨਗਰ ਨਿਗਮ, ਫੂਡ ਸਪਲਾਈ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

LEAVE A REPLY

Please enter your comment!
Please enter your name here